Bhatinda News : ਸੰਗਤ ਮੰਡੀ ’ਚ ਦਿਨ-ਦਿਹਾੜੇ ਗੋਲ਼ੀ ਮਾਰ ਕੇ ਨੌਜਵਾਨ ਦੀ ਹੱਤਿਆ

By : BALJINDERK

Published : May 14, 2024, 11:42 am IST
Updated : May 14, 2024, 11:42 am IST
SHARE ARTICLE
ਮ੍ਰਿਤਕ ਸੂਰਜ ਰਾਮ ਉਰਫ਼ ਕਾਲਾ
ਮ੍ਰਿਤਕ ਸੂਰਜ ਰਾਮ ਉਰਫ਼ ਕਾਲਾ

Bhatinda News : ਆਪਸੀ ਰੰਜਿਸ਼ ਕਾਰਨ ਘਰ ’ਚ ਅੰਦਰ ਦਾਖ਼ਲ ਹੋਏ ਕੁਝ ਨੌਜਵਾਨ, ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਆਰੰਭੀ 

Bhatinda News : ਬਠਿੰਡਾ- ਸੰਗਤ ਮੰਡੀ ’ਚ ਬੀਤੇ ਦਿਨੀਂ ਆਪਸੀ ਰੰਜਿਸ਼ ਕਾਰਨ ਇੱਕ ਨੌਜਵਾਨ ਨੂੰ  ਦਿਨ-ਦਿਹਾੜੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸੰਗਤ ਮੰਡੀ ’ਚ ਬੀਤੇ ਦਿਨ ਦੁਪਹਿਰ ਵੇਲੇ ਘਰ ਦੇ ਬੰਦ ਤੇ ਦਰਵਾਜ਼ੇ ਤੋੜ ਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਕਰੀਬ ਅੱਧੀ ਦਰਜਨ ਨੌਜਵਾਨਾਂ ਵੱਲੋਂ ਉਸ ਸਮੇਂ ਗੋਲ਼ੀ ਚਲਾ ਦਿੱਤੀ ਗਈ ਜਦੋਂ ਉਹ ਉੱਥੇ ਮੌਜੂਦ ਕੁਝ ਨੌਜਵਾਨਾਂ ਨੂੰ ਉਹ ਬਾਹਰ ਕੱਢਣ ਲਈ ਘਰ ਦੇ ਮਾਲਕ 'ਤੇ ਦਬਾਅ ਪਾ ਰਹੇ ਸਨ। ਉਹ ਜਿਸ ਨੌਜਵਾਨ ਦੀ ਭਾਲ ਲਈ ਇਥੇ ਆਏ ਸਨ ਉਹ ਘਰ ਦੀ ਪਿਛਲੀ ਕੰਧ ਟੱਪ ਕੇ ਫ਼ਰਾਰ ਹੋ ਗਿਆ ਪਰ ਗੁੱਸੇ 'ਚ ਆਏ ਨੌਜਵਾਨਾਂ ਵੱਲੋਂ ਘਰ ਦੇ ਜੰਗਲੇ ਦੀ ਜਾਲੀ ਵਿੱਚੋਂ ਫ਼ਾਇਰ ਕਰ ਕੇ ਘਰ ਦੇ ਮਾਲਕ ਸੂਰਜ ਰਾਮ ਉਰਫ਼ ਕਾਲਾ (37) ਪੁੱਤਰ ਲੱਛੂ ਰਾਮ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਤੇ ਫ਼ਰਾਰ ਹੋ ਗਏ।
 

ਇਹ ਵੀ ਪੜੋ:Moga fraud News : ਮੋਗਾ 'ਚ ਵਿਅਕਤੀ ਨਾਲ ਮਕਾਨ ਵੇਚਣ ਦੇ ਨਾਂ ’ਤੇ 10 ਲੱਖ ਦੀ ਹੋਈ ਠੱਗੀ

ਇਸ ਸਬੰਧੀ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੰਦੀਪ ਸਿੰਘ ਭਾਟੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਇਸ ਦੌਰਾਨ ਗੰਭੀਰ ਜ਼ਖ਼ਮੀ ਸੂਰਜ ਰਾਮ ਨੂੰ ਬਠਿੰਡਾ ਦੇ ਹਸਪਤਾਲ ਸਰਕਾਰੀ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਪਰੰਤ ਐੱਸ.ਪੀ.(ਡੀ) ਬਠਿੰਡਾ ਅਜੈ ਗਾਂਧੀ ਅਤੇ ਡੀਐੱਸਪੀ ਮਨਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਪੁਲਿਸ ਨੇ ਮ੍ਰਿਤਕ ਦੀ ਪਤਨੀ ਸਰਿਤਾ ਦੇ ਬਿਆਨ ਦਰਜ ਕੀਤੇ।

ਇਹ ਵੀ ਪੜੋ:Kejriwal road show: ਕੇਜਰੀਵਾਲ ਬੋਲੇ ਝਾੜੂ ਦਾ ਬਟਨ ਦਬਾਓਗੇ ਤਾਂ ਮੈਨੂੰ ਮੁੜ ਜੇਲ੍ਹ ਨਹੀਂ ਜਾਣਾ ਪਵੇਗਾ

ਇਸ ਮੌਕੇ ਐੱਸਪੀ ਨੇ ਦੱਸਿਆ ਕਿ ਘਟਨਾ 'ਚ ਵਰਤੀ ਕਾਰ ਅਤੇ ਚਾਰ ਵਿਅਕਤੀਆਂ ਦੀ ਪਛਾਣ ਕਰ ਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਨਾਜਾਇਜ਼ ਹਥਿਆਰ ਵਰਤੇ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਇਸ ਨੂੰ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ। 

(For more news apart from young man killed by shooting in Sangat Mandi News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement