ਵੱਖ-ਵੱਖ ਥਾਈਂ ਅੱਗ ਲਗਣ ਕਾਰਨ ਕਈ ਏਕੜ ਫ਼ਸਲ ਸੜ ਕੇ ਸੁਆਹ
Published : Apr 21, 2018, 2:24 am IST
Updated : Apr 21, 2018, 2:24 am IST
SHARE ARTICLE
Crops Burnt
Crops Burnt

ਗੰਗੋਹਰ ਦੀ 120ਏਕੜ ਤੇ ਹਲਕਾ ਕ੍ਰਿਪਾਲ ਸਿੰਘ ਵਾਲਾ ਦੀ 40 ਏਕੜ ਦੇ ਕਰੀਬ ਕਣਕ ਦੀ ਨਾੜ ਸੜ ਚੁੱਕੀ ਹੈ।

 ਜ਼ਿਲ੍ਹਾ ਬਰਨਾਲਾ ਦੇ ਪਿੰਡ ਗੰਗੋਹਰ ਦੇ ਬਰਨਾਲਾ-ਲੁਧਿਆਣਾ ਰੋਡ 'ਤੇ ਸਥਿਤ ਬੱਸ ਸਟੈਂਡ ਦੇ ਨਜ਼ਦੀਕ ਤੂੜੀ ਬਣਾ ਰਹੇ ਇਕ ਕਿਸਾਨ ਦੇ ਖੇਤ ਵਿਚੋਂ ਅੱਗ ਲੱਗਣ ਨਾਲ 300 ਏਕੜ ਦੇ ਕਰੀਬ ਕਣਕ ਦੀ ਨਾੜ ਸੜ ਕੇ ਸੁਆਹ ਅਤੇ 25-30 ਮਧੂ ਮੱਖੀਆਂ ਵਾਲੇ ਬਕਸੇ ਵੀ ਅੱਗ ਦੀ ਲਪੇਟ 'ਚ ਆਉਣ ਕਾਰਨ ਸੜ ਗਏ ਹਨ। ਇਸ ਸਬੰਧੀ ਪਟਵਾਰੀ ਦਰਸਨ ਸਿੰਘ ਗੁਰੂ, ਪਟਵਾਰੀ ਗੁਰਬਖਸ ਸਿੰਘ ਅਤੇ ਪਟਵਾਰੀ ਹਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆਂ ਕਿ ਦਰਸ਼ਨ ਸਿੰਘ ਵਾਸੀ ਗੰਗੋਹਰ ਜੋ ਕਿ ਅਪਣੇ ਖੇਤ ਵਿਚ ਟਰੈਕਟਰ ਮਸ਼ੀਨ ਨਾਲ ਤੂੜੀ ਬਣਾ ਰਿਹਾ ਸੀ ਤਾਂ ਅਚਾਨਕ ਹੀ ਟਰੈਕਟਰ ਦੀ ਬੈਟਰੀ ਫੱਟਣ ਨਾਲ ਨਾੜ ਨੂੰ ਅੱਗ ਲੱਗ ਗਈ ਅਤੇ ਤੇਜ਼ ਹਵਾ ਹੋਣ ਕਾਰਨ ਇਥੋਂ ਅੱਗ ਫੈਲਦੀ ਹੋਈ ਪਿੰਡ ਦੱਧਾਹੂਰ ਦੀ ਨਹਿਰ ਤਕ ਜਾ ਪਹੁੰਚੀ ਸੀ। ਪ੍ਰਸ਼ਾਸਨ ਤੇ ਲੋਕਾਂ ਨੇ 4-5 ਘੰਟਿਆਂ ਦੀ ਭਾਰੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਹਲਕਾ ਨਿਹਾਲੂਵਾਲ ਦੀ 60 ਏਕੜ, ਹਲਕਾ ਗੰਗੋਹਰ ਦੀ 120ਏਕੜ ਤੇ ਹਲਕਾ ਕ੍ਰਿਪਾਲ ਸਿੰਘ ਵਾਲਾ ਦੀ 40 ਏਕੜ ਦੇ ਕਰੀਬ ਕਣਕ ਦੀ ਨਾੜ ਸੜ ਚੁੱਕੀ ਹੈ।  ਹਲਕਾ ਦੱਧਾਹੂਰ 'ਚ 50-60 ਏਕੜ ਨਾੜ ਸੜ ਚੁੱਕੀ ਹੈ ਅਤੇ ਕੁਝ ਕਿਸਾਨਾਂ ਦੀ ਖੜੀ ਕਣਕ ਵੀ ਇਸ ਅੱਗ ਦੀ ਭੇਟ ਚੜ ਗਈ ਹੈ। ਡਰੇਨ ਦੇ ਨਜ਼ਦੀਕ ਕ੍ਰਿਪਾਲ ਸਿੰਘ ਵਾਲਾ ਦੇ ਇਕ ਕਿਸਾਨ ਦੇ ਮਧੂ ਮੱਖੀਆਂ ਵਾਲੇ 25-30 ਡੱਬੇ ਅੱਗ ਦੀ ਭੇਂਟ ਚੜ ਗਏ ਹਨ। ਇਹੀ ਬੱਸ ਨਹੀ ਅੱਗ ਨਾਲ ਸੈਂਕੜੇ ਦਰਖਤ ਵੀ ਝੁਲਸ ਗਏ ਹਨ। ਮੁੱਲਾਂਪੁਰ ਦਾਖਾ ਤੋਂ ਵਿਨੈ ਵਰਮਾ ਅਨੁਸਾਰ : ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬਾਸੀਆਂ ਬੇਟ ਅਤੇ ਚੱਕਕਲਾਂ ਦੇ ਖੇਤਾਂ 'ਚ ਭੇਦਭਰੀ ਹਾਲਤ 'ਚ ਅੱਗ ਲੱਗਣ ਕਰ ਕੇ ਕਰੀਬ 20 ਏਕੜ ਕਣਕ ਅਤੇ 60 ਏਕੜ ਨਾੜ ਸੜ ਕੇ ਰਾਖ ਹੋ ਗਈ। ਉਕਤ ਪਿੰਡਾਂ ਦੇ ਖੇਤਾਂ 'ਚ ਲੱਗੀ।  

Crops BurntCrops Burnt

ਜਾਣਕਾਰੀ ਅਨੁਸਾਰ ਪਿੰਡ ਬਾਸੀਆਂ ਬੇਟ ਦੇ ਖੇਤ 'ਚੋਂ ਅੱਗ ਲੱਗੀ ਜੋ ਕਿ ਤੇਜ ਹਵਾ ਦੇ ਵੱਧਣ ਕਰ ਕੇ ਵੱਧਦੀ ਹੋਈ ਪਿੰਡ ਚੱਕਕਲਾਂ ਵਿਖੇ ਪੁੱਜ ਗਈ। ਉਕਤ ਅੱਗ ਨਾਲ ਡਾ. ਪਿਸ਼ੌਰਾ ਸਿੰਘ ਦੇ 3 ਏਕੜ, ਮਾਸਟਰ ਸ਼ਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਦੇ 2 ਏਕੜ, ਨਿਰਮਲ ਸਿੰਘ ਦੇ ਡੇਢ ਏਕੜ, ਕੁਲਜੀਤ ਸਿੰਘ ਦੇ 3 ਏਕੜ, ਰਾਮ ਆਸਰਾ ਦੇ 3 ਏਕੜ, ਬਲੌਰ ਸਿੰਘ ਦੇ 2 ਏਕੜ, ਦਵਿੰਦਰ ਸਿੰਘ ਦੇ 2 ਏਕੜ ਕਣਕ ਅਤੇ ਬਲਵਿੰਦਰ ਸਿੰਘ ਦੇ 9 ਏਕੜ, ਹਰਦੀਪ ਸਿੰਘ ਦੇ 3 ਏਕੜ, ਹਰਜਿੰਦਰ ਸਿੰਘ ਦੇ 12  ਏਕੜ, ਦਵਿੰਦਰ ਸਿੰਘ ਦੇ 8 ਏਕੜ, ਦਲਬਾਰਾ ਸਿੰਘ ਆਦਿ ਦੇ ਸਾਢੇ ਚਾਰ ਏਕੜ ਨਾੜ ਸੜਕੇ ਰਾਖ ਹੋ ਗਈ ਸੀ। ਫਤਿਹਗੜ੍ਹ ਸਾਹਿਬ ਤੋਂ ਇੰਦਰਪ੍ਰੀਤ ਬਖਸ਼ੀ, ਸੁਰਜੀਤ ਸਿੰਘ ਸ਼ਾਹੀ ਅਨੁਸਾਰ : ਅੱਜ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਸਰਹਿੰਦ ਅਤੇ ਮੁਲੇਪੁਰ ਬਲਾਕ ਦੇ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਕਣਕ ਦੀ ਫਸਲ ਅਤੇ ਨਾੜ ਅਚਾਨਕ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਗਈ। ਅੱਗ ਦੀ ਸੂਚਨਾ ਮਿਲਦੇ ਹੀ ਸਰਹਿੰਦ, ਖੰਨਾ, ਰਾਜਪੁਰਾ, ਮੰਡੀ ਗੋਬਿੰਦਗੜ੍ਹ ਅਤੇ ਹੋਰ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਪਹੁੰਚ ਗਈਆਂ, ਪੰ੍ਰਤੂ ਤੇਜ ਹਨੇਰੀ ਕਾਰਨ ਇਹ ਅੱਗ ਪਿੰਡ ਬਾਲਪੁਰ ਨਜ਼ਦੀਕ ਤੋਂ ਸ਼ੁਰੂ ਹੁੰਦੀ ਹੋਈ ਪਿੰਡ ਚਨਾਰਥਲ, ਚਨਾਰਥਲ ਖੁਰਦ, ਪੰਡਰਾਲੀ, ਅਤਾਪੁਰ ਤੋਂ ਹੁੰਦੀ ਹੋਈ ਸਾਨੀਪੁਰ ਤੱਕ ਫੈਲਦੀ ਚਲੀ ਗਈ। ਵੱਖ-ਵੱਖ ਪਿੰਡਾਂ ਵਿਚ ਫੈਲੀ ਅੱਗ ਨੇ ਕਣਕ ਦੇ ਨਾਲ-ਨਾਲ ਕਿਸਾਨਾਂ ਦੀ ਨਾੜ੍ਹ, ਤੂੜੀ ਦੇ ਕੁੱਪ, ਗੋਹਾਰੇ, ਪਾਥੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਫਾਇਰ ਬ੍ਰਿਗੇਡ ਦੇ ਨਾਲ ਕਿਸਾਨਾਂ ਵਲੋਂ ਆਪਣੇ-ਆਪਣੇ ਟ੍ਰੈਕਟਰਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ 1500 ਤੋਂ 2000 ਏਕੜ ਦੇ ਲਗਭਗ ਨਾੜ ਅਤੇ ਫਸਲ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement