ਪਾਵਰਕਾਮ ਸਟੋਰ 'ਚ ਅਚਾਨਕ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
Published : May 22, 2018, 9:59 pm IST
Updated : May 22, 2018, 11:13 pm IST
SHARE ARTICLE
Fire Brigade Team at Fire Spot
Fire Brigade Team at Fire Spot

ਦਮਕਲ ਵਿਭਾਗ ਦੀਆਂ ਦੋ ਗੱਡੀਆਂ ਨੇ ਕੜੀ ਮੁਸ਼ਕਤ ਨਾਲ ਅੱਗ 'ਤੇ ਪਾਇਆ ਕਾਬੂ  ........

ਨਾਭਾ, 22 ਮਈ (ਬਲਵੰਤ ਹਿਆਣਾ) : ਨਾਭਾ ਦੇ ਸਰਕੂਲਰ ਰੋਡ ਸਥਿਤ ਪੰਜਾਬ ਪਾਵਰਕਾਮ ਵਿਭਾਗ ਦੇ ਸਟੋਰ ਵਿਚ ਅੱਜ ਦਸ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਸ਼ਿਵਾ ਇੰਨਕਲੇਵ ਸਥਿਤ ਇਕ ਖ਼ਾਲੀ ਪਲਾਟ ਵਿਚ ਕਿਸੇ ਨੇ ਕੂੜੇ ਨੂੰ ਅੱਗ ਲਗਾਈ ਜੋ ਤੇਜ਼ੀ ਨਾਲ ਫੈਲਦੀ ਹੋਏ ਨਾਲ ਹੀ ਲਗਦੇ ਪਾਵਰਕਾਮ ਵਿਭਾਗ ਦੇ ਸਟੋਰ ਤਕ ਪਹੁੰਚ ਗਈ ਜਿਸ ਨਾਲ ਸਟੋਰ ਵਿਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਦਮਕਲ ਵਿਭਾਗ ਦੀਆਂ ਦੋ ਗੱਡੀਆਂ ਨੇ ਸੂਚਨਾ ਮਿਲਣ 'ਤੇ ਦਸ ਮਿੰਟ ਵਿਚ ਹੀ ਪਹੁੰਚ ਕੇ ਖ਼ਤਰੇ ਦੀ ਸਥਿਤੀ ਨੂੰ ਸੰਭਾਲਦਿਆਂ ਕਾਫ਼ੀ ਮੁਸ਼ਕਤ ਨਾਲ ਅੱਗ 'ਤੇ ਕਾਬੂ ਪਾਇਆ। ਜੇਕਰ ਅੱਗ ਤੇ ਜਲਦ ਕਾਬੂ ਨਾ ਪਾਇਆ ਜਾਂਦਾ ਤਾਂ ਮਹਿਜ ਵੀਹ ਫੁਟ ਤੇ ਪਏ ਟਰਾਂਸਫ਼ਾਰਮਰਾਂ ਤਕ ਅੱਗ ਪਹੁੰਚ ਜਾਂਦੀ ਤਾਂ ਵੱਡੇ ਧਮਾਕੇ ਤੇ ਅੱਗਜ਼ਨੀ ਦੀ ਘਟਨਾ ਦਾ ਅੰਦੇਸ਼ਾ ਹੋ ਸਕਦਾ ਸੀ ਪ੍ਰੰਤੂ ਰਾਹਤ ਦੀ ਗੱਲ ਰਹੀ ਕਿ ਬਹੁਤ ਵੱਡੇ ਜਾਨੀ ਜਾਂ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਿਆ।

ਅੱਗਜ਼ਨੀ ਦੀ ਘਟਨਾ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਨੇ ਖ਼ਾਲੀ ਪਲਾਟ ਵਿਚ ਕੂੜੇ ਨੂੰ ਲਗਾਈ ਜੋ ਕਾਫ਼ੀ ਫੈਲ ਗਈ ਤੇ ਪਾਵਰਕਾਮ ਦੇ ਸਟੋਰ ਤਕ ਪਹੁੰਚ ਗਈ ਜੋ ਸਰਾਸਰ ਗ਼ਲਤ ਹੈ ਅਜਿਹਾ ਨਹੀਂ ਕਰਨਾ ਚਾਹੀਦਾ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਪਾਵਰਕਾਮ ਸਟੋਰ ਇੰਚਾਰਜ ਨੇ ਦਸਿਆ ਕਿ ਸਵੇਰੇ ਅਚਾਨਕ ਸਟੋਰ ਨਾਲ ਲਗਦੇ ਪਲਾਟ ਵਿਚ ਅੱਗ ਲੱਗ ਗਈ ਜੋ ਤੇਜ਼ੀ ਨਾਲ ਫੈਲਦੇ ਸਟੋਰ ਅੰਦਰ ਪਹੁੰਚ ਗਈ ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement