
ਮੰਦਰ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਪੁਜਾਰੀ ਨਾਲ ਕੁੱਟਮਾਰ ਦੀ ਵੀਡੀਉ ਦੇ ਅਧਾਰ 'ਤੇ ਪੁਲਿਸ ਦੀ ਕਾਰਵਾਈ
ਲੁਧਿਆਣਾ : ਪੰਜਾਬ ਭਾਜਪਾ ਦੇ ਸਾਬਕਾ ਉਪ ਪ੍ਰਧਾਨ ਪ੍ਰਵੀਨ ਬਾਂਸਲ 'ਤੇ ਲੁਧਿਆਣਾ ਦੇ ਮੰਦਰ ਦੇ ਪੁਜਾਰੀ ਅਤੇ ਉਸ ਦੇ ਪ੍ਰਵਾਰ ਨਾਲ ਕੁੱਟਮਾਰ ਕਰਨ 'ਤੇ ਥਾਣਾ ਡਿਵੀਜ਼ਨ ਨੰਬਰ 2 ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਕਿਦਵਾਈ ਨਗਰ ਸਥਿਤ ਆਰਿਆ ਸਮਾਜ ਮੰਦਰ ਦੀ ਹੈ ਜਿਥੇ ਮੰਦਰ ਖਾਲੀ ਕਰਵਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪੂਰੇ ਮਾਮਲੇ ਦੀ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ।
ਭਾਜਪਾ ਨੇਤਾ ਪ੍ਰਵੀਨ ਬਾਂਸਲ ਨੇ ਦਸਿਆ ਸੀ ਕਿ ਉਹ ਮੰਦਰ ਦੇ ਵਿਚ ਹਵਨ ਕਰਵਾਉਣ ਦੀ ਤਿਆਰੀ ਕਰ ਰਹੇ ਸਨ।ਮੰਦਰ ਦੇ ਪੁਜਾਰੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਪੁੱਤਰ ਮੰਦਰ ਦੀ ਦੇਖ-ਰੇਖ ਕਰਦਾ ਸੀ।ਮੰਦਰ ਦੇ ਪੈਸੇ ਨੂੰ ਲੈ ਕੇ ਕਈ ਵਾਰ ਗੜਬੜ ਹੋ ਚੁੱਕੀ ਸੀ।
ਇਸੀ ਰੰਜ਼ਿਸ਼ ਦੇ ਚੱਲਦੇ ਉਸ ਨੇ ਹਵਨ ਦੇ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਬ੍ਰਾਹਮਣ ਸਮਾਜ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਾਇਆ ਸੀ।