ਬਠਿੰਡਾ ਦੇ ਸਰਦਾਰ ਜੀ ਨੇ ਸਾਂਭਿਆ ਹੋਇਐ 5000 ਸਾਲ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤਕ ਦਾ ਖ਼ਜ਼ਾਨਾ
Published : Jun 12, 2023, 8:30 am IST
Updated : Jun 12, 2023, 9:20 am IST
SHARE ARTICLE
Prof. Hardarshan Singh Sohal
Prof. Hardarshan Singh Sohal

ਵੱਖ-ਵੱਖ ਸੂਬਿਆਂ ਵਿਚੋਂ ਇਕੱਠੀਆਂ ਕੀਤੀਆਂ ਹਨ ਇਹ ਵਸਤਾਂ

 

ਬਠਿੰਡਾ (ਅਮਿਤ ਸ਼ਰਮਾ/ਕਮਲਜੀਤ ਕੌਰ): ਅਕਸਰ ਕਿਹਾ ਜਾਂਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਕਈ ਲੋਕ ਅਪਣਾ ਪੂਰਾ ਜੀਵਨ ਅਪਣੇ ਸ਼ੌਕ ਪੂਰਾ ਕਰਨ ਲਈ ਸਮਰਪਤ ਕਰ ਦਿੰਦੇ ਹਨ। ਅਜਿਹਾ ਹੀ ਸ਼ੌਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਹਰਦਰਸ਼ਨ ਸਿੰਘ ਸੋਹਲ ਨੇ ਪਾਲਿਆ ਹੈ, ਜੋ ਕਿ ਅਪਣੇ ਘਰ ਹਜ਼ਾਰਾਂ ਸਾਲ ਪੁਰਾਣੀਆਂ ਵਸਤਾਂ ਸਾਂਭੀ ਬੈਠੇ ਹਨ। ਹਰਦਰਸ਼ਨ ਸਿੰਘ ਸੋਹਲ ਨੇ ਇਹ ਦੁਰਲੱਭ ਵਸਤਾਂ ਪੰਜਾਬ, ਹਰਿਆਣਾ, ਰਾਜਸਥਾਨ ਸਣੇ ਵੱਖ-ਵੱਖ ਸੂਬਿਆਂ ਵਿਚੋਂ ਇਕੱਠੀਆਂ ਕੀਤੀਆਂ ਹਨ। ਇਨ੍ਹਾਂ ਵਸਤਾਂ ਜ਼ਰੀਏ ਹਰਦਰਸ਼ਨ ਸਿੰਘ ਨੇ ਪੰਜਾਬ ਸਣੇ ਵੱਖ-ਵੱਖ ਸੂਬਿਆਂ ਦਾ ਸਭਿਆਚਾਰ ਸਾਂਭਿਆ ਹੋਇਆ ਹੈ। ਉਨ੍ਹਾਂ ਦੀ ਇਸ ਗੈਲਰੀ ਨੂੰ ਜੇਕਰ ਅਜਾਇਬ ਘਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਵੱਡੀ ਗਿਣਤੀ ਵਿਚ ਲੋਕ ਇਹ ਸਾਮਾਨ ਦੇਖਣ ਆਉਂਦੇ ਹਨ। ਇਥੋਂ ਤਕ ਕਿ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਇਸ ਗੈਲਰੀ ਦਾ ਸਾਮਾਨ ਵਰਤਿਆ ਜਾਂਦਾ ਹੈ।

Prof. Hardarshan Singh Sohal's GalleryProf. Hardarshan Singh Sohal's Gallery

ਇਹ ਵੀ ਪੜ੍ਹੋ: ਦੁਬਈ ਵਿਚ ਜਾਨ ਗਵਾਉਣ ਵਾਲੇ ਪੰਜਾਬੀ ਨੌਜੁਆਨ ਦਾ 19 ਦਿਨਾਂ ਬਾਅਦ ਹੋਇਆ ਅੰਤਮ ਸਸਕਾਰ

ਇਸ ਗੈਲਰੀ ਵਿਚ ਪੁਰਾਤਨ ਲਾਲਟੈਨ,  ਜੰਗਾਂ ਵਿਚ ਪਹਿਨੇ ਜਾਣ ਵਾਲੇ ਲੋਹ-ਟੋਪ, ਸੰਦੂਕ, ਪੁਰਾਤਨ ਮੂਰਤੀਆਂ, ਪੁਰਾਤਨ ਖੇਤੀਬਾੜੀ ਦੇ ਸੰਦ, ਪੁਰਾਤਨ ਗਿਲਾਸ, ਪਿੱਤਲ ਦੇ ਪਤੀਲੇ, ਪਿੱਤਲ ਦੀ ਕੇਤਲੀ, ਫੁੱਲਦਾਨ, ਟੈਲੀਫ਼ੋਨ, ਗੜਵੇ, ਲੋਹੇ ਦੀ ਗਾਗਰ, ਟੀਵੀ ਆਦਿ ਵਸਤਾਂ ਮੌਜੂਦ ਹਨ। ਇਹ ਵਸਤਾਂ ਅੱਜ ਦੇ ਦੌਰ ਵਿਚ ਅਪੋਲ ਹੋ ਰਹੀਆਂ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਪ੍ਰੋ. ਹਰਦਰਸ਼ਨ ਸਿੰਘ ਸੋਹਲ ਨੇ ਦਸਿਆ ਕਿ ਉਹ ਘੱਟੋ-ਘੱਟ 40 ਸਾਲ ਤੋਂ ਇਸ ਸਭਿਆਚਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਉਨ੍ਹਾਂ ਨੂੰ ਅਪਣੇ ਪ੍ਰਵਾਰ ਵਾਂਗ ਲਗਦੀਆਂ ਹਨ। ਜਦੋਂ ਲੋਕ ਇਸ ਗੈਲਰੀ ਨੂੰ ਦੇਖਣ ਲਈ ਆਉਂਦੇ ਹਨ ਤਾਂ ਇੰਝ ਲਗਦਾ ਹੈ ਕਿ ਮੇਰੀ ਮਿਹਨਤ ਰੰਗ ਲਿਆਈ ਹੈ।

Prof. Hardarshan Singh SohalProf. Hardarshan Singh Sohal

ਇਹ ਵੀ ਪੜ੍ਹੋ: ਏਅਰ ਕਮੋਡੋਰ ਹਰਪਾਲ ਸਿੰਘ ਨੂੰ ਮਿਲਿਆ ਭਾਰਤੀ ਹਵਾਈ ਫ਼ੌਜ ’ਚ ਅਹਿਮ ਅਹੁਦਾ

ਪ੍ਰੋ. ਹਰਦਰਸ਼ਨ ਸਿੰਘ ਸੋਹਲ ਨੇ 80 ਦੇ ਦਹਾਕੇ ਤੋਂ ਇਹ ਵਸਤਾਂ ਸਾਂਭਣੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤਕ ਇਹ ਕੰਮ ਜਾਰੀ ਹੈ। ਉਨ੍ਹਾਂ ਅਪਣੀ ਜੀਵਨ ਭਰ ਦੀ ਕਮਾਈ ਇਨ੍ਹਾਂ ਅਣਮੁੱਲੀਆਂ ਵਸਤਾਂ ਵਿਚ ਲਗਾਈ ਹੈ। ਹਰਦਰਸ਼ਨ ਸਿੰਘ ਸੋਹਲ ਨੇ ਦਸਿਆ ਕਿ ਇਕ ਚਿੱਤਰਕਾਰ, ਲੇਖਕ ਅਤੇ ਸਾਹਿਤਕਾਰ ਦੇ ਤੌਰ ’ਤੇ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਜਾਣ ਦਾ ਮੌਕਾ ਮਿਲਿਆ। ਇਨ੍ਹਾਂ ਦੌਰਿਆਂ ਮੌਕੇ ਵੀ ਉਨ੍ਹਾਂ ਦੀ ਅੱਖ ਪੁਰਾਤਨ ਵਿਰਾਸਤ ਨੂੰ ਲੱਭਦੀ ਰਹਿੰਦੀ ਹੈ।

Prof. Hardarshan Singh Sohal's GalleryProf. Hardarshan Singh Sohal's Gallery

ਇਹ ਵੀ ਪੜ੍ਹੋ: ਤੁਰਕੀ ਏਅਰਲਾਈਨਜ਼ ਦੀ ਫਲਾਈਟ 'ਚ 11 ਸਾਲਾ ਬੱਚੇ ਦੀ ਮੌਤ, ਇਸਤਾਂਬੁਲ ਤੋਂ ਅਮਰੀਕਾ ਜਾ ਰਿਹਾ ਸੀ ਜਹਾਜ਼ 

ਗੈਲਰੀ ਵਿਚ ਮੌਜੂਦ ਪੁਰਾਣੇ ਜ਼ਮਾਨੇ ਦੇ ਤਾਂਬੇ ਅਤੇ ਪਿੱਤਲ ਦੇ ਭਾਂਡੇ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿਚ ਸਾਡੇ ਬਜ਼ੁਰਗ ਇਨ੍ਹਾਂ ਦੀ ਵਰਤੋਂ ਕਰਦੇ ਸਨ, ਇਹੀ ਕਾਰਨ ਸੀ ਕਿ ਉਹ ਤੰਦਰੁਸਤ ਰਹਿੰਦੇ ਸੀ ਪਰ ਅੱਜ ਦੀ ਪੀੜੀ ਇਨ੍ਹਾਂ ਨੂੰ ਭੁੱਲ ਚੁਕੀ ਹੈ। ਹਰਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਅੱਜ ਦੇ ਦੌਰ ਵਿਚ ਸਾਨੂੰ ਕਈ ਸਹੂਲਤਾਂ ਮਿਲ ਚੁਕੀਆਂ ਹਨ ਪਰ ਇਨ੍ਹਾਂ ਪੁਰਾਤਨ ਵਸਤਾਂ ਨੇ ਹਜ਼ਾਰਾਂ ਸਾਲ ਸਾਡੀ ਸੇਵਾ ਕੀਤੀ ਹੈ, ਇਨ੍ਹਾਂ ਨੂੰ ਸੰਭਾਲਣਾ ਸਾਡਾ ਫ਼ਰਜ਼ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਨਿਊਜਰਸੀ ਦੇ ਰੈਸਟੋਰੈਂਟ ਨੇ ਲਾਂਚ ਕੀਤੀ ‘ਮੋਦੀ ਜੀ ਥਾਲੀ’

ਉਨ੍ਹਾਂ ਵਲੋਂ ਸਿੰਧ ਘਾਟੀ ਸਭਿਅਤਾ ਨਾਲ ਸਬੰਧਤ ਪੁਰਾਤਨ ਮੂਰਤੀਆਂ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸੁਨੇਹਾ ਦਿੰਦਿਆਂ ਹਰਦਰਸ਼ਨ ਸਿੰਘ ਸੋਹਲ ਨੇ ਕਿਹਾ ਕਿ ਸਾਡੇ ਆਲੇ-ਦੁਆਲੇ ਬਹੁਤ ਖ਼ਜ਼ਾਨਾ ਪਿਆ ਹੈ। ਅਸੀਂ ਟੀਵੀ ਜਾਂ ਫ਼ਿਲਮਾਂ ਵਿਚ ਦੇਖਦੇ ਹਾਂ ਕਿ ਲੋਕ ਨਕਸ਼ੇ ਲੈ ਕੇ ਖ਼ਜ਼ਾਨਾ ਲੱਭਦੇ ਹਨ ਪਰ ਅਸੀਂ ਅਪਣੇ ਘਰਾਂ ਵਿਚ ਪਿਆ ਖ਼ਜ਼ਾਨਾ ਅਣਗੌਲਿਆਂ ਕਰ ਛਡਿਆ ਹੈ। ਇਹ ਖ਼ਜ਼ਾਨਾ ਸਿਰਫ਼ ਸਾਨੂੰ ਹੀ ਨਹੀਂ ਸਗੋਂ ਸਾਡੀ ਪੀੜ੍ਹੀ ਨੂੰ ਅਮੀਰ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement