ਗਮਾਡਾ ਨੇ ਜਰਮਨ ਕੰਪਨੀ ਨੂੰ ਪਿੰਡ ਸਿੰਪੁਰ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਦਾ ਦਿਤਾ ਠੇਕਾ
Published : Jul 14, 2019, 8:10 pm IST
Updated : Jul 14, 2019, 8:10 pm IST
SHARE ARTICLE
MADA allots construction work of Water Treatment Plant (WTP) at Sinhpur
MADA allots construction work of Water Treatment Plant (WTP) at Sinhpur

ਦਸੰਬਰ 2020 ਤਕ ਪਲਾਂਟ ਦਾ ਕੰਮ ਮੁਕੰਮਲ ਕਰੇਗੀ ਕੰਪਨੀ

ਚੰਡੀਗੜ੍ਹ : ਮੋਹਾਲੀ ਦੇ ਵਸਨੀਕਾਂ ਦੀਆਂ ਪਾਣੀ ਸਬੰਧੀ ਔਕੜਾਂ ਨੂੰ ਖ਼ਤਮ ਕਰਨ ਲਈ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਜਰਮਨੀ ਅਧਾਰਤ ਮੈਸਰਜ਼ ਵੇਓਲੀਆ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਪਿੰਡ ਸਿੰਪੁਰ ਵਿਖੇ ਇਕ ਵਾਟਰ ਟ੍ਰੀਟਮੈਂਟ ਪਲਾਂਟ (ਡਬਲਿਊ.ਟੀ.ਪੀ.) ਸਥਾਪਤ ਕਰਨ ਦਾ ਠੇਕਾ ਦਿਤਾ ਹੈ ਜਿਸ ਤਹਿਤ ਮੋਹਾਲੀ ਸ਼ਹਿਰ ਨੂੰ ਭਾਖੜਾ ਮੇਨ ਲਾਈਨ ਤੋਂ ਸੋਧੇ ਨਹਿਰੀ ਪਾਣੀ ਦੀ ਸਪਲਾਈ ਦਿਤੀ ਜਾਵੇਗੀ। 

GMADAGMADA

ਇਸ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ, ਪੰਜਾਬ ਸ੍ਰੀ ਸੁਖਬਿੰਦਰ ਸਿੰੰਘ ਸਰਕਾਰੀਆ ਨੇ ਦਸਿਆ ਕਿ ਇਹ ਮਲਟੀ-ਨੈਸ਼ਨਲ ਕੰਪਨੀ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਕਾਰਜ ਦਸੰਬਰ 2020 ਤਕ ਪੂਰਾ ਕਰੇਗੀ  ਅਤੇ 33 ਏਕੜ  'ਤੇ ਉਸਾਰੇ ਜਾਣ ਵਾਲੇ ਇਸ ਪਲਾਂਟ 'ਤੇ ਤਕਰੀਬਨ 115 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਸ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਿਰਮਾਣ ਨਾਲ ਮੋਹਾਲੀ ਦੇ ਨਿਵਾਸੀਆਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। 

Sukhbinder Singh SarkariaSukhbinder Singh Sarkaria

ਸਰਕਾਰੀਆ ਨੇ ਦਸਿਆ ਕਿ ਗਮਾਡਾ ਬਹੁਤ ਜਲਦ ਕਜੌਲੀ ਵਾਟਰ ਵਰਕਸ ਤੋਂ ਡਿਸਟ੍ਰੀਬਿਊਸ਼ਨ ਮੇਨ ਪਾਈਪਲਾਈਨ ਵਿਛਾਉਣ ਲਈ ਟੈਂਡਰ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਣ ਨਾਲ ਟਿਊਬਵੈੱਲ ਬੇਅਸਰ ਹੋ ਰਹੇ ਹਨ, ਇਸ ਲਈ ਨਹਿਰੀ ਪਾਣੀ ਦੀ ਸਪਲਾਈ ਹੀ ਇਕ ਵਧੀਆ ਵਿਕਲਪ ਹੈ।

Water Treatment PlantWater Treatment Plant

ਮੌਜੂਦਾ ਸਮੇਂ ਸ਼ਹਿਰ ਨੂੰ ਰੋਜ਼ਮਰਾ ਦੇ ਆਧਾਰ 'ਤੇ ਤਕਰੀਬਨ 15 ਐਮ.ਜੀ.ਡੀ. ਪਾਣੀ ਮਿਲ ਰਿਹਾ ਹੈ ਅਤੇ ਫਿਰ ਵੀ ਵਿਅਸਤ ਸੀਜ਼ਨ ਦੌਰਾਨ 15 ਐਮ.ਜੀ.ਡੀ. ਪਾਣੀ ਦੀ ਕਮੀ ਰਹਿੰਦੀ ਹੈ। ਮੰਤਰੀ ਨੇ ਕਿਹਾ ਕਿ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਅਤੇ ਡਿਸਟ੍ਰੀਬਿਊਸ਼ਨ ਪਾਈਪਲਾਈਨ ਵਿਛਾਉਣ ਨਾਲ ਮੋਹਾਲੀ ਦੇ ਵਸਨੀਕਾਂ ਦੀ ਪੀਣ ਵਾਲੇ ਪਾਣੀ ਦੀ ਮੰਗ ਅਤੇ ਸਪਲਾਈ ਦੇ ਅੰਤਰ ਨੂੰ ਭਰਨ ਵਿਚ ਮੱਦਦ ਮਿਲੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement