ਸਿੱਧੂ ਦੇ ਛੋਟੇ ਅਸਤੀਫ਼ੇ ਦਾ ਉਡਾਇਆ ਗਿਆ ਮਜ਼ਾਕ
Published : Jul 14, 2019, 5:30 pm IST
Updated : Jul 14, 2019, 5:30 pm IST
SHARE ARTICLE
Navjot singh sidhu resigns from punjab cabinet social media reactions
Navjot singh sidhu resigns from punjab cabinet social media reactions

ਤਿਆਗਪੱਤਰ ਹੈ ਜਾਂ ਦਵਾਈ ਦੀ ਪਰਚੀ: ਯੂਜ਼ਰਸ

ਅੰਮ੍ਰਿਤਸਰ: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਨੇ ਪੰਜਾਬ ਦੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਅਪਣਾ ਅਸਤੀਫ਼ਾ ਸੌਂਪਿਆ ਅਤੇ ਇਸ ਦੀ ਫ਼ੋਟੋ ਅਪਣੇ ਟਵਿਟਰ ਅਕਾਉਂਟ 'ਤੇ ਵੀ ਸਾਂਝੀ ਕੀਤੀ। ਸਿੱਧੂ ਨੇ ਅਸਤੀਫ਼ਾ 10 ਜੂਨ ਨੂੰ ਹੀ ਦੇ ਦਿੱਤਾ ਸੀ। ਅਸਤੀਫ਼ੇ ਤੋਂ ਬਾਅਦ ਹੀ ਸਿੱਧੂ ਨੇ ਟਵਿਟਰ 'ਤੇ ਟ੍ਰੇਂਡ ਕਰ ਰਹੇ ਹਨ। ਉਹਨਾਂ ਦੇ ਛੋਟੇ ਅਸਤੀਫ਼ੇ 'ਤੇ ਉਹਨਾਂ ਦੀ ਲਿਖਾਈ ਤਕ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਇਆ ਜਾ ਰਿਹਾ ਹੈ।



 

ਕਿਸੇ ਯੂਜ਼ਰ ਨੇ ਲਿਖਿਆ ਕਿ ਇਹ ਕਿਸੇ ਸਕੂਲ ਦੇ ਬੱਚੇ ਦੀਆਂ ਛੁੱਟੀਆਂ ਦੀ ਅਰਜ਼ੀ ਲੱਗ ਰਹੀ ਹੈ। ਇਹ ਇਤਿਹਾਸ ਦਾ ਸਭ ਤੋਂ ਛੋਟਾ ਅਸਤੀਫ਼ਾ ਹੈ। ਅੱਗੇ ਕਿਸੇ ਨੇ ਲਿਖਿਆ ਕਿ ਇਹ ਇਹ ਅਸਤੀਫ਼ਾ ਹੈ ਜਾਂ ਮੈਡੀਕਲ ਦੀ ਦੁਕਾਨ ਦਾ ਪਰਚਾ। ਸਿੱਧੂ ਨੇ ਸਿਰਫ਼ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਹੈ ਪਾਰਟੀ ਤੋਂ ਨਹੀਂ ਪਰ ਹੁਣ ਤੋਂ ਸੋਸ਼ਲ ਮੀਡੀਆ 'ਤੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ ਕਿ ਕੀ ਸਿੱਧੂ ਵਾਪਸ ਭਾਜਪਾ ਦਾ ਪੱਲਾ ਫੜੇਗਾ।



 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੌਰਾਨ ਪਿਛਲੇ ਕਾਫ਼ੀ ਸਮੇਂ ਤੋਂ ਅਣਬਣ ਚਲ ਰਹੀ ਸੀ। ਇਹ ਤਨਾਅ ਮਈ ਮਹੀਨੇ ਉਸ ਸਮੇਂ ਖੁਲ੍ਹ ਕੇ ਸਾਹਮਣੇ ਆਇਆ ਸੀ ਜਦੋਂ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਲਈ ਸਿੱਧੂ ਨੂੰ ਦੋਸ਼ੀ ਠਹਿਰਾਇਆ ਗਿਆ।



 

ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਤੋਂ ਬਾਅਦ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਕੈਬਨਿਟ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਵਿਚ ਤਨਾਅ ਸ਼ੁਰੂ ਹੋ ਗਿਆ ਸੀ। ਕਈ ਮੌਕਿਆਂ 'ਤੇ ਦੋਵੇਂ ਹੀ ਆਗੂ ਇਕ ਦੂਜੇ ਦੇ ਵਿਰੁਧ ਖੁਲ੍ਹ ਕੇ ਬੋਲਦੇ ਵੀ ਨਜ਼ਰ ਆਏ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement