
ਉਹਨਾਂ ਦੇ ਮਨ ਵਿਚ ਇਹ ਵਿਚਾਰ ਆਇਆ ਕਿ ਅੱਜ ਦੇ ਨੌਜਵਾਨ...
ਅੰਮ੍ਰਿਤਸਰ: ਇਕ ਛੋਟੇ ਬੱਚਾ ਜਿਸ ਦਾ ਨਾਮ ਗਗਨਦੀਪ ਸਿੰਘ ਹੈ ਵੱਲੋਂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਵਿਤਾ ਦਾ ਉਚਾਰਨ ਅਪਣੀ ਆਵਾਜ਼ ਰਾਹੀਂ ਕੀਤਾ ਗਿਆ ਸੀ। ਇਸ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਹੈ। ਇਸ ਬੱਚੇ ਨਾਲ ਰੋਜ਼ਾਨਾ ਸਪੋਕਸਮੈਨ ਟੀਮ ਨੇ ਰਾਬਤਾ ਕੀਤਾ ਹੈ ਤੇ ਉਸ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਨੂੰ ਕਦੋਂ ਪਤਾ ਚੱਲਿਆ ਕਿ ਉਹ ਕਥਾ ਵੀ ਕਰ ਸਕਦੇ ਹਨ ਤੇ ਕਵਿਸ਼ਰੀ ਵੀ।
Gagandeep Singh
ਇਸ ਬੱਚੇ ਦੀ ਉਮਰ 12 ਸਾਲ ਹੈ ਤੇ ਉਹ 7 ਜਮਾਤ ਵਿਚ ਪੜ੍ਹਦਾ ਹੈ। ਉਸ ਨੇ ਦਸਿਆ ਕਿ ਉਸ ਦੇ ਪਿਤਾ ਫੋਨ ਵਿਚ ਵਾਰਾਂ ਲਗਾ ਦਿੰਦੇ ਸਨ ਤੇ ਉਹ ਉਹਨਾਂ ਨੂੰ ਸੁਣਦਾ ਹੁੰਦਾ ਸੀ ਤੇ ਪੜ੍ਹਦਾ ਵੀ ਸੀ। ਫਿਰ ਉਸ ਨੇ ਇਸ ਨੂੰ ਯਾਦ ਕਰਨੀਆਂ ਸ਼ੁਰੂ ਕੀਤੀਆਂ ਤੇ ਇਕ ਗੁਰਦੁਆਰੇ ਦੇ ਸਮਾਗਮ ਵਿਚ ਉਹਨਾਂ ਨੂੰ ਗਾਉਣ ਦਾ ਮੌਕਾ ਮਿਲਿਆ। ਫਿਰ ਉਸ ਤੋਂ ਬਾਅਦ ਉਸ ਨੂੰ ਮਹਿਸੂਸ ਹੋਇਆ ਹੈ ਕਿ ਉਹ ਵਾਰਾਂ ਤੇ ਕਵਿਤਾਵਾਂ ਵੀ ਗਾ ਸਕਦੇ ਹਨ।
Bhai Noor Singh
ਉਹਨਾਂ ਦੇ ਮਨ ਵਿਚ ਇਹ ਵਿਚਾਰ ਆਇਆ ਕਿ ਅੱਜ ਦੇ ਨੌਜਵਾਨ ਨਸ਼ਿਆਂ ਵੱਲ ਬਹੁਤ ਭਜ ਰਹੇ ਹਨ ਤੇ ਗੁਰੂ ਦੀ ਬਖ਼ਸ਼ੀ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ ਇਸ ਲਈ ਉਹ ਕਥਾ ਕਰਨਗੇ ਤੇ ਕਵਿਤਾਵਾਂ, ਵਾਰਾਂ ਵੀ ਗਾਇਆ ਕਰਨਗੇ। ਉਹਨਾਂ ਦੇ ਪਿਤਾ ਨੇ ਉਸ ਦੇ ਵੱਡੇ ਭਰਾ ਨੂੰ ਦਮਦਮੀ ਟਕਸਾਲ ਵਿਚ ਪਾਇਆ ਸੀ ਤੇ ਉਸ ਸਮੇਂ ਉਹ ਛੋਟੇ ਸਨ। ਪਰ ਬਾਅਦ ਵਿਚ ਉਹਨਾਂ ਦੇ ਜ਼ੋਰ ਪਾਉਣ ਤੇ ਉਹਨਾਂ ਦੇ ਪਿਤਾ ਨੇ ਗਗਨਦੀਪ ਸਿੰਘ ਨੂੰ ਵੀ ਦਮਦਮੀ ਟਕਸਾਲ ਵਿਚ ਪਾ ਦਿੱਤਾ।
Gagandeep Singh
ਉਸ ਤੋਂ ਬਾਅਦ ਉਹਨਾਂ ਨੇ 5 ਬਾਣੀਆਂ ਦੀ ਸੰਥਿਆ ਲਈ। ਮੌਜੂਦਾ ਸਮੇਂ ਵਿਚ ਉਹ ਜੱਥੇਦਾਰ ਬਾਬਾ ਨੂਰ ਸਿੰਘ ਕੋਲੋਂ ਉਹ ਤਲੀਮ ਹਾਸਲ ਕਰ ਰਹੇ ਹਨ। ਉਹਨਾਂ ਦਾ ਇਹੀ ਟੀਚਾ ਹੈ ਉਹ ਆਖਰੀ ਸਾਹਾਂ ਤਕ ਸਿੱਖੀ ਦਾ ਪ੍ਰਚਾਰ ਹੀ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਲੜਕੇ-ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਗੁਰੂ ਵਾਲੇ ਬਣਨ, ਸਿੱਖੀ ਨਾਲ ਜੁੜਨ ਤੇ ਅਪਣਾ ਜੀਵਨ ਸਫ਼ਲ ਕਰਨ।
Gagandeep Singh
ਭਾਈ ਨੂਰ ਸਿੰਘ ਨੇ ਦਸਿਆ ਕਿ ਗਗਨਦੀਪ ਸਿੰਘ ਦਾ ਸੁਭਾਅ ਬਹੁਤ ਹੀ ਵਧੀਆ ਹੈ ਤੇ ਉਹ ਬਹੁਤ ਹੀ ਹਸਮੁੱਖ ਸੁਭਾਅ ਦੇ ਹਨ। ਉਹਨਾਂ ਦੇ ਸਿੱਖਿਆ ਵਿਦਿਆਲੇ ਵਿਚ 25 ਤੋਂ 30 ਬੱਚੇ ਸਿੱਖੀ ਦੀ ਵਿਦਿਆ ਲੈ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।