
ਉਸ ਨੇ ਮਿਸਾਲ ਪੈਦਾ ਕਰਦਿਆਂ ਕਿਹਾ ਕਿ ਸਿੱਖ ਕਦੇ ਭੀਖ...
ਅੰਮ੍ਰਿਤਸਰ: ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇਕ ਸਿੱਖ ਬੱਚਾ ਐਨਕਾਂ ਤੇ ਮਾਸਕ ਵੇਚ ਰਿਹਾ ਹੈ। ਇਸ ਵੀਡੀਓ ਵਿਚ ਬੱਚੇ ਨੂੰ ਰਾਹਗੀਰਾਂ ਵੱਲੋਂ ਪੇਸ਼ਕਸ਼ ਕੀਤੀ ਗਈ ਸੀ ਕਿ ਉਹ ਬੇਸ਼ੱਕ ਉਹਨਾਂ ਨੂੰ ਐਨਕਾਂ ਨਾ ਦੇਵੇ ਪਰ ਪੈਸੇ ਲਏ ਲਵੇ ਪਰ ਉਸ ਬੱਚੇ ਨੇ ਬਿਨਾਂ ਐਨਕਾਂ ਖਰੀਦੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ।
Sikh
ਉਸ ਨੇ ਮਿਸਾਲ ਪੈਦਾ ਕਰਦਿਆਂ ਕਿਹਾ ਕਿ ਸਿੱਖ ਕਦੇ ਭੀਖ ਨਹੀਂ ਮੰਗਦਾ। ਉਹ ਕਿਰਤ ਕਰ ਕੇ ਅਪਣੇ ਪਰਿਵਾਰ ਦਾ ਪੈਟ ਪਾਲ ਸਕਦਾ ਹੈ। ਉਸ ਨਾਲ ਸਪੋਕਸਮੈਨ ਟੀਮ ਵੱਲੋਂ ਖਾਸ ਇੰਟਰਵਿਊ ਕੀਤੀ ਗਈ ਕਿ ਉਹ ਕਿਵੇਂ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਰਿਹਾ ਹੈ। ਉਸ ਮਾਸੂਮ ਬੱਚੇ ਦਾ ਨਾਮ ਗੁਰਕਿਰਤ ਸਿੰਘ ਤੇ ਉਹ ਅਤੇ ਉਸ ਦਾ ਪਿਤਾ ਐਨਕਾਂ ਤੇ ਮਾਸਕ ਵੇਚ ਕੇ ਅਪਣਾ ਗੁਜ਼ਾਰਾ ਕਰਦੇ ਹਨ।
Sikh
ਉਹਨਾਂ ਨੂੰ ਦਿਹਾੜੀ ਦੇ 200 ਰੁਪਏ ਬਣ ਜਾਂਦੇ ਹਨ। ਇਸ ਬੱਚੇ ਦੀ ਮਾਂ ਵੀ ਨਹੀਂ ਹੈ ਤੇ ਇਹਨਾਂ ਦਾ ਅਪਣਾ ਘਰ ਵੀ ਨਹੀਂ ਹੈ। ਉਹ ਸਟੇਸ਼ਨ ਤੇ ਰਹਿੰਦੇ ਹਨ ਤੇ ਉੱਥੇ ਕੋਲ ਹੀ ਪੁਲਿਸ ਥਾਣੇ ਦੇ ਅਧਿਕਾਰੀ ਉਹਨਾਂ ਦੀ ਫ਼ੀਸ ਦਾ ਖਰਚਾ ਦਿੰਦੇ ਹਨ। ਇਹ ਬੱਚਾ ਤੀਜੀ ਜਮਾਤ ਵਿਚ ਪੜ੍ਹਦਾ ਹੈ।
Sikh
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੱਝ ਦਾਨੀ ਸੱਜਣਾ ਤੇ ਸੰਸਥਾਵਾਂ ਵੱਲੋਂ ਬਾਂਹ ਫੜੀ ਗਈ ਹੈ ਤੇ ਉਹਨਾਂ ਨੇ ਖਰਚ ਚੁੱਕਣ ਦੀ ਵੀ ਗੱਲ ਆਖੀ ਹੈ। ਭਾਈ ਘਨੱਈਆ ਨੌਜਵਾਨ ਸਭਾ ਪਿੰਡ ਡੱਲੋਵਾਲ ਸੰਸਥਾ ਦੇ ਮੈਂਬਰ ਹਰਜੀਤ ਸਿੰਘ ਨੇ ਦਸਿਆ ਕਿ ਉਹ ਗ੍ਰੰਥੀ ਦੀ ਡਿਊਟੀ ਕਰਦੇ ਹਨ।
Sikh
ਉਹਨਾਂ ਨੂੰ ਇਹ ਬੱਚਾ ਰਾਹ ਵਿਚ ਮਿਲਿਆ ਸੀ ਤੇ ਉਸ ਨੇ ਉਹਨਾਂ ਕਿਹਾ ਕਿ ਉਹ ਐਨਕ ਖਰੀਦ ਲੈਣ ਪਰ ਉਹਨਾਂ ਨੇ ਕਿਹਾ ਕਿ ਉਹ ਐਨਕ ਨਹੀਂ ਲੈਣਗੇ ਤੇ ਉਹ ਪੈਸੇ ਲੈ ਲਵੇ ਪਰ ਬੱਚੇ ਨੇ ਕਿਹਾ ਕਿ ਉਹ ਇੰਝ ਪੈਸੇ ਨਹੀਂ ਲੈਂਦਾ ਤੇ ਸਿੱਖ ਕਦੇ ਭੀਖ ਵੀ ਨਹੀਂ ਮੰਗਦਾ।
Sikh
ਹੁਣ ਇਸ ਬੱਚੇ ਲਈ ਵੱਖ ਵੱਖ ਵਿਅਕਤੀਆਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੈਸਿਆਂ ਪੱਖੋਂ ਵੀ ਬਹੁਤ ਮਦਦ ਹੋ ਰਹੀ ਹੈ। ਉਹਨਾਂ ਨੇ ਹੋਰਨਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਤੇ ਇਸ ਬੱਚੇ ਦੀ ਮਦਦ ਵਿਚ ਅਪਣਾ ਹਿੱਸਾ ਪਾਉਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।