
ਇਕ ਤੇਜ਼ ਰਫ਼ਤਾਰ ਟਰੱਕ ਨੇ 7 ਲੋਕਾਂ ਨੂੰ ਕੁਚਲ ਦਿੱਤਾ, ਹਾਦਸੇ ਵਿਚ ਇਕ ਮਾਂ-ਪੁੱਤ ਦੀ ਮੌਤ ਹੋ ਗਈ।
ਹਰਿਆਣਾ: ਹਰਿਆਣਾ (Haryana News) ਦੇ ਪੰਚਕੂਲਾ ਜ਼ਿਲ੍ਹੇ ਦੇ ਕਾਲਕਾ ਵਿਚ ਇਕ ਤੇਜ਼ ਰਫ਼ਤਾਰ ਟਰੱਕ (High-Speed Truck) ਨੇ 7 ਲੋਕਾਂ ਨੂੰ ਕੁਚਲ ਦਿੱਤਾ (Crushed 7 People), ਜਿਸ ਵਿਚ ਇਕੋ ਪਰਿਵਾਰ ਦੇ 6 ਮੈਂਬਰ ਸਨ। ਇਸ ਹਾਦਸੇ (Tragic Accident) ਵਿਚ ਇਕ ਮਾਂ ਅਤੇ ਪੁੱਤ (Mother-Son died) ਦੀ ਮੌਤ ਹੋ ਗਈ। ਇਸ ਹਾਦਸਾ ਵਾਪਰਨ ਕਾਰਨ ਹਾਈਵੇਅ ’ਤੇ ਜਾਮ ਲੱਗ ਗਿਆ। ਉਥੇ ਗੁੱਸੇ ਵਿਚ ਆਏ ਲੋਕਾਂ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਪੁਲਿਸ ਨੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ (Truck Driver Arrested) ਕਰ ਲਿਆ।
ਹੋਰ ਪੜ੍ਹੋ: ਪੰਜਾਬ ਵਾਸੀਆਂ ਨੂੰ ਮਿਲੀ ਤਪਦੀ ਗਰਮੀ ਤੋਂ ਰਾਹਤ! ਪਠਾਨਕੋਟ ਸਣੇ ਕਈ ਜ਼ਿਲਿ੍ਆਂ ‘ਚ ਹੋਈ ਬਾਰਿਸ਼
Accident
ਜਾਣਕਾਰੀ ਅਨੁਸਾਰ ਸ਼ਾਮ ਕਰੀਬ ਸੱਤ ਵਜੇ ਇਕ ਔਰਤ ਸਵਾਤੀ ਆਪਣੀ ਬੇਟੀ ਖੁਸ਼ੀ ਅਤੇ ਬੇਟੇ ਵੰਸ਼ ਨਾਲ ਸੀ, ਇਨ੍ਹਾਂ ਨਾਲ ਇਕ ਹੋਰ ਔਰਤ ਸ਼ਿਵਾਨੀ ਆਪਣੇ 2 ਸਾਲ ਦੇ ਬੇਟੇ ਸਕਸ਼ਮ ਅਤੇ 7 ਸਾਲ ਦੀ ਬੇਟੀ ਨਾਲ ਬਾਜ਼ਾਰ ਆਏ ਹੋਏ ਸਨ, ਜਦ ਇਕ ਬੇਕਾਬੂ ਟਰੱਕ ਨੇ ਦੋਵਾਂ ਔਰਤਾਂ ਸਮੇਤ ਬੱਚਿਆਂ ਨੂੰ ਕੁਚਲ ਦਿੱਤਾ।
ਹੋਰ ਪੜ੍ਹੋ: ਦੁਖਦਾਈ ਖ਼ਬਰ: ਕਿਸਾਨੀ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ
Mother-Son Died
ਹੋਰ ਪੜ੍ਹੋ: Delhi Unlock-7: ਟ੍ਰੇਨਿੰਗ ਲਈ 50% ਸਮਰੱਥਾ ਨਾਲ ਖੁਲ੍ਹ ਸਕਣਗੇ Auditorium-ਅਸੈਂਬਲੀ ਹਾਲ
ਇਸ ਦੌਰਾਨ ਦੋ ਸਾਲਾ ਸਕਸ਼ਮ ਅਤੇ ਸ਼ਿਵਾਨੀ ਬੁਰੀ ਟਰ੍ਹਾਂ ਕੁਚਲੇ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਨੇ ਇਕ ਸੱਤ ਸਾਲ ਦੀ ਬੱਚੀ ਦੇ ਸਿਰ ਤੋਂ ਮਾਂ ਦਾ ਸਾਇਆ ਖੋਹ ਲਿਆ। ਬਾਕੀ ਦੇ ਜ਼ਖਮੀ (Injured) ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।