ਬਰਨਾਲਾ ਪ੍ਰਸ਼ਾਸਨ ਨੇ ਕੀਤੀ 50 ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਚੈਕਿੰਗ, 11 ਸੈਂਟਰ ਕੀਤੇ ਗਏ ਸੀਲ
Published : Jul 14, 2023, 7:31 pm IST
Updated : Jul 14, 2023, 7:31 pm IST
SHARE ARTICLE
Barnala administration checked 50 ielts center, 11 center sealed
Barnala administration checked 50 ielts center, 11 center sealed

ਕੁੱਝ ਸੈਂਟਰਾਂ ਕੋਲ ਲੋੜੀਂਦੇ ਕਾਗਜ਼ ਜਾਂ ਦਸਤਾਵੇਜ਼ ਨਹੀਂ ਸਨ



ਬਰਨਾਲਾ: ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਸ਼ਹਿਰ ਵਿਚ ਆਈਲੈਟਸ, ਕੋਚਿੰਗ ਅਤੇ ਇਮੀਗ੍ਰੇਸ਼ਨ ਕੇਂਦਰਾਂ ’ਤੇ ਛਾਪੇਮਾਰੀ ਕੀਤੀ ਗਈ। ਏ.ਡੀ.ਸੀ. ਸੁਖਪਾਲ ਸਿੰਘ ਦੀ ਅਗਵਾਈ ਹੇਠ ਅਧਿਕਾਰੀਆਂ ਵਲੋਂ ਸ਼ਹਿਰ ਦੀ ਆਈਲੈਟਸ ਮਾਰਕੀਟ ਵਜੋਂ ਮਸ਼ਹੂਰ ਇਲਾਕੇ ਵਿਚ ਛਾਪੇਮਾਰੀ ਦੌਰਾਨ 40 ਤੋਂ 50 ਸੈਂਟਰਾਂ ਵਿਚ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। 11 ਸੈਂਟਰਾਂ ਤੋਂ ਲੋੜੀਂਦੇ ਦਸਤਾਵੇਜ਼ ਨਾ ਮਿਲਣ ਕਾਰਨ ਉਨ੍ਹਾਂ ਨੂੰ ਸੀਲ ਕਰਕੇ ਬਾਹਰ ਨੋਟਿਸ ਚਿਪਕਾਏ ਗਏ।

ਇਹ ਵੀ ਪੜ੍ਹੋ: ਫਰਜ਼ੀ ਖਬਰਾਂ ਤੋਂ ਬਚੋ: ਗੱਡੀਆਂ ਨੂੰ ਆਪਣੀ ਚਪੇਟ 'ਚ ਲੈ ਰਹੇ ਪਾਣੀ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹਿਮਾਚਲ ਪ੍ਰਦੇਸ਼ ਦਾ ਹੈ

ਇਸ ਮੌਕੇ ਏ.ਡੀ.ਸੀ ਬਰਨਾਲਾ ਸੁਖਪਾਲ ਸਿੰਘ ਨੇ ਦਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਈਲੈਟਸ ਸੈਂਟਰ, ਇਮੀਗ੍ਰੇਸ਼ਨ ਸੈਂਟਰ ਦੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਅੱਜ ਉਨ੍ਹਾਂ ਨੇ ਬਰਨਾਲਾ ਸ਼ਹਿਰ ਵਿਚ ਚੱਲ ਰਹੇ ਇਨ੍ਹਾਂ ਕੇਂਦਰਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਕਰੀਬ 40 ਤੋਂ 50 ਸੈਂਟਰਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ ਕੁੱਝ ਸੈਂਟਰਾਂ ਕੋਲ ਲੋੜੀਂਦੇ ਕਾਗਜ਼ ਜਾਂ ਦਸਤਾਵੇਜ਼ ਨਹੀਂ ਸਨ, ਜਿਸ ਕਾਰਨ 11 ਸੈਂਟਰਾਂ ਦੇ ਦਫ਼ਤਰ ਸੀਲ ਕਰ ਦਿਤੇ ਗਏ ਹਨ।

Barnala administration checked 50 ielts centerBarnala administration checked 50 ielts center

ਇਹ ਵੀ ਪੜ੍ਹੋ: ਰਾਜਪੁਰਾ ਦੇ ਪਿੰਡ ਨਰੜੂ 'ਚ ਨੌਜੁਆਨ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਪ੍ਰਸ਼ਾਸਨ ਨੇ ਇਨ੍ਹਾਂ ਸੈਂਟਰਾਂ ਦੇ ਮਾਲਕਾਂ ਨੂੰ ਸਮਾਂਬੱਧ ਮੌਕਾ ਦਿਤਾ ਹੈ, ਜਿਸ ਤਹਿਤ ਉਹ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਸੈਂਟਰ ਖੋਲ੍ਹ ਸਕਦੇ ਹਨ। ਇਹ ਸੈਂਟਰ ਉਦੋਂ ਤਕ ਸੀਲ ਰਹਿਣਗੇ ਜਦੋਂ ਤਕ ਲੋੜੀਂਦੀਆਂ ਫਾਈਲਾਂ ਜਮ੍ਹਾਂ ਨਹੀਂ ਹੋ ਜਾਂਦੀਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੈਂਟਰਾਂ ਨੂੰ ਸੀਲ ਕੀਤਾ ਗਿਆ ਹੈ, ਜੇਕਰ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹਨ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਫਾਇਰ ਵਿਭਾਗ ਵਲੋਂ ਵੀ ਪੜਤਾਲ ਕੀਤੀ ਜਾਵੇਗੀ। ਅੱਗ ਬੁਝਾਊ ਵਿਭਾਗ ਦੀ ਮਨਜ਼ੂਰੀ ਨਾ ਲੈਣ ਵਾਲੇ ਕੇਂਦਰ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement