
ਏਸ਼ੀਅਨ ਗੋਲ੍ਡ ਮੈਡਲਿਸਟ ਧਿਆਨ ਚੰਦ ਅਵਾਰਡੀ ਹਾਕਮ ਸਿੰਘ ਭੱਠਲ ਦਾ ਦਿਹਾਂਤ ਹੋ ਗਿਆ ਹੈ
ਏਸ਼ੀਅਨ ਗੋਲ੍ਡ ਮੈਡਲਿਸਟ ਧਿਆਨ ਚੰਦ ਅਵਾਰਡੀ ਹਾਕਮ ਸਿੰਘ ਭੱਠਲ ਦਾ ਦਿਹਾਂਤ ਹੋ ਗਿਆ ਹੈ। ਹੁਣ ਤਕ ਮਿਲਦੀਆਂ ਖ਼ਬਰਾਂ ਮੁਤਾਬਕ ਉਹ ਲੀਵਰ ਅਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ। ਭੱਠਲ ਨੇ 1978 ਦੀਆਂ ਏਸ਼ਿਆਈ ਖੇਡਾਂ 'ਚ 20 ਕਿਲੋਮੀਟਰ ਪੈਦਲ ਦੌੜ 'ਚ ਸੋਨ ਤਗਮਾ ਜਿੱਤਿਆ ਸੀ। ਟੋਕੀਓ 'ਚ 1979 'ਚ ਵੀ ਏਸ਼ੀਅਨ ਟ੍ਰੈਕ ਅਤੇ ਫੀਲਡ ਮੀਟਿੰਗ 'ਚ ਉਨ੍ਹਾਂ ਤਗਮਾ ਜਿਤਿਆ। ਉਹ ਬਾਅਦ 'ਚ ਪੰਜਾਬ ਪੁਲਿਸ 'ਚ ਵੀ ਤੈਨਾਤ ਰਹੇ। ਉਹ ਕਾਫ਼ੀ ਲੰਬੇ ਸਮੇ ਤੋਂ ਸੰਗਰੂਰ ਦੇ ਇੱਕ ਹਾਸਪਤਾਲ ਵਿਚ ਜ਼ੇਰੇ ਇਲਾਜ ਸਨ। ਜਿਥੇ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਉਹਨਾਂ ਆਖਰੀ ਸਾਹ ਲਿਆ।
Hakam Singh Bhattal
ਉਹਨਾਂ ਦੇ ਪਰਵਾਰ ਨੂੰ ਆਰਥਕ ਕਮਜ਼ੋਰੀ ਦੇ ਕਾਰਨ ਇਲਾਜ ਕਰਾਉਣ ਵਿੱਚ ਪਰੇਸ਼ਾਨੀਆਂ ਦਾ ਸਾਮਣਾ ਕਰਣਾ ਪਿਆ ਰਿਹਾ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦੀ ਮਦਦ ਲਈ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਾਫ਼ੀ ਲੋਕ ਸਾਹਮਣੇ ਆ ਗਏ। ਸੰਗਰੂਰ ਜਿਲੇ ਦੇ ਮਸ਼ਹੂਰ ਪਿੰਡ ਭੱਠਲ ਦੇ ਜੰਮਪਲ ਹਾਕਮ ਸਿੰਘ ਭਾਰਤੀ ਫੌਜ ਵਿੱਚ ਵੀ ਰਹੇ।
Hakam Singh Bhattal
ਉਨ੍ਹਾਂ ਨੇ 1972 ਵਿੱਚ 6 ਸਿੱਖ ਰੇਜਿਮੇਂਟ ਵਿੱਚ ਹਵਾਲਦਾਰ ਦੇ ਤੌਰ ਉੱਤੇ ਜੁਆਇਨ ਕੀਤਾ। ਖੇਲ ਦੀ ਤਰੱਕੀ ਚ ਅਹਿਮ ਯੋਗਦਾਨ ਲਈ ਉਨ੍ਹਾਂ ਨੂੰ 29 ਅਗਸਤ 2008 ਨੂੰ ਰਾਸ਼ਟਰਪਤੀ ਪ੍ਰਤੀਭਾ ਪਾਟੀਲ ਹੱਥੋਂ ਧਿਆਨ ਚੰਦ ਅਵਾਰਡ ਮਿਲ ਚੁਕਾ ਹੈ। ਉਹਨਾਂ ਦੇ ਅਕਾਲ ਚਲਾਣੇ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ.