ਐਸ.ਡੀ.ਐਮ ਸੰਜੀਵ ਕੁਮਾਰ ਤੇ ਕਰਨਲ ਜਸਦੀਪ ਸੰਧੂ ਸਮੇਤ 13 ਸ਼ਖ਼ਸੀਅਤਾਂ ਨੂੰ ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਕਰਨਗੇ ਸਨਮਾਨਤ
Published : Aug 14, 2023, 7:45 am IST
Updated : Aug 14, 2023, 7:45 am IST
SHARE ARTICLE
CM Bhagwant Mann
CM Bhagwant Mann

ਹੜ੍ਹਾਂ ਦੌਰਾਨ ਨਿਭਾਈ ਅਹਿਮ ਭੂਮਿਕਾ ਅਤੇ ਸਮਾਜ ਸੇਵੀ ਕੰਮਾਂ ਕਾਰਨ ਸਰਕਾਰ ਨੇ ਕੀਤੀ ਚੋਣ


 

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਪ੍ਰਮਾਣ ਪੱਤਰ ਦੇ ਕੇ 15 ਅਗੱਸਤ ਨੂੰ ਸੁਤੰਤਰਤਾ ਦਿਵਸ ਮੌਕੇ ਸਨਮਾਨਤ ਕਰਨ ਲਈ 13 ਸ਼ਖ਼ਸੀਅਤਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਨੂੰ ਪਟਿਆਲਾ ਵਿਖੇ ਹੋਣ ਵਾਲੇ ਰਾਜ ਪਧਰੀ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਇਹ ਸਨਮਾਨ ਦੇਣਗੇ। ਇਹ ਸਨਮਾਨ ਪਿਛਲੇ ਦਿਨਾਂ ਵਿਚ ਹੜ੍ਹਾਂ ਮੌਕੇ ਬਚਾਉ ਅਤੇ ਰਾਹਤ ਦੇ ਕੰਮਾਂ ਵਿਚ ਨਿਭਾਈ ਅਹਿਮ ਭੂਮਿਕਾ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵਧੀਆ ਕੰਮ ਦੇ ਆਧਾਰ ’ਤੇ ਦਿਤੇ ਜਾ ਰਹੇ ਹਨ।

 

ਜਿਨ੍ਹਾਂ 13 ਸ਼ਖ਼ਸੀਅਤਾਂ ਦੀ ਇਸ ਸਨਮਾਨ ਲਈ ਚੋਣ ਕੀਤੀ ਗਈ ਹੈ, ਉਨ੍ਹਾਂ ਵਿਚ ਖਮਾਣੋਂ ਦੇ ਐਸ.ਡੀ.ਐਮ. ਸੰਜੀਵ ਕੁਮਾਰ, ਸੈਨਾ ਦੀ ਪਛਮੀ ਕਮਾਂਡ ਦੇ ਸਿਵਲ ਮਾਮਲਿਆਂ ਨਾਲ ਸਬੰਧਤ ਕਰਨਲ ਜਸਦੀਪ ਸੰਧੂ ਦਾ ਨਾਂ ਵੀ ਸ਼ਾਮਲ ਹੈ।

 

ਇਸ ਤੋਂ ਇਲਾਵਾ ਐਨ.ਡੀ.ਆਰ.ਐਫ਼ ਦੀ 7ਵੀਂ ਬਟਾਲੀਅਨ ਦੇ ਕਮਾਂਡੈਂਟ ਸੰਤੋਸ਼ ਕੁਮਾਰ, ਸਾਨਵੀ ਰੂਪਨਗਰ, ਹਰਜਿੰਦਰ ਕੌਰ ਪਿੰਡ ਮੇਹਸ ਜ਼ਿਲ੍ਹਾ ਪਟਿਆਲਾ, ਸੁਖਦੇਵ ਸਿੰਘ ਪਿੰਡ ਜੈਦਪੁਰ ਜ਼ਿਲ੍ਹਾ ਪਠਾਨਕੋਟ, ਫ਼ਤਿਹ ਸਿੰਘ ਮਾਲ ਵਿਭਾਗ ਪਠਾਨਕੋਟ, ਏਕਮਜੋਤ ਕੌਰ ਪਟਿਆਲਾ, ਮੇਜਰ ਸਿੰਘ ਪਿੰਡ ਅੱਡਾ ਭਿਖੀਵਿੰਡ ਜ਼ਿਲ੍ਹਾ ਤਰਨਤਾਰਨ, ਪਰਮਜੀਤ ਸਿੰਘ ਮੰਡੀ ਕਲਾਂ ਜ਼ਿਲ੍ਹਾ ਬਠਿੰਡਾ, ਸਲੀਮ ਮੁਹੰਮਦ ਗੁਰਾਇਆ ਜ਼ਿਲ੍ਹਾ ਜਲੰਧਰ, ਗਗਨਦੀਪ ਕੌਰ ਸਾਇੰਸ ਮਿਸਟਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਪਟਿਆਲਾ ਅਤੇ ਸੁਖਪਾਲ ਸਿੰਘ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾ ਜ਼ਿਲ੍ਹਾ ਬਰਨਾਲਾ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement