
ਰੈਡਵੀਜ਼ਨ ਇਮੀਗ੍ਰੇਸ਼ਨ ਕੰਸਲਟੈਂਟ ਕੰਪਨੀ ਦੇ ਮਾਲਕ ਵਿਰੁਧ ਜਾਂਚ ਸ਼ੁਰੂ
ਮੋਹਾਲੀ: ਵਿਦੇਸ਼ ਭੇਜਣ ਦੇ ਨਾਂਅ 'ਤੇ 6.45 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਟੌਰ ਦੀ ਪੁਲਿਸ ਨੇ ਫੇਜ਼-7 ਵਿਚ ਸਥਿਤ ਰੈਡਵੀਜ਼ਨ ਇਮੀਗ੍ਰੇਸ਼ਨ ਕੰਸਲਟੈਂਟ ਕੰਪਨੀ ਦੇ ਮਾਲਕ ਗੁਰਪ੍ਰੀਤ ਸਿੰਘ ਅਤੇ ਜਸਲੀਨ ਉਰਫ਼ ਪ੍ਰਭਜੋਤ ਕੌਰ ਵਿਰੁਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਯੋਗੀ ਸਣੇ ਕਈ ਭਾਜਪਾ ਆਗੂਆਂ ਦੇ X ਅਕਾਊਂਟ ਤੋਂ ਗੋਲਡਨ ਟਿੱਕ ਹਟਿਆ, ਪ੍ਰੋਫਾਈਲ ਫੋਟੋ ’ਤੇ ਲਗਾਇਆ ਸੀ ਤਿਰੰਗਾ
ਸ਼ਿਕਾਇਤਕਰਤਾ ਨਿਰੰਜਨ ਸਿੰਘ ਵਾਸੀ ਪਿੰਡ ਚੁਨਾਗਰਾ ਜ਼ਿਲ੍ਹਾ ਪਟਿਆਲਾ ਨੇ ਦਸਿਆ ਕਿ ਉਸ ਨੇ ਅਪਣੀ ਲੜਕੀ ਜਸਵੀਰ ਕੌਰ ਨੂੰ ਵਿਦੇਸ਼ ਭੇਜਣ ਲਈ 23 ਨਵੰਬਰ 2021 ਨੂੰ ਉਕਤ ਦਫ਼ਤਰ ਵਿਚ ਗੱਲ ਕੀਤੀ ਸੀ। ਉਨ੍ਹਾਂ ਨੇ ਕੁੱਲ 6.45 ਲੱਖ ਰੁਪਏ ਲਏ ਸਨ। ਜਦੋਂ ਬਾਅਦ ਵਿਚ ਉਨ੍ਹਾਂ ਨੇ ਵੀਜ਼ੇ ਬਾਰੇ ਪੁੱਛਿਆ ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗੇ। ਛੇ ਮਹੀਨੇ ਬੀਤ ਗਏ ਪਰ ਅੱਜ ਤਕ ਨਾ ਤਾਂ ਉਸ ਦੀ ਲੜਕੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਤੋਂ ਦੁਖੀ ਹੋ ਕੇ ਉਸ ਨੇ ਐਸ.ਐਸ.ਪੀ. ਦਫ਼ਤਰ ਨੂੰ ਸ਼ਿਕਾਇਤ ਦਿਤੀ।