
BSF ਵਲੋਂ ਕੀਤੇ ਗਏ 14 ਰਾਊਂਡ ਫਾਇਰ
ਪਠਾਨਕੋਟ: ਜ਼ਿਲ੍ਹੇ ਵਿਚ ਕੌਮਾਂਤਰੀ ਸਰਹੱਦ ਨੇੜੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀ ਕਾਰਵਾਈ ਵਿਚ ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਬੀ.ਐਸ.ਐਫ. ਜਵਾਨਾਂ ਨੇ ਕਰੀਬ 12.30 ਵਜੇ ਪਠਾਨਕੋਟ ਦੇ ਪਿੰਡ ਸਿੰਬਲ ਸਕੋਲ ਨੇੜੇ ਕੁੱਝ ਸ਼ੱਕੀ ਗਤੀਵਿਧੀਆਂ ਦੇਖੀਆਂ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਜਵਾਨਾਂ ਨੇ ਘੁਸਪੈਠੀਏ ਨੂੰ ਰੁਕਣ ਲਈ ਕਿਹਾ, ਪਰ ਉਸ ਨੇ ਨਹੀਂ ਸੁਣਿਆ ਅਤੇ ਅੱਗੇ ਵਧਦਾ ਰਿਹਾ।
ਇਹ ਵੀ ਪੜ੍ਹੋ: ਪਿਤਾ ਨਾਲ ਜਾ ਰਹੇ 3 ਸਾਲਾ ਮਾਸੂਮ ਨੂੰ ਕਾਰ ਸਵਾਰ ਵਿਅਕਤੀਆਂ ਨੇ ਕੀਤਾ ਅਗ਼ਵਾ
ਉਨ੍ਹਾਂ ਕਿਹਾ ਕਿ ਖ਼ਤਰੇ ਨੂੰ ਮਹਿਸੂਸ ਕਰਦੇ ਹੋਏ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਘੁਸਪੈਠੀਏ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਪਹਿਲਾਂ 11 ਅਗਸਤ ਨੂੰ ਬੀ.ਐਸ.ਐਫ. ਦੀ ਕਾਰਵਾਈ ਵਿਚ ਤਰਨਤਾਰਨ ਜ਼ਿਲ੍ਹੇ ਵਿਚ ਕੌਮਾਂਤਰੀ ਸਰਹੱਦ ਨੇੜੇ ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ ਸੀ।