
ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿਂੰਘ ਸਿਧੂ ਨੇ ਸਾਬਕਾ ਮੁਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿਂੰਘ ਬਾਦਲ ਅਤੇ ਉਹਨਾ ਦੇ ਪੁਤਰ ਅਤੇ ਸਾਬਕਾ ਉ...
ਅਮ੍ਰਿਤਸਰ, 14 ਸਤੰਬਰ, (ਨੀਲ ਭਲਿੰਦਰ ਸਿਂੰਘ) ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿਂੰਘ ਸਿਧੂ ਨੇ ਸਾਬਕਾ ਮੁਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿਂੰਘ ਬਾਦਲ ਅਤੇ ਉਹਨਾ ਦੇ ਪੁਤਰ ਅਤੇ ਸਾਬਕਾ ਉਪ ਮੁਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਂੰਘ ਬਾਦਲ ਨੂਂ ਸਿਖੀ ਚੋਂ ਛੇਕਣ ਦੀ ਮੰਗ ਕੀਤੀ ਹੈ।
ਇਸ ਬਾਬਤ ਉਹਨਾਂ ਹੁਣੇ ਕੁਝ ਸਮਾ ਪਹਿਲਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂਂ ਮੰਗ ਪੱਤਰ ਵੀ ਦਿਤਾ ਹੈ। ਉਹਨਾਂ ਇਸ ਤਹਿਤ ਕਿਹਾ ਹੈ ਕਿ ਸਾਬਕਾ ਮੁਖ ਮੰਤਰੀ ਬਾਦਲ ਵਲੋਂ ਜਥੇਦਾਰ ਤਖ਼ਤ ਸਹਿਬਾਨ ਨੂਂ ਸੌਦਾ ਸਾਧ ਦੀ ਮੁਆਫ਼ੀ ਦਾ ਦਬਾਅ ਬਣਾਉਣ ਲਈ ਆਪਣੀ ਰਿਹਾਇਸ਼ ਤੇ ਸਦਿਆ ਗਿਆ ਹੋਣਾ ਸਿਖੀ ਅਸੂਲਾਂ ਦੇ ਉਲਟ ਹੈ. ਇਸ ਲਈ ਬਾਦਲ ਪਿਓ ਪੁਤ ਨੂਂ ਫੌਰੀ ਸਿਖੀ ਚੋਂ ਛੇਕਿਆ ਜਾਵੇ।