
ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ 'ਚ ਹੋ ਰਹੀ ਤੇਜ ਬਾਰਿਸ਼ ਤੋਂ ਬਾਅਦ ਮੌਸਮ ਵਿਭਾਗ ਨੇ ਦੇਸ਼ ਦੇ ਦੱਸ ਰਾਜਾਂ 'ਚ ਅੱਜ ਤੇਜ਼ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਨਵੀਂ ਦਿੱਲੀ : ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ 'ਚ ਹੋ ਰਹੀ ਤੇਜ ਬਾਰਿਸ਼ ਤੋਂ ਬਾਅਦ ਮੌਸਮ ਵਿਭਾਗ ਨੇ ਦੇਸ਼ ਦੇ ਦੱਸ ਰਾਜਾਂ 'ਚ ਅੱਜ ਤੇਜ਼ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਪੱਛਮੀ ਮੱਧ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਤੇਜ਼ ਤੋਂ ਬੇਹੱਦ ਤੇਜ਼ ਬਾਰਿਸ਼ ਹੋਣ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
Alert of Heavy Rain
ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਹੋਏ ਗੁਜਰਾਤ, ਅਰੁਣਾਚਲ ਪ੍ਰਦੇਸ਼, ਅਸਮ, ਮੇਘਾਲਿਆ ਦੇ ਨਾਲ ਹੀ ਪੂਰਵੀ ਰਾਜਸਥਾਨ, ਪੱਛਮੀ ਬੰਗਾਲ, ਕੋਂਕਨ, ਗੋਆ, ਦੱਖਣ ਕਰਨਾਟਕ ਸਮੇਤ ਨਾਰਥ ਈਸਟ ਦੇ ਸਾਰੇ ਰਾਜਾਂ 'ਚ ਵੀ ਅੱਜ ਤੇਜ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਉਥੇ ਹੀ ਅੱਜ ਤੇਜ ਧੁੱਪ ਨਾਲ ਦਿੱਲੀ ਵਾਲਿਆਂ ਨੂੰ ਥੋੜ੍ਹੀ ਰਾਹਤ ਮਿਲ ਸਕਦੀ ਹੈ।
Alert of Heavy Rain
ਭਾਰਤ ਮੌਸਮ ਵਿਗਿਆਨ ਵਿਭਾਗ ਦੁਆਰਾ ਆਪਣੀ ਵੈਬਸਾਈਟ 'ਤੇ 9 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ ਦਾ ਪੂਰਵਾਨੁਮਾਨ ਜਾਰੀ ਕੀਤਾ ਗਿਆ ਹੈ। ਉਥੇ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਮੇਤ ਪੂਰੇ ਰਾਜ 'ਚ ਬੱਦਲਾਂ ਦੀ ਆਵਾਜਾਈ ਬਣੀ ਰਹੇਗੀ। ਜਿਸਦੇ ਚਲਦੇ ਪ੍ਰਦੇਸ਼ 'ਚ ਅਗਲੇ ਤਿੰਨਾਂ ਦਿਨਾਂ ਤੱਕ ਮੀਂਹ ਦਾ ਮਾਹੌਲ ਬਣ ਸਕਦਾ ਹੈ। ਹਵਾਵਾਂ 'ਚ ਨਮੀ ਦੇ ਕਾਰਨ ਇੱਕ - ਦੋ ਸਥਾਨਾਂ 'ਤੇ ਅਚਾਨਕ ਮੀਂਹ ਵਾਲੇ ਬੱਦਲ ਬਣ ਸਕਦੇ ਹਨ ਅਤੇ ਹਲਕੀ ਬੌਛਾਰਾਂ ਵੀ ਡਿੱਗ ਸਕਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।