
ਕਾਂਗਰਸੀ, ਅਕਾਲੀ, 'ਆਪ' ਸਭ ਰਹਿ ਗਏ ਦੇਖਦੇ
ਲੁਧਿਆਣਾ: ਛਪਾਰ ਮੇਲੇ 'ਚ ਪਾਣੀ ਦਾ ਮੁੱਦਾ ਚੁੱਕਦਿਆਂ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਨੇ ਵਿਰੋਧੀਆਂ ਨੂੰ ਖੂਬ ਲਤਾੜਿਆ। ਇਸ ਮੌਕੇ ਕੀਤਾ ਜਾ ਰਹੀਆਂ ਸਿਆਸੀ ਕਾਨਫਰੰਸਾਂ ਦਾ ਬੈਂਸ ਵੱਲੋਂ ਵਿਰੋਧ ਵੀ ਕੀਤਾ ਗਿਆ। ਬੈਂਸ ਨੇ ਕਿਹਾ ਕਿ ਧਾਰਮਿਕ ਥਾਵਾਂ 'ਤੇ ਸਿਆਸੀ ਲੀਡਰ ਸਿਆਸਤ ਕਿਉਂ ਕਰਦੇ ਨੇ ਅਤੇ ਜੇਕਰ ਉਨ੍ਹਾਂ 'ਚ ਦਮ ਹੈ ਤਾਂ ਬਿਨਾਂ ਮੇਲਿਆਂ ਤੋਂ ਕਾਨਫਰੰਸਾਂ ਕਰ ਦੇ ਦਿਖਾਉਣ।
Chhapar Mela
ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਰਾਜਸਥਾਨ ਤੋਂ ਪਾਣੀਆਂ ਦਾ ਪੈਸਾ ਵਸੂਲ ਕੀਤਾ ਜਾਵੇ ਅਤੇ ਸਾਡਾ ਕਾਨੂੰਨੀ ਹੱਕ ਹੈ, ਅਸੀਂ ਕੋਈ ਭੀਖ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਪਾਣੀਆਂ ਦਾ ਮੁੱਦਾ ਚੁੱਕਣਾ ਚਾਹੀਦਾ ਹੈ ਕਿਉਂਕਿ ਇਹ ਮੁੱਦਾ ਸਾਰੇ ਪੰਜਾਬ ਦਾ ਹੈ, ਨਾ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੁੱਦਾ ਹੈ।
Chhapar Mela
ਦੱਸ ਦਈਏ ਕਿ ਬੈਂਸ ਲਗਾਤਾਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਹਨ ਪਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਕੰਮ ਨੂੰ ਬੂਰ ਕਦੋ ਪਵੇਗਾ ਇਹ ਦੇਖਣਾ ਲਾਜ਼ਮੀ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।