
ਦੋ ਸਕੇ ਭਰਾਵਾਂ ਨੇ ਕੀਤੀ ਖ਼ੁਦਕੁਸ਼ੀ
ਅੰਮ੍ਰਿਤਸਰ, 13 ਸਤੰਬਰ (ਪਪ) : ਨਸ਼ੇ ਦੇ ਦੈਂਤ ਨੇ ਜਿੱਥੇ ਪੰਜਾਬ ਦੇ ਕਈ ਪਰਵਾਰ ਖੋਖਲੇ ਕਰ ਦਿਤੇ ਹਨ, ਉਥੇ ਹੀ ਕੋਰੋਨਾ ਮਹਾਂਮਾਰੀ ਕਾਰਨ ਵੀ ਲੋਕ ਕੱਖੋਂ ਹੌਲੇ ਹੋ ਗਏ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿੱਥੇ ਦੋ ਸਕੇ ਭਰਾਵਾਂ ਨੇ ਖ਼ੁਦਕੁਸ਼ੀ ਕਰ ਲਈ। ਦਰਅਸਲ ਦੋਵੇਂ ਭਰਾ ਨਸ਼ਾ ਕਰਨ ਦੇ ਆਦੀ ਸਨ ਅਤੇ ਕੋਰੋਨਾ ਮਹਾਮਾਰੀ ਕਾਰਨ ਦੋਵਾਂ ਦੀ ਨੌਕਰੀ ਵੀ ਚਲੀ ਗਈ ਸੀ। ਮੌਜੂਦਾ ਸਮੇਂ ਵਿਚ ਵੀ ਦੋਵਾਂ ਨੂੰ ਕੰਮ ਨਹੀਂ ਸੀ ਮਿਲ ਰਿਹਾ, ਇਸੇ ਤੋਂ ਦੁਖੀ ਹੋ ਕੇ ਦੋਵੇਂ ਅਕਸਰ ਨਸ਼ੇ ਵਿਚ ਰਹਿੰਦੇ ਸਨ। ਇਸ ਦੌਰਾਨ ਬੀਤੀ ਰਾਤ ਦੋਵਾਂ ਨੇ ਨਸ਼ਾ ਕਰ ਕੇ ਆਤਮ ਹਤਿਆ ਕਰ ਲਈ। ਰੋ-ਰੋ ਬੇਹਾਲ ਹੋਏ ਮ੍ਰਿਤਕ ਦੇ ਪਰਵਾਰ ਨੇ ਇਸ ਲਈ ਕੋਰੋਨਾ ਮਹਾਂਮਾਰੀ ਅਤੇ ਨਸ਼ੇ ਨੂੰ ਜ਼ਿੰਮੇਵਾਰ ਦਸਿਆ ਹੈ। ਰੋ-ਰੋ ਬੇਹਾਲ ਹੋਏ ਮ੍ਰਿਤਕ ਦੇ ਪਿਤਾ ਗੋਵਰਧਨ ਦੇ ਹੰਝੂ ਰੋਕਿਆ ਨਹੀਂ ਸੀ ਰੁੱਕ ਰਹੇ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸ ਦਾ ਆਖ਼ਰੀ ਸਹਾਰਾ ਵੀ ਟੁੱਟ ਗਿਆimage ਹੈ।