
ਦੋਵੇਂ ਧਿਰਾਂ ਨੇ ਇਕ ਦੂਜੇ ਉੱਤੇ ਕਾਰ ਨੂੰ ਤੇਜ਼ ਚਲਾਉਣ ਦਾ ਦੋਸ਼ ਲਗਾਇਆ।
ਜਲੰਧਰ: ਸੋਮਵਾਰ ਦੇਰ ਰਾਤ ਜਲੰਧਰ ਦੇ ਬੱਸ ਅੱਡੇ (Jalandhar Bus Stand) ਦੇ ਨੇੜੇ ਇਕ ਵੱਡਾ ਹਾਦਸਾ ਵਾਪਰਿਆ। ਬੱਸ ਸਟੈਂਡ ਤੋਂ ਅਰਬਨ ਅਸਟੇਟ ਵੱਲ ਜਾਂਦੀ ਰੋਡ 'ਤੇ ਦੋ ਕਾਰਾਂ ਦੀ ਆਪਸ ਵਿਚ ਟੱਕਰ (2 cars collided) ਹੋ ਗਈ। ਟੱਕਰ ਹੋਣ ਕਾਰਨ ਇਕ ਕਾਰ ਚੌਕ ਵਿਚ ਜਾ ਵੱਜੀ, ਜਿਸ ਕਾਰਨ ਉਸ ਦਾ ਇੰਜਣ ਟੁੱਟ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਏਅਰਬੈਗ (Airbag) ਵੀ ਖੁੱਲ ਗਏ।
ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਅੱਜ
PHOTO
ਇਸ ਦੇ ਨਾਲ ਹੀ ਇਕ ਹੋਰ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ (Car badly damaged) ਗਈ। ਪਰ ਕੋਈ ਜਾਨੀ ਨੁਕਸਾਨ ਹੋਣ (No casualities reported) ਤੋਂ ਬਚਾਅ ਹੋ ਗਿਆ। ਦੋਵਾਂ ਧਿਰਾਂ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਕਾਫੀ ਦੇਰ ਤੱਕ ਹੰਗਾਮਾ ਚਲਦਾ ਰਿਹਾ। ਪੁਲਿਸ ਨੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਸ਼ਾਂਤ ਹੋਣ ਨੂੰ ਕਿਹਾ।
ਇਹ ਵੀ ਪੜ੍ਹੋ: 'ਮੈਂ ਹੁੰਦਾ ਤਾਂ ਕਿਸਾਨਾਂ ਦੇ ਮਾਰ-ਮਾਰ ਡੰਡੇ ਹੁਣ ਨੂੰ ਜੇਲ੍ਹਾਂ 'ਚ ਡੱਕਿਆ ਹੋਣਾ ਸੀ' - ਭਾਜਪਾ ਆਗੂ
PHOTO
ਬਿਕਰਮਪੁਰਾ ਦੇ ਵਸਨੀਕ ਪੰਕਜ ਸੂਦ ਨੇ ਦੱਸਿਆ ਕਿ ਉਸਦਾ ਬੇਟਾ ਬੱਸ ਸਟੈਂਡ ਵੱਲੋਂ ਕਾਰ ਲਿਆ ਰਿਹਾ ਸੀ ਜਦੋਂ ਬੀਐਮਸੀ ਚੌਕ ਤੋਂ ਤੇਜ਼ ਰਫ਼ਤਾਰ (High Speed) ਵਾਹਨ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਉਨ੍ਹਾਂ ਦਾ ਬੇਟਾ ਸੁਰੱਖਿਅਤ ਹੈ। ਪਰ ਕਾਰ ਖਰਾਬ ਹੋ ਗਈ ਹੈ। ਦੂਜੀ ਕਾਰ ਨੂੰ ਲੋਹੀਆਂ ਦਾ ਰਹਿਣ ਵਾਲਾ ਮਨਦੀਪ ਸਿੰਘ ਚਲਾ ਰਿਹਾ ਸੀ। ਉਹ ਕਹਿੰਦਾ ਹੈ ਕਿ ਉਹ ਕਾਰ ਨੂੰ ਸਹੀ ਢੰਗ ਨਾਲ ਲੈ ਕੇ ਜਾ ਰਿਹਾ ਸੀ, ਪਰ ਦੂਸਰੀ ਕਾਰ ਤੇਜ਼ ਰਫ਼ਤਾਰ ਨਾਲ ਉਸ ਦੇ ਸਾਹਮਣੇ ਆ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: ਹਾਈਕਮਾਨ ਦੇ ਸਖ਼ਤ ਰੁਖ਼ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਅੰਦਰੂਨੀ ਖਿੱਚੋਤਾਣ ਘਟਣ ਲੱਗੀ
PHOTO
ਦੋਵੇਂ ਧਿਰਾਂ ਨੇ ਇਕ ਦੂਜੇ ਉੱਤੇ ਕਾਰ ਨੂੰ ਤੇਜ਼ ਚਲਾਉਣ ਦਾ ਦੋਸ਼ ਲਗਾਇਆ ਹੈ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਹਾਦਸਾ ਕਿਸ ਦੀ ਗਲਤੀ ਕਾਰਨ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰ ਚਲਾ ਰਹੇ ਦੋਵਾਂ ਵਿਅਕਤੀਆਂ ਦੇ ਬਿਆਨ ਲਏ ਜਾ ਰਹੇ ਹਨ। ਹਾਲਾਂਕਿ ਦੋਵਾਂ ਨੂੰ ਜ਼ਿਆਦਾ ਸੱਟ ਨਹੀਂ ਲੱਗੀ, ਪਰ ਗੱਡੀਆਂ ਕਾਫ਼ੀ ਨੁਕਸਾਨੀਆਂ ਗਈਆਂ ਹਨ।