
ਭਾਜਪਾ ਦੇ ਕਈ ਅਹੁਦੇਦਾਰ 'ਆਪ' 'ਚ ਸ਼ਾਮਲ
'ਆਪ' ਦਾ ਸਿਆਸੀ ਇਨਕਲਾਬ ਦੇਸ਼ ਭਰ ਵਿਚ ਫੈਲਦਾ ਜਾ ਰਿਹੈ : ਰਾਘਵ ਚੱਢਾ
ਨਵੀਂ ਦਿੱਲੀ, 13 ਸਤੰਬਰ (ਅਮਨਦੀਪ ਸਿੰਘ): ਦੇਸ਼ ਦੀ ਉਸਾਰੀ ਵਿਚ ਯੋਗਦਾਨ ਦੇਣ ਵਾਲੇ ਕਈ ਸਾਰੇ ਦੇਸ਼ ਭਗਤ ਆਪਣੀ ਪੁਰਾਣੀ ਪਾਰਟੀ ਛੱਡ ਕੇ, ਅਰਵਿੰਦਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪਰਵਾਰ ਦਾ ਹਿੱਸਾ ਬਣੇ ਹਨ ਜਿਸ ਨਾਲ ਆਪ ਨੂੂੰ ਮਜ਼ਬੂਤੀ ਮਿਲੇਗੀ | ਇਹ ਪ੍ਰਗਟਾਵਾ ਇਥੇ ਅੱਜ ਭਾਜਪਾ ਦੇ ਕਈ ਅਹੁਦੇਦਾਰਾਂ ਨੂੰ ਆਮ ਆਦਮੀ ਪਾਰਟੀ ਵਿਚ ਵਿਚ ਸ਼ਾਮਲ ਕਰਦੇ ਹੋਏ ਆਪ ਵਿਧਾਇਕ ਰਾਘਵ ਚੱਢਾ ਨੇ ਕੀਤਾ | ਰਾਘਵ ਚੱਢਾ ਨੇ ਦਸਿਆ ਭਾਜਪਾ ਦੇ ਕਈ ਆਗੂਆਂ ਜਿਨ੍ਹਾਂ ਵਿਚ ਜਨਸੰਘ ਵੇਲੇ ਦੇ ਅਹੁਦੇਦਾਰ ਵਿਜੈ ਕੁਮਾਰ ਟਾਈਟਲਰ, ਡਾ.ਚੰਦਰ ਕਾਂਤਾ ਅਤੇ ਡਾ.ਵਿਸ਼ਵਾਸ ਕੁਮਾਰ, ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ | ਵਿਜੈ ਕੁਮਾਰ ਨੇ ਕਿਹਾ ਕਿ ਉਹ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦੀ ਭਲਾਈ ਲਈ ਲਏ ਗਏ ਵੱਡੇ ਫ਼ੈਸਲਿਆਂ ਤੋਂ ਪ੍ਰਭਾਵਤ ਹੋ ਕੇ ਆਪ ਵਿਚ ਸ਼ਾਮਲ ਹੋਏ ਹਨ | ਰਾਘਵ ਚੱਢਾ ਨੇ ਕਿਹਾ ਆਮ ਆਦਮੀ ਪਾਰਟੀ ਦਾ ਰਾਜਨੀਤਕ ਇਨਕਲਾਬ ਦਿੱਲੀ ਅਤੇ ਦੇਸ਼ ਵਿਚ ਫ਼ੈਲਦਾ ਜਾ ਰਿਹਾ ਹੈ | ਅਰਵਿੰਦ ਕੇਜਰੀਵਾਲ ਪਰਵਾਰ ਵਿਚ ਵਾਧਾ ਹੁੰਦਾ ਜਾ ਰਿਹਾ ਹੈ |
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 13 ਸਤੰਬਰ^ ਫ਼ੋਟੋ ਫ਼ਾਈਲ ਨੰਬਰ 03 ਨੱਥੀ ਹੈ |
ਫ਼ੋਟੋ ਕੈਪਸ਼ਨ:- ਭਾਜਪਾ ਅਹੁਦੇਦਾਰਾਂ ਨੂੰ ਆਪ ਵਿਚ ਸ਼ਾਮਲ ਕਰਦੇ ਹੋਏ ਰਾਘਵ ਚੱਢਾ |