
ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਮੋਬਾਇਲ 'ਚ ਅਰੋਗਿਆ ਸੇਤੂ ਐਪ ਰੱਖਣੀ ਜਰੂਰੀ ਹੋਵੇਗੀ
ਚੰਡੀਗੜ੍ਹ - 16 ਨਵੰਬਰ ਤੋਂ ਕੁਝ ਸ਼ਰਤਾਂ ਨਾਲ ਕਾਲਜ ਅਤੇ ਯੂਨੀਵਰਸਿਟੀਆਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਪੰਜਾਬ ਸਰਕਾਰ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਅਧੀਨ ਸਾਰੇ ਸਟਾਫ਼ ਦਾ ਕੋਰੋਨਾ ਟੈਸਟ ਲਾਜ਼ਮੀ ਹੋਵੇਗਾ। ਫਿਲਹਾਲ, ਸਿਰਫ਼ ਫਾਈਨਲ ਸਾਲ ਦੇ 50 ਫੀਸਦੀ ਬੱਚਿਆਂ ਨੂੰ ਹੀ ਬੁਲਾਇਆ ਜਾਵੇਗਾ।
Doors of colleges and universities will open from 16, guidelines issued
ਉਥੇ ਹੀ, ਬਾਕੀ ਜਮਾਤਾਂ ਦੀ ਪੜ੍ਹਾਈ ਆਨ ਲਾਈਨ ਹੋਵੇਗੀ। ਕੰਟੇਨਮੈਂਟ ਜ਼ੋਨ 'ਚ ਸਕੂਲ, ਕਾਲਜ ਅਤੇ ਯੂਨੀਵਰਸਿਟੀ 'ਤੇ ਰੋਕ ਜਾਰੀ ਰਹੇਗੀ। ਸਰਕਾਰ ਨੇ ਸਪੱਸ਼ਟ ਹਦਾਇਤ ਦਿੱਤੀ ਹੈ ਕਿ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਜੇਕਰ ਕਿਸੇ ਪੱਧਰ 'ਤੇ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Guidelines
ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜਕ ਦੂਰੀ ਦਾ ਧਿਆਨ ਰੱਖਦੇ ਹੋਏ ਕਲਾਸਾਂ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਰੇ ਸਿੱਖਿਆ ਕੰਪਲੈਕਸਾਂ ਨੂੰ ਸੋਡੀਅਮ ਹਾਈਪੋਕਲੋਰਾਈਡ ਨਾਲ ਸਾਫ਼ ਕਰਨਾ ਲਾਜ਼ਮੀ ਹੋਵੇਗਾ। ਕੰਪਲੈਕਸ ਦੇ ਮੁੱਖ ਗੇਟ 'ਤੇ ਥਰਮਲ ਸਕਰੀਨਿੰਗ ਲਾਜ਼ਮੀ ਹੋਵੇਗੀ। ਮਾਸਕ ਅਤੇ ਸੈਨੇਟਾਈਜ਼ਰ ਹਮੇਸ਼ਾ ਨਾਲ ਰੱਖਣਾ ਹੋਵੇਗਾ। ਕਾਲਜ 'ਚ ਐਂਟਰੀ ਅਤੇ ਐਗਜ਼ਿਟ ਲਈ ਵੱਖ-ਵੱਖ ਵਿਵਸਥਾ ਕਰਨੀ ਹੋਵੇਗੀ। ਹਾਸਟਲ 'ਚ ਇਕ ਕਮਰਾ ਇਕ ਵਿਦਿਆਰਥੀ ਨੂੰ ਹੀ ਦਿੱਤਾ ਜਾਵੇਗਾ।
corona
ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਮੋਬਾਇਲ 'ਚ ਅਰੋਗਿਆ ਸੇਤੂ ਐਪ ਰੱਖਣੀ ਜਰੂਰੀ ਹੋਵੇਗੀ। ਉਂਝ ਤਾਂ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਜਾਰੀ ਨਿਯਮਾਂ ਤੋਂ ਬਾਅਦ ਹੀ ਕਾਲਜ ਯੂਨੀਵਰਸਿਟੀਆਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਇਸ ਸਬੰਧ 'ਚ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਚਲਦੇ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ 'ਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਪੜ੍ਹਾਈ ਠੱਪ ਹੈ। ਅਜਿਹੇ 'ਚ ਹੁਣ ਕਾਲਜ ਯੂਨੀਵਰਸਿਟੀ ਦੇ ਖੁੱਲ੍ਹਣ ਨਾਲ ਵਿਦਿਆਰਥੀ ਜਮਾਤਾਂ ਵਿਚ ਬੈਠਕੇ ਪੜ੍ਹਾਈ ਕਰ ਸਕਣਗੇ।