
Jalalabad News: ਸ਼ੀਸ਼ਾ ਤੋੜ ਬੱਚਿਆਂ ਨੂੰ ਕੱਢਿਆ ਬਾਹਰ
School bus overturned by fog in Jalalabad News in punjabi: ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਅੱਜ ਧੁੰਦ ਕਾਰਨ ਇੱਕ ਸੜਕ ਹਾਦਸਾ ਵਾਪਰ ਗਿਆ। ਜਲਾਲਾਬਾਦ ਦੇ ਪਿੰਡ ਵੈਰੋਕਾ ਅਤੇ ਕਾਠਗੜ੍ਹ ਵਿਚਕਾਰ ਲਿੰਕ ਸੜਕ 'ਤੇ ਇਕ ਮਿੰਨੀ ਸਕੂਲ ਬੱਸ ਪਲਟ ਗਈ। ਹਾਦਸੇ ਵਿਚ ਦੋ ਸਕੂਲੀ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਸ਼ੀਸ਼ੇ ਤੋੜ ਕੇ ਸਕੂਲੀ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਬੱਸ ਵਿਚ 30 ਤੋਂ 35 ਬੱਚੇ ਹੀ ਮੌਜੂਦ ਸਨ।
ਇਹ ਵੀ ਪੜ੍ਹੋ: Ludhiana News : ਲੁਧਿਆਣਾ 'ਚ ਜਿੰਮ ਗਏ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਸਾਹਮਣੇ ਤੋਂ ਇੱਕ ਪਿਕਅੱਪ ਆ ਰਿਹਾ ਸੀ। ਪਿਕਅੱਪ ਗੱਡੀ ਦੀਆਂ ਲਾਈਟਾਂ ਕੰਮ ਨਹੀਂ ਕਰ ਰਹੀਆਂ ਸਨ ਅਤੇ ਇਹ ਤੇਜ਼ ਰਫ਼ਤਾਰ ਵਿਚ ਸੀ। ਬੱਸ ਚਾਲਕ ਨੇ ਸੁਰੱਖਿਆ ਲਈ ਬੱਸ ਨੂੰ ਪੱਕੀ ਸੜਕ ਤੋਂ ਲਾਹ ਕੇ ਕੱਚੀ ਸੜਕ 'ਤੇ ਉਤਾਰ ਦਿੱਤਾ। ਸੜਕ ਕਿਨਾਰੇ ਜਗ੍ਹਾ ਨਾ ਹੋਣ ਕਾਰਨ ਬੱਸ ਖੇਤਾਂ ਵਿੱਚ ਪਲਟ ਗਈ।
ਇਹ ਵੀ ਪੜ੍ਹੋ: Delhi News : ਲਾਰੈਂਸ ਬਿਸ਼ਨੋਈ ਦਾ ਇਕ ਸ਼ਾਰਪ ਸ਼ੂਟਰ ਚੜ੍ਹਿਆ ਪੁਲਿਸ ਅੜਿੱਕੇ, ਵੱਡੀ ਮਾਤਰਾ ਵਿਚ ਹਥਿਆਰ ਵੀ ਕੀਤੇ ਬਰਾਮਦ
ਜਿਸ ਤੋਂ ਬਾਅਦ ਮੌਕੇ 'ਤੇ ਹੰਗਾਮਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 30 ਤੋਂ 35 ਸਕੂਲੀ ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ ਪਿੰਡ ਪਾਲੀਵਾਲਾ ਦੀ ਇਕ ਲੜਕੀ ਜ਼ਖ਼ਮੀ ਹੋ ਗਈ। ਦੱਸ ਦਈਏ ਕਿ ਇਸ ਸੜਕ 'ਤੇ ਚੱਲਦੀਆਂ ਮਿੰਨੀ ਬੱਸਾਂ ਬਹੁਤ ਪੁਰਾਣੀਆਂ ਅਤੇ ਖਸਤਾ ਹਾਲਤ 'ਚ ਹਨ ਪਰ ਟਰਾਂਸਪੋਰਟ ਵਿਭਾਗ ਇਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ | ਪਿਛਲੇ ਸਾਲ ਵੀ ਇਸ ਸੜਕ ’ਤੇ ਹਾਦਸਾ ਵਾਪਰਿਆ ਸੀ, ਜਿਸ ਵਿੱਚ ਤਿੰਨ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ। ਫਿਲਹਾਲ ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਇੱਕ ਨਿਹੰਗ ਸਿੰਘ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸਕੂਲੀ ਬੱਚਿਆਂ ਨੂੰ ਬਾਹਰ ਕੱਢਿਆ।