
ਦੇਸ਼ 'ਚ ਸਰਕਾਰ ਵਲੋਂ ਲਾਏ ਜਾ ਰਹੇ ਵੂਮੈਨਜ਼ ਆਰਗੈਨਿਕਾ ਮੇਲੇ ਔਰਤਾਂ ਤੇ ਕਿਸਾਨਾਂ ਨੂੰ ਆਤਮ ਨਿਰਭਰ ਹੋਣ ਲਈ ਸਹਾਈ ਹੋਣਗੇ....
ਚੰਡੀਗੜ੍ਹ : ਦੇਸ਼ 'ਚ ਸਰਕਾਰ ਵਲੋਂ ਲਾਏ ਜਾ ਰਹੇ ਵੂਮੈਨਜ਼ ਆਰਗੈਨਿਕਾ ਮੇਲੇ ਔਰਤਾਂ ਤੇ ਕਿਸਾਨਾਂ ਨੂੰ ਆਤਮ ਨਿਰਭਰ ਹੋਣ ਲਈ ਸਹਾਈ ਹੋਣਗੇ। ਇਹ ਵਿਚਾਰ ਅੱਜ ਲਈਅਰ ਵੈਲੀ 'ਚ ਕੇਂਦਰੀ ਸਰਕਾਰ ਵਲੋਂ ਲਾਏ ਜਾ ਰਹੇ 6 ਵੇਂ ਆਰਗੈਨਿਕ ਮੇਲੇ ਦਾ ਦੌਰਾ ਕਰਨ ਪੁੱਜੀ ਕੇਂਦਰੀ ਵੂਮੈਨਜ਼ ਤੇ ਬਾਲ ਵਿਕਾਸ ਮੰਤਰਾਲੇ ਦੀ ਕੈਬਨਿਟ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੇ ਪ੍ਰਗਟ ਕੀਤੇ। ਇਸ ਮੌਕੇ ਉਨਾਂ ਨੇ ਦੇਸ਼ ਭਰ 'ਚ ਔਰਤਾਂ ਨੂੰ ਵੱਧ ਤੋਂ ਵੱਧ ਸਹਿਕਾਰੀ ਬੈਂਕਾਂ ਕੋਲੋਂ ਸੱਸਤੇ ਵਿਆਜ ਕਰਾਂ 'ਤੇ ਕਰਜ਼ੇ ਲੈ ਕੇ ਸਹਾਇਕ ਧੰਦੇ ਅਪਨਾਉਣ ਤੇ ਵੀ ਜ਼ੋਰ ਦਿਤਾ।
ਇਸ ਮੌਕੇ ਉਨਾਂ ਨਾਲ ਸਾਂਸਦ ਕਿਰਨ ਖੇਰ ਤੇ ਹੋਰ ਚੰਡੀਗੜ੍ਹ ਪ੍ਰਸ਼ਸ਼ਨ ਦੇ ਆਲਾ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਸ਼੍ਰੀਮਤੀ ਮੇਨਕਾ ਗਾਂਧੀ ਨੇ ਮੇਲੇ'ਚ ਔਰਤਾਂ ਵਲੋਂ ਦੇਸ਼ੀ ਤੇ ਘਰੇਲੂ ਉਤਪਾਦਾਂ ਨਾਲ ਤਿਆਰ ਕੀਤੀਆਂ ਵਸਤਾਂ ਜਿਵੇਂ ਕਿ ਆਟਾ, ਤੇਲ ਅਤੇ ਹੋਰ ਜਿਉਲਰੀ ਤੇ ਬੇਕਰੀ ਦੀਆਂ ਆਈਟਮਾਂ ਨੂੰ ਵੇਖ ਕੇ ਭਰਵੀਂ ਸ਼ਲਾਘਾ ਕੀਤੀ। ਇਸ ਮੇਲੇ ਨੂੰ ਵੇਖਣ ਲਈ ਸੈਂਕੜਿਆਂ ਦੀ ਗਿਣਤੀ ਵਿਚ ਦਰਸ਼ਕ ਪੁਜੇ ਸਨ।