
ਪਿਛਲੇ 6 ਸਾਲਾਂ ’ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ 13 ਜਨਵਰੀ ਲੋਹੜੀ ਵਾਲੇ ਦਿਨ ਇੰਨਾ ਘੱਟ ਤਾਪਮਾਨ ਰਿਕਾਰਡ ਹੋਇਆ ਹੋਵੇ
ਚੰਡੀਗੜ੍ਹ : ਤਿੰਨ ਦਿਨਾਂ ਤੋਂ ਸ਼ਹਿਰ ਦਾ ਤਾਪਮਾਨ ਡਿਗਦਾ ਜਾ ਰਿਹਾ ਹੈ। ਬੁਧਵਾਰ ਨੂੰ ਵੀ ਚੰਡੀਗੜ੍ਹ ’ਚ ਦਿਨ ਦਾ ਤਾਪਮਾਨ ਸ਼ਿਮਲਾ ਤੋਂ ਘੱਟ ਰਿਕਾਰਡ ਹੋਇਆ। ਵੱਧ ਤੋਂ ਵੱਧ ਤਾਪਮਾਨ ਜਿਥੇ 12.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਉਥੇ ਹੀ ਸ਼ਿਮਲਾ ਦਾ ਦਿਨ ਦਾ ਤਾਪਮਾਨ 16.1 ਡਿਗਰੀ ਰਿਹਾ।
Winter
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਦਰਜ 11.1 ਡਿਗਰੀ ਰਿਹਾ ਸੀ, ਉੱਥੇ ਹੀ ਹੇਠਲਾ ਤਾਪਮਾਨ 5.7 ਡਿਗਰੀ ਰਿਹਾ, ਜੋ ਕਿ ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਘੱਟ ਹੇਠਲਾ ਤਾਪਮਾਨ ਹੈ।
Winter
ਮੌਸਮ ਮਹਿਕਮੇ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਅਗਲੇ ਤਿੰਨ ਦਿਨ ਇਸੇ ਤਰ੍ਹਾਂ ਦਾ ਸ਼ਹਿਰ ਦਾ ਤਾਪਮਾਨ ਘੱਟ ਰਹੇਗਾ। ਧੁੰਦ ਪਈ ਰਹੇਗੀ। ਬੁੱਧਵਾਰ ਰਾਤ ਨੂੰ ਵਿਜ਼ੀਬਿਲਿਟੀ 50 ਮੀਟਰ ਤੋਂ ਘੱਟ ਦਰਜ ਹੋਈ, ਉੱਥੇ ਹੀ ਸ਼ਿਮਲਾ ਦਾ ਹੇਠਲਾ ਤਾਪਮਾਨ ਵੀ 5.7 ਰਿਹਾ। 12.2 ਡਿਗਰੀ ਸੈਲਸੀਅਸ ਤਾਪਮਾਨ ਜਨਵਰੀ ਦੇ ਮਹੀਨੇ ਦਾ ਦੂਜਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ।
Winter
ਅੰਕੜੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ 6 ਸਾਲਾਂ ’ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ 13 ਜਨਵਰੀ ਲੋਹੜੀ ਵਾਲੇ ਦਿਨ ਇੰਨਾ ਘੱਟ ਤਾਪਮਾਨ ਰਿਕਾਰਡ ਹੋਇਆ ਹੋਵੇ। ਇਸ ਤੋਂ ਪਹਿਲਾਂ ਸਾਲ 2015 ’ਚ ਵੱਧ ਤੋਂ ਵੱਧ ਤਾਪਮਾਨ 14.6 ਡਿਗਰੀ ਦਰਜ ਹੋਇਆ ਸੀ।