Advertisement

24 ਘੰਟੇ ਬਿਨਾਂ ਰੁਕੇ 173 ਕਿ.ਮੀ ਦੌੜੇ ਪਟਿਆਲਾ ਦੇ ਬਲਰਾਜ, ਮਿਲਿਆ ਅਲਟਰਾ ਟਫ਼ਮੈਨ ਦਾ ਖਿਤਾਬ

ROZANA SPOKESMAN
Published Mar 15, 2019, 4:21 pm IST
Updated Mar 15, 2019, 4:31 pm IST
ਪਟਿਆਲਾ ਦੇ ਬਲਰਾਜ ਕੌਸ਼ਿਕ ਨੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ 24 ਘੰਟੇ ਬਿਨ੍ਹਾਂ ਰੁਕੇ 173 ਕਿਲੋਮੀਟਰ ਦੌੜ ਕੇ ਅਲਟਰਾ ਟਫ਼ਮੈਨ ਦਾ ਖਿਤਾਬ ਹਾਸਲ ਕੀਤਾ...
Balraj Kaushik
 Balraj Kaushik

ਪਟਿਆਲਾ : ਪਟਿਆਲਾ ਦੇ ਬਲਰਾਜ ਕੌਸ਼ਿਕ ਨੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ 24 ਘੰਟੇ ਬਿਨ੍ਹਾਂ ਰੁਕੇ 173 ਕਿਲੋਮੀਟਰ ਦੌੜ ਕੇ ਅਲਟਰਾ ਟਫ਼ਮੈਨ ਦਾ ਖਿਤਾਬ ਹਾਸਲ ਕੀਤਾ। ਕੌਸ਼ਿਕ ਨੇ ਸ਼ਨੀਵਾਰ 9 ਮਾਰਚ ਸ਼ਾਮ 6 ਵਜ਼ੇ ਦੌੜੇ ਸ਼ੁਰੂ ਕਰਕੇ ਐਤਵਾਰ 10 ਮਾਰਚ ਸ਼ਾਮ 6 ਵਜੇ ਖ਼ਤਮ ਕੀਤੀ। ਦੌੜ ਦਾ ਆਯੋਜਨ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਅਤੇ ਟਫ਼ਮੈਨ ਨੇ ਕਰਵਾਇਆ ਸੀ।

Ultra Tufmen Award Ultra Tufmen Medal

ਇਸ ਵਿਚ 3 ਘੰਟੇ, 6 ਘੰਟੇ, 12 ਘੰਟੇ ਅਤੇ 24 ਘੰਟੇ ਦੌੜਨ ਦੀ ਕੈਟਾਗਿਰੀ ਸੀ। ਪਟਿਆਲਾ ਦੇ ਸਨਦੀਪ, ਸੰਜੇ, ਰਵਿੰਦਰ ਅਤੇ ਸੁਧੀਰ ਨੇ ਵੀ 12 ਘੰਟੇ, 6 ਘੰਟੇ, 6ਘੰਟੇ, ਅਤੇ 3 ਘੰਟੇ ਦੀ ਕੈਟਾਗਿਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

RunningRunning

ਇਸ ਤੋਂ ਪਹਿਲਾਂ ਵੀ ਬਲਰਾਜ ਕੌਸ਼ਿਕ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ 200 ਕਿ.ਮੀ ਦੌੜ ਕੇ ਸ਼ੇਰ-ਏ-ਪੰਜਾਬ ਦਾ ਖ਼ਿਤਾਬ ਵੀ ਜਿੱਤਿਆ ਸੀ। ਉਹ ਅਪਣੀ ਤਿਆਰੀ ਪਟਿਆਲਾ ਦੀ ਬਾਰਾਦਰੀ ਵਿਚ ਸਵੇਰੇ ਸ਼ਾਮ ਕਰਦੇ ਹ ਤੇ ਪੰਜਾਬ ਦੇ ਨੌਜਵਾਨਾ ਨੂੰ ਨਸ਼ਾ ਛੱਡਣ ਦੇ ਲਈ ਵੀ ਜਾਗਰੂਕ ਕਰ ਰਹੇ ਹਨ।

Advertisement

 

Advertisement