ਤਾਜ਼ਾ ਖ਼ਬਰਾਂ

Advertisement

ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿ ਨੂੰ ਹੋਰ ਖੁੱਲ੍ਹ ਕੇ ਸੋਚਣ ਦੀ ਲੋੜ : ਕੈਪਟਨ

ROZANA SPOKESMAN
Published Mar 15, 2019, 6:49 pm IST
Updated Mar 15, 2019, 6:49 pm IST
ਕਰਤਾਰਪੁਰ ਲਾਂਘੇ ਸਬੰਧੀ ਪਾਕਿ ਦੇ ਬਿਆਨ ਤੋਂ ਕੈਪਟਨ ਨਾਖ਼ੁਸ਼
Captain Amarinder Singh
 Captain Amarinder Singh

ਚੰਡੀਗੜ੍ਹ : ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪਾਕਿਸਤਾਨ ਵਲੋਂ ਦਿਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਦੀ ਗਿਣਤੀ ਸੀਮਤ ਕਰਨ ਨਾਲ ਇਸ ਲਾਂਘੇ ਨੂੰ ਬਣਾਉਣ ਦਾ ਅਸਲ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ। ਪਿਛਲੇ 70 ਵਰ੍ਹਿਆਂ ਤੋਂ ਸਿੱਖ ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਤੋਂ ਵਾਂਝੇ ਰਹੇ ਹਨ, ਇਸ ਲਈ ਹੁਣ ਉਨ੍ਹਾਂ ਨੂੰ ਹਰ ਦਿਨ ਦਰਸ਼ਨ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਵੀਜ਼ਾ ਦੀ ਵੀ ਛੂਟ ਦਿਤੀ ਜਾਣੀ ਚਾਹੀਦੀ ਹੈ।

Kartarpur CorridorKartarpur Corridor

Advertisement

ਕੈਪਟਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਇਸ ਮੁੱਦੇ ਉਤੇ ਹੋਰ ਜ਼ਿਆਦਾ ਖੁੱਲ੍ਹ ਕੇ ਸੋਚਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਹਫ਼ਤੇ ਵਿਚ 7 ਦਿਨਾਂ ਅੰਦਰ 5 ਹਜ਼ਾਰ ਸਿੱਖ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੇਣ ਦੀ ਮੰਗ ਕੀਤੀ ਹੈ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਮੌਕਿਆਂ ਉਤੇ ਇਹ ਗਿਣਤੀ 15 ਹਜ਼ਾਰ ਹੋ ਸਕਦੀ ਹੈ। ਭਾਰਤ ਦੀ ਇਸ ਮੰਗ ’ਤੇ ਪਾਕਿਸਤਾਨ ਨੇ ਮਨ੍ਹਾ ਕੀਤਾ ਹੈ ਅਤੇ ਰੋਜ਼ਾਨਾ 500 ਲੋਕਾਂ ਨੂੰ ਦਰਸ਼ਨ ਕਰਨ ਦੇਣ ਦੀ ਗੱਲ ਕਹੀ ਹੈ। ਪਾਕਿਸਤਾਨ ਨੇ ਵਿਸ਼ੇਸ਼ ਮੌਕਿਆਂ ਉਤੇ ਜ਼ਿਆਦਾ ਸਿੱਖ ਸੰਗਤਾਂ ਨੂੰ ਇਜਾਜ਼ਤ ਦੇਣ ਬਾਰੇ ਅਜੇ ਕੁਝ ਨਹੀਂ ਕਿਹਾ ਹੈ।

Advertisement
Advertisement
Advertisement

 

Advertisement