
ਪਿੰਡ ਬਬਾਣੀਆਂ ਨੇੜੇ ਸਰਹਿੰਦ ਫੀਡਰ 'ਚੋਂ ਮਿਲੀ ਲਾਸ਼
ਗਿੱਦੜਬਾਹਾ: ਪੰਜਾਬ ਵਿਚ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਰਜ਼ੇ ਤੋਂ ਪਰੇਸ਼ਾਨ ਹੋ ਕੇ ਇਕ ਹੋਰ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਕਰਜ਼ੇ ਤੋਂ ਪਰੇਸ਼ਾਨ ਕੋਠੇ ਦਸ਼ਮੇਸ਼ ਨਗਰ ਦੇ ਇਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਥਾਣਾ ਕੋਟਭਾਈ ਦੇ ਏਐਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਉਨ੍ਹਾਂ ਨੂੰ ਪਿੰਡ ਬਬਾਣੀਆਂ ਨੇੜੇ ਸਰਹਿੰਦ ਫੀਡਰ 'ਚੋਂ ਇਕ ਲਾਸ਼ ਮਿਲੀ ਸੀ।
Farmer suicide
ਪੜਤਾਲ ਕਰਨ 'ਤੇ ਮ੍ਰਿਤਕ ਦੀ ਪਹਿਚਾਣ ਬਿੱਕਰ ਸਿੰਘ (54) ਪੁੱਤਰ ਰੇਸ਼ਮ ਸਿੰਘ ਵਾਸੀ ਕੋਠੇ ਦਸ਼ਮੇਸ਼ ਨਗਰ (ਕੋਟਭਾਈ) ਵਜੋਂ ਹੋਈ। ਮ੍ਰਿਤਕ ਦੇ ਪੁੱਤਰ ਗੁਰਮੀਤ ਸਿੰਘ ਨੇ ਪੁਲਿਸ ਨੂੰ ਦਿਤੇ ਬਿਆਨ 'ਚ ਦੱਸਿਆ ਕਿ ਬਿੱਕਰ ਸਿੰਘ ਬੈਂਕ ਦੇ ਲਏ ਕਰਜ਼ੇ ਕਾਰਨ ਪਰੇਸ਼ਾਨ ਰਹਿੰਦਾ ਸੀ ਤੇ ਪਿਛਲੇ 3 ਦਿਨਾਂ ਤੋਂ ਲਾਪਤਾ ਸੀ। ਏਐਸਆਈ ਨੇ ਦੱਸਿਆ ਕਿ ਬਿੱਕਰ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।