
ਜਲੰਧਰ ‘ਚ ਘਰੇਲੂ ਝਗੜੇ ਕਰਕੇ ਪਤੀ ਪਤਨੀ ਵੱਲੋਂ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ : ਜਲੰਧਰ ਦੀ ਰਾਮਾ ਮੰਡੀ ਦਸ਼ਮੇਸ਼ ਨਗਰ ਵਿਚ ਇਕ ਏਐਸਆਈ ਨੇ ਘਰੇਲੂ ਝਗੜੇ ਦੇ ਚਲਦੇ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 7 ਵਜੇ ਦੀ ਹੈ।
Suicide By ASI and his wife
ਜਾਣਕਾਰੀ ਅਨੁਸਾਰ ਏਐਸਆਈ ਗੁਰਬਖ਼ਸ਼ ਸਿੰਘ (45) ਅਤੇ ਪਤਨੀ ਵੰਦਨਾ ਭਾਰਦਵਾਜ ਦੀਆਂ ਲਾਸ਼ਾਂ ਘਰ ਤੋਂ ਹੀ ਬਰਾਮਦ ਕੀਤੀਆ ਗਈਆਂ ਹਨ। ਸਥਾਨਕ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।