
ਲੁਧਿਆਣਾ ਰੋਡ 'ਤੇ ਸਥਿਤ ਕਬਰਸਤਾਨ ਉਜਾਡੂ ਤਕੀਆ ਵਿਚ ਇਕ ਨੌਜਵਾਨ ਆਬਿਦ ( 23 ) ਪੁੱਤਰ ਮੋਹੰਮਦ ਨਾਸਰ ਦੀ ਸ਼ੱਕੀ ਹਲਾਤਾਂ ਵਿਚ ਲਾਸ਼ ਮਿਲੀ ਹੈ।
ਮਲੇਰਕੋਟਲਾ : ਲੁਧਿਆਣਾ ਰੋਡ 'ਤੇ ਸਥਿਤ ਕਬਰਸਤਾਨ ਉਜਾਡੂ ਤਕੀਆ ਵਿਚ ਇਕ ਨੌਜਵਾਨ ਆਬਿਦ ( 23 ) ਪੁੱਤਰ ਮੋਹੰਮਦ ਨਾਸਰ ਦੀ ਸ਼ੱਕੀ ਹਲਾਤਾਂ ਵਿਚ ਲਾਸ਼ ਮਿਲੀ ਹੈ। ਅੱਜ ਸਵੇਰੇ 7 ਵਜੇ ਦੇ ਕਰੀਬ ਖੇਤਾਂ ਵਿੱਚ ਕੰਮ ਕਰਨ ਲਈ ਜਾਂਦੀਆਂ ਔਰਤਾਂ ਨੇ ਕਬਰਸਤਾਨ ਵਿਚ ਨੌਜਵਾਨ ਦੀ ਲਾਸ਼ ਵੇਖ ਕੇ ਲੋਕਾਂ ਨੂੰ ਸੂਚਿਤ ਕੀਤਾ। ਜਿਨ੍ਹਾਂ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਦੇਖਣ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚਾ ਦਿਤਾ ਹੈ। ਮ੍ਰਿਤਕ ਸਬਜ਼ੀ ਦਾ ਕੰਮ ਕਰਦਾ ਸੀ ਜੋ ਕੱਲ ਐਤਵਾਰ ਹੋਣ ਕਾਰਨ ਘਰ ਵਿਚ ਹੀ ਸੀ ।
dead body found
ਲੋਕਾਂ ਦੇ ਦੱਸਣ ਮੁਤਾਬਕ ਮ੍ਰਿਤਕ ਆਬਿਦ ਨੂੰ ਆਖ਼ਰੀ ਵਾਰ ਰਾਤ ਸਾਢੇ 9 ਵਜੇ ਦੇ ਕਰੀਬ ਮੁਸਲਮਾਨ ਧਾਰਮਿਕ ਸਥਾਨ ਦੇ ਬਾਹਰ ਵੇਖਿਆ ਗਿਆ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਉਸਨੂੰ ਨਹੀਂ ਵੇਖਿਆ। ਅੱਜ ਸਵੇਰੇ 7 ਵਜੇ ਦੇ ਕਰੀਬ ਮਾਡਲ ਟਾਊਨ ਕਲੋਨੀ ਦੇ ਪਿਛੇ ਕਬਰਸਤਾਨ ਵਿਚੋਂ ਉਸਦੀ ਲਾਸ਼ ਬਰਾਮਦ ਹੋਈ। ਮੌਤ ਦੇ ਅਸਲੀ ਕਾਰਨਾਂ ਦਾ ਅਜੇ ਤਕ ਕੁਝ ਵੀ ਪਤਾ ਨਹੀ ਲੱਗ ਸਕਿਆ ਪਰ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਮੁਤਾਬਕ ਮ੍ਰਿਤਕ ਨੌਜਵਾਨ ਦਾ ਸਰੀਰ ਨੀਲਾ ਪਿਆ ਹੋਇਆ ਸੀ, ਜਿਸਦੇ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਆਬਿਦ ਦੀ ਮੌਤ ਕਿਸੇ ਜ਼ਹਿਰੀਲੀ ਚੀਜ਼ ਨਾਲ ਹੋਈ ਹੈ।
dead body found
ਦਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸ ਕਬਰਸਤਾਨ ਵਿਚੋਂ ਇਕ ਨੌਜਵਾਨ ਦੀ ਸ਼ਕੀ ਹਲਾਤਾਂ ਵਿਚ ਲਾਸ਼ ਮਿਲੀ ਸੀ। ਪੁਲਿਸ ਨੇ ਮ੍ਰਿਤਕ ਦੇ ਚਾਚੇ ਸਿਰਾਜ ਅਹਿਮਦ ਪੁੱਤਰ ਮੋਹੰਮਦ ਅਲੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।