ਕਾਂਗਰਸੀਆਂ ਨੇ ਕੀਤਾ ਖਹਿਰਾ ਦੀ ਗੱਡੀ ਦਾ ਘਿਰਾਉ
Published : May 15, 2018, 11:06 am IST
Updated : May 15, 2018, 11:06 am IST
SHARE ARTICLE
Attack on khaira's Veichle
Attack on khaira's Veichle

ਅੱਜ ਫ਼ਿਰੋਜ਼ਪੁਰ ਵਿਖੇ ਝੋਕ ਹਰੀ ਹਰ ਦੀ 26 ਏਕੜ ਜ਼ਮੀਨ ਨੂੰ ਬਚਾਉਣ ਵਾਸਤੇ ਮਰਨ ਵਰਤ 'ਤੇ ਬੈਠੀਆਂ ਬੀਬੀਆਂ ਨੂੰ ਮਿਲਣ ਲਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ...

ਫ਼ਿਰੋਜ਼ਪੁਰ, ਅੱਜ ਫ਼ਿਰੋਜ਼ਪੁਰ ਵਿਖੇ ਝੋਕ ਹਰੀ ਹਰ ਦੀ 26 ਏਕੜ ਜ਼ਮੀਨ ਨੂੰ ਬਚਾਉਣ ਵਾਸਤੇ ਮਰਨ ਵਰਤ 'ਤੇ ਬੈਠੀਆਂ ਬੀਬੀਆਂ ਨੂੰ ਮਿਲਣ ਲਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪਹੁੰਚੇ। ਉਸ ਵੇਲੇ ਅੱਜ ਮਾਹੌਲ ਗਰਮਾ ਗਿਆ ਜਦੋਂ ਸੁਖਪਾਲ ਖਹਿਰਾ ਮਰਨ ਵਰਤ 'ਤੇ ਬੈਠੀਆਂ ਬੀਬੀਆਂ ਨਾਲ ਗੱਲਬਾਤ ਕਰ ਕੇ ਗੁਰੂਹਰਸਹਾਏ ਵਿਖੇ ਜਾਣ ਲੱਗੇ ਤਾਂ ਕਾਂਗਰਸੀਆਂ ਅਤੇ ਹੋਰ ਇਨ੍ਹਾਂ ਦੀਆਂ ਸੰਘਰਸ਼ ਕਮੇਟੀਆਂ ਵਲੋਂ ਖਹਿਰਾ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਦੀ ਵੀ ਗੱਲਬਾਤ ਸੁਣਨ। ਖਹਿਰਾ ਦਾ ਕਾਂਗਰਸੀਆਂ ਨੂੰ ਜਵਾਬ ਸੀ ਕਿ ਉਹ ਅਪਣੀ ਗੱਲਬਾਤ ਅਪਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਸਣ। ਇਸੇ ਗੱਲ ਨੂੰ ਲੈ ਕੇ ਭੜਕੇ ਕਾਂਗਰਸੀਆਂ ਅਤੇ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਖਹਿਰਾ ਦੀ ਗੱਡੀ ਦਾ ਘਿਰਾਉ ਕਰ ਕੇ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ।

Attack on khaira's VeichleAttack on khaira's Veichle

ਜਦੋਂ ਪੁਲਿਸ ਮੁਲਾਜ਼ਮਾਂ ਨੇ ਮਾਮਲਾ ਠੰਡਾ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਕਾਂਗਰਸੀਆਂ ਵਲੋਂ ਪੁਲਿਸ ਮੁਲਾਜ਼ਮਾਂ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਇਸ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੇ ਸੱਟਾਂ ਵੀ ਲੱਗੀਆਂ। ਇਥੇ ਵਿਸੇਸ਼ ਤੌਰ 'ਤੇ ਦੱਸ ਦਈਏ ਕਿ ਘਿਰਾਉ ਕਰਨ ਵਾਲਿਆਂ ਵਿਚ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਪੀਐਸਓ ਕਰਨੈਲ ਸਿੰਘ ਸੀ ਜਿਸ ਨੇ ਪੁਲਿਸ ਮੁਲਾਜ਼ਮਾਂ 'ਤੇ ਵਰ ਰਹੇ ਡੰਡਿਆਂ ਨੂੰ ਰੋਕਣ ਦੀ ਬਜਾਏ ਕਾਂਗਰਸੀਆਂ ਦਾ ਸਾਥ ਦਿਤਾ। ਇਸ ਮੌਕੇ ਲੜਾਈ ਵੱਧਦੀ ਨੂੰ ਵੇਖ ਕੇ ਸੁਖਪਾਲ ਖਹਿਰਾ ਖ਼ੁਦ ਗੱਡੀ ਵਿਚੋਂ ਬਾਹਰ ਨਿਕਲੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਾਂਗਰਸੀਆਂ ਨੂੰ ਗੁੰਡੇ ਦਸਦੇ ਹੋਏ ਕਿਹਾ ਕਿ ਇਹ ਅਕਾਲੀਆਂ ਤੋਂ ਵੀ ਵੱਡੇ ਗੁੰਡੇ ਹਨ। ਇਨ੍ਹਾਂ ਲੋਕਾਂ ਨੂੰ ਕਿਸੇ ਵੀ ਮਾਂ ਭੈਣ ਜਾਂ ਵੱਡੇ ਛੋਟੇ ਦਾ ਲਿਹਾਜ ਨਹੀਂ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement