
ਇੱਥੇ ਬਮਿਆਲ ਸਰਹੱਦ ਦੀ ਡਿੰਡਾ ਪੋਸਟ ਤੋਂ ਮਹਿਜ਼ ਕੁਝ ਦੂਰੀ 'ਤੇ ਸਥਿਤ ਕੋਟਲੀ ਜਵਾਹਰ ਪਿੰਡ ਦੇ ਇਕ ਘਰ ਵਿਚ ਮੰਗਲਵਾਰ ਸਵੇਰੇ 8 ਵਜੇ ...
ਗੁਰਦਾਸਪੁਰ : ਇੱਥੇ ਬਮਿਆਲ ਸਰਹੱਦ ਦੀ ਡਿੰਡਾ ਪੋਸਟ ਤੋਂ ਮਹਿਜ਼ ਕੁਝ ਦੂਰੀ 'ਤੇ ਸਥਿਤ ਕੋਟਲੀ ਜਵਾਹਰ ਪਿੰਡ ਦੇ ਇਕ ਘਰ ਵਿਚ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਗਟਰ ਦੀ ਪੁਟਾਈ ਚੱਲ ਰਹੀ ਸੀ ਤਾਂ ਇਸ ਦੌਰਾਨ ਹੇਠੋਂ ਇਕ ਜ਼ਿੰਦਾ ਬੰਬ ਨਿਕਲ ਆਇਆ, ਜਿਸ ਨਾਲ ਪਿੰਡ ਸਮੇਤ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ।
gurdaspur live bombs in house drain
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਪੀਡੀ ਹੇਮਪੁਸ਼ਪ ਨੇ ਦਸਿਆ ਕਿ ਉਨ੍ਹਾਂ ਦੀ ਇਕ ਚੌਕੀ ਬਮਿਆਲ ਵਿਚ ਹੈ, ਜਿਥੇ ਜਤਿੰਦਰ ਸਿੰਘ ਪੁੱਤਰ ਦਰਬਾਰੀ ਲਾਲ ਨਿਵਾਸੀ ਕੋਟਲੀ ਜਵਾਹਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਘਰ ਵਿਚ ਗਟਰ ਦੀ ਪੁਟਾਈ ਕਰ ਰਿਹਾ ਸੀ ਤਾਂ ਵਿਚੋਂ ਉਨ੍ਹਾਂ ਨੂੰ ਇਕ ਲੋਹੇ ਦਾ ਵੱਡਾ ਖੋਲ ਮਿਲਿਆ ਜੋ ਦੇਖਣ ਨੂੰ ਇਕ ਬੰਬ ਦੀ ਤਰ੍ਹਾਂ ਲਗਦਾ ਹੈ। ਉਨ੍ਹਾਂ ਨੇ ਮਿੱਟੀ ਦੀ ਖੁਦਾਈ ਕਰਕੇ ਜਦੋਂ ਉਸ ਨੂੰ ਬਾਹਰ ਕਢਿਆ ਤਾਂ ਉਹ ਇਕ ਜ਼ਿੰਦਾ ਬੰਬ ਨਿਕਲਿਆ।
gurdaspur live bombs in house drain
ਇਸ ਤੋਂ ਬਾਅਦ ਇਸ ਦੀ ਸੂਚਨਾ ਤੁਰਤ ਬਮਿਆਲ ਪੁਲਿਸ ਚੌਂਕੀ ਨੂੰ ਦਿਤੀ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਨਰੋਟ ਜੈਮਲ ਸਿੰਘ ਦੇ ਥਾਣਾ ਮੁਖੀ ਪ੍ਰੀਤਮ ਸਿੰਘ ਪਹੁੰਚ ਗਏ। ਉਨ੍ਹਾਂ ਨੇ ਦਸਿਆ ਕਿ ਬੰਬ 'ਤੇ (ਸਾਲ-1965) ਦਾ ਮਾਅਰਕਾ ਲੱਗਿਆ ਹੋਇਆ ਹੈ।
gurdaspur live bombs in house drain
ਐੱਸਪੀਡੀ ਹੇਮਪੁਸ਼ਪ ਨੇ ਦਸਿਆ ਕਿ ਬੰਬ ਨੂੰ ਡਿਫਯੂਜ਼ ਕਰਨ ਦੇ ਲਈ ਉਨ੍ਹਾਂ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਫ਼ੌਜੀ ਅਧਿਕਾਰੀਆਂ ਨੂੰ ਸੂਚਿਤ ਕਰ ਦਿਤਾ ਗਿਆ ਹੈ ਕਿਉਂਕਿ ਫ਼ੌਜ ਵਲੋਂ ਜੋ ਬੰਬ ਨਿਰੋਧਕ ਟੀਮ ਭੇਜੀ ਜਾਵੇਗੀ, ਇਸ ਬੰਬ ਨੂੰ ਉਸ ਦੇ ਹਵਾਲੇ ਕਰ ਦਿਤਾ ਜਾਵੇਗਾ।