ਖੇਤੀ ਮਾਹਰਾਂ ਦੀ ਸਲਾਹ ਅਨੁਸਾਰ ਟਿਉਬਵੈਲਾਂ ਲਈ ਦਿਤੀ ਜਾ ਰਹੀ ਹੈ ਬਿਜਲੀ : ਸਰਾਂ
Published : Jun 15, 2018, 11:48 pm IST
Updated : Jun 15, 2018, 11:48 pm IST
SHARE ARTICLE
CMD Baldev Singh Sran With Others
CMD Baldev Singh Sran With Others

ਪੰਜਾਬ ਕਿਸੇ ਸਮੇਂ ਦੁੱਧ ਦੀਆ ਨਦੀਆ ਵਹਿਣ ਕਰਕੇ ਜਾਣਿਆ ਜਾਂਦਾ ਸੀ ਪਰ ਅਫਸੋਸ ਅੱਜ ਪੰਜਾਬੀਆਂ ਵੱਲੋ ਬਿਨ੍ਹਾਂ ਸੰਜਮ......

ਬਠਿੰਡਾ (ਦਿਹਾਤੀ): ਪੰਜਾਬ ਕਿਸੇ ਸਮੇਂ ਦੁੱਧ ਦੀਆ ਨਦੀਆ ਵਹਿਣ ਕਰਕੇ ਜਾਣਿਆ ਜਾਂਦਾ ਸੀ ਪਰ ਅਫਸੋਸ ਅੱਜ ਪੰਜਾਬੀਆਂ ਵੱਲੋ ਬਿਨ੍ਹਾਂ ਸੰਜਮ ਤੋ ਵਰਤੇ ਜਾ ਰਹੇ ਪਾਣੀ ਕਾਰਨ ਪੰਜਾਬ ਵਿਚ ਦੁੱਧ ਤਾਂ ਛੱਡੋ ਪਾਣੀ ਦੀਆ ਨਦੀਆ ਵੀ ਸੁੱਕ ਰਹੀਆ ਹਨ।  ਜਿਸ ਕਾਰਨ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋ ਬਚਾਉਣ ਲਈ ਹੀ ਖੇਤੀ ਮਾਹਿਰਾਂ ਦੀਆ ਸਿਫਾਰਿਸਾਂ ਉਪਰ ਕਿਸਾਨੀ ਲਈ ਬਿਜਲੀ ਦਿੱਤੀ ਜਾਂਦੀ ਹੈ ਜਦਕਿ ਪੰਜਾਬ ਕੋਲ ਬਿਜਲੀ ਦੀ ਕੋਈ ਕਮੀ ਨਹੀ ਹੈ।

ਪਰ ਜਿਸ ਤਰ੍ਹਾਂ ਅਸੀ ਪਾਣੀ ਦੀ ਬੇਫਜੂਲੀ ਕਰ ਰਹੇ ਹਾਂ, ਉਸ ਸਬੰਧੀ ਸਾਨੂੰ ਸਭ ਨੂੰ ਸੰਜਮ ਨਾਲ ਹੀ ਪਾਣੀ ਦੀ ਵਰਤੋ ਕਰਨੀ ਚਾਹੀਦੀ ਹੈ ਤਾਂ ਜੋ ਅਸੀ ਅਪਣੀ ਭਵਿੱਖੀ ਪੀੜੀ ਲਈ ਪਾਣੀ ਨੂੰ ਛੱਡ ਦੇਈਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਨਵੇਂ ਚੁਣੇ ਪਾਵਰ ਕਾਮ ਦੇ ਸੀ.ਐਮ.ਡੀ ਬਲਦੇਵ ਸਿੰਘ ਸਰਾਂ ਨੇ ਅਪਣੇ ਜੱਦੀ ਪਿੰਡ ਚਾਉਕੇ ਦੇ ਗੁਰੂ ਘਰ ਵਿਖੇ ਨਤਮਸਤਕ ਹੋਣ ਉਪਰੰਤ ਜਿਲ੍ਹਾ ਕਾਂਗਰਸ ਪਧਾਨ ਨਰਿੰਦਰ ਸਿੰਘ ਭੁਲੇਰੀਆ ਦੀ ਅਗਵਾਈ ਵਿਚ ਕਾਂਗਰਸ ਟੀਮ ਵੱਲੋ ਉਨ੍ਹਾਂ ਦੇ ਭਰਵੇਂ ਸਵਾਗਤ ਅਤੇ ਸਨਮਾਨ ਵਿਚ ਰੱਖੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਜੁੜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਪਾਵਰ ਕਾਮ ਦੇ ਚੇਅਰਮੈਨ ਸਰਾਂ ਨੇ ਅੱਗੇ ਕਿਹਾ ਕਿ ਪੰਜਾਬ ਕਿਸੇ ਸਮੇਂ ਮੇਹਨਤੀਆਂ, ਹੱਥੀ ਹਲ੍ਹ ਵਾਹੁਣ ਵਾਲਿਆਂ ਅਤੇ ਕਿਰਤ ਕਰਨ ਵਾਲਿਆਂ ਦਾ ਸੂਬਾ ਜਾਣਿਆ ਜਾਂਦਾ ਸੀ ਪਰ ਅਫਸੋਸ ਅੱਜ ਪੰਜਾਬ ਦਾ ਗੱਭਰੂ ਅਪਣੀ ਧਰਤੀ ਮਾਂ ਦੀ ਸੇਵਾ ਕਰਨ ਦੀ ਬਜਾਏ ਵਿਦੇਸ਼ਾਂ ਵੱਲ ਮੂੰਹ ਕਰ ਰਿਹਾ ਹੈ, ਜਦਕਿ ਨੌਜਵਾਨਾਂ ਨੂੰ ਅਪਣੇ ਪਿਤਾ ਪੁਰਖੀ ਖੇਤੀ ਦੇ ਧੰਦੇ ਨੂੰ ਬਾਬੇ ਨਾਨਕ ਦੇ ਫਲਸਫੇ ਹੱਥੀ ਕਿਰਤ ਕਰਕੇ ਲਾਹੇਵੰਦ ਬਣਾਉਣਾ ਚਾਹੀਦਾ ਹੈ।

ਚੇਅਰਮੈਨ ਸਰਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਣੇ ਸਮੁੱਚੀ ਪੰਜਾਬ ਸਰਕਾਰ ਵੱਲੋ ਸੇਵਾਮੁਕਤੀ ਤੋ ਬਾਅਦ ਵੀ ਉਨ੍ਹਾਂ ਨੂੰ ਧਰਤੀ ਮਾਂ ਅਤੇ ਪੰਜਾਬ ਦੀ ਸੇਵਾ ਕਰਨ ਦਾ ਜੋ ਮੋਕਾ ਪ੍ਰਦਾਨ ਕੀਤਾ ਗਿਆ ਹੈ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਜਿਲਾ ਪ੍ਰਧਾਨ ਨਰਿੰਦਰ ਸਿੰਘ ਭੁਲੇਰੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਹਮੇਸ਼ਾਂ ਹੀ ਇਮਾਨਦਾਰ ਅਤੇ ਮਿਹਨਤੀ ਲੋਕਾਂ ਦਾ ਮੁੱਲ ਪਾਇਆ ਹੈ। ਜਿਸ ਵਿਚ ਚੇਅਰਮੈਨ ਸਰਾਂ ਦਾ ਨਾਂਅ ਵੀ ਪਹਿਲੀਆ ਸਫ੍ਹਾ ਵਿਚ ਗਿਣਿਆ ਜਾਂਦਾ ਹੈ। ਜਿਸ ਦੇ ਚਲਦਿਆਂ ਹੀ ਉਨ੍ਹਾਂ ਨੂੰ ਉਕਤ ਜੁੰਮੇਵਾਰੀ ਸੋਪੀ ਗਈ ਹੈ।

ਸਮਾਗਮ ਨੂੰ ਰਾਜਪਾਲ ਕੌਰ ਪੁੱਤਰੀ ਸਵ: ਜੱਥੇਦਾਰ ਹਰਨੇਕ ਸਿੰਘ ਚਾਉਕੇ, ਹਰਮਨਵੀਰ ਸਿੰਘ ਜੈਸੀ ਕਾਂਗੜ, ਰਾਜਵੀਰ ਸਿੰਘ ਰਾਜਾ ਸਿੱਧੂ ਮਹਿਰਾਜ ਯੂਥ ਆਗੂ, ਜੈਲਦਾਰ ਹਰਦਿਆਲ ਸਿੰਘ ਸਾਬਕਾ ਚੇਅਰਮੈਨ ਨੇ ਜਿੱਥੇ ਸੰਬੋਧਨ ਕੀਤਾ, ਉਥੇ ਗਮਦੂਰ ਸਿੰਘ ਸਾਬਕਾ ਸਰਪੰਚ ਚਾਉਕੇ ਨੇ ਰਾਮ ਸਿੰਘ ਕੋਸਲਰ, ਮਿੱਠੂ ਸਿੰਘ ਭੈਣੀ ਵਾਲਾ ਨਾਲ ਮਿਲ ਕੇ ਪੁੱਜੀ ਸੰਗਤ ਦਾ ਧੰਨਵਾਦ ਕੀਤਾ। ਸਮਾਗਮ ਦੋਰਾਨ ਚੇਅਰਮੈਨ ਸਰਾਂ ਅਤੇ ਉਨ੍ਰ੍ਹਾਂ ਦੀ ਧਰਮਪਤਨੀ ਮਨਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਜੈਲਦਾਰ ਹਰਦਿਆਲ ਸਿੰਘ ਚਾਉਕੇ, ਗਮਦੂਰ ਸਿੰਘ ਸਾਬਕਾ ਸਰਪੰਚ ਚਾਉਕੇ, ਰਾਮ ਸਿੰਘ ਕੋਸਲਰ, ਮਿੱਠੂ ਸਿੰਘ ਭੈਣੀ ਵਾਲਾ, ਸਾਬਕਾ ਚੇਅਰਮੈਨ ਸੰਧੂਰਾ ਸਿੰਘ, ਅਵਤਾਰ ਸਿੰਘ ਮਾਨ, ਜੈਲਦਾਰ ਬਲਵਿੰਦਰ ਸਿੰਘ, ਗੁਰਤੇਜ ਸਿੰਘ ਸਰਾਂ, ਵਿੱਕੀ ਸਰਾਂ, ਲਾਲ ਸਿੰਘ ਭੁੱਲਰ, ਇਸਰ ਸਿੰਘ, ਗੁਲਾਬ ਸਿੰਘ ਕੋਹਾੜ, ਗੁਰਪਿਆਰ ਸਿੰਘ ਚਾਉਕੇ, ਨਾਜਰ ਸਿੰਘ ਸਣੇ

ਪਾਵਰਕਾਮ ਵਿਭਾਗ ਦੇ ਇੰਜ: ਐਸ.ਐਸ ਮਠਾੜੂ ਚੀਫ ਪੱਛਮੀ ਜੋਨ, ਇੰਜ: ਕੇ.ਐਸ ਮਾਨ, ਇੰਜ: ਹਰਜੀਤ ਸਿੰਘ ਡਿਪਟੀ ਚੀਫ, ਇੰਜ: ਦਰਸ਼ਨ ਸਿੰਘ ਥਰਮਲ ਪਲਾਂਟ, ਹਰਦੀਪ ਸਿੰਘ ਸਿੱਧੂ, ਇੰਜ: ਐਲ.ਕੇ ਗਰਗ ਰਾਮਪੁਰਾ, ਇੰਜ: ਜੱਸਾ ਸਿੰਘ ਸਣੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਹਾਜਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement