ਵਾਤਾਵਰਨ ਦੀ ਸੰਭਾਲ ਤੇ ਕੁਦਰਤੀ ਖੇਤੀ ਲਈ ਕੰਮ ਕਰ ਰਿਹਾ ਕਿਸਾਨ ਬੂਟਾ ਸਿੰਘ ਭੁੱਲਰ
Published : Jun 12, 2018, 6:26 pm IST
Updated : Jun 13, 2018, 4:32 pm IST
SHARE ARTICLE
natural farming
natural farming

ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾ ਪੱਤਰਾ ਦਾ ਅਗਾਂਹਵਧੂ ਕਿਸਾਨ ਬੂਟਾ ਸਿੰਘ ਭੁੱਲਰ ਕੁਦਰਤੀ ਖੇਤੀ ਲਈ ਕਣਕ ਦੇ....

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਕੁਦਰਤੀ ਖੇਤੀ ਪ੍ਰਦੂਸ਼ਣ ਦੇ ਖ਼ਾਤਮੇ ਲਈ ਕੰਮ ਕਰਨ ਤੇ ਮੁੱਖ ਮੰਤਰੀ ਵੱਲੋਂ ਸਨਮਾਨਿਤ

ਫ਼ਿਰੋਜ਼ਪੁਰ (ਹਰਜੀਤ ਸਿੰਘ ਲਾਹੌਰੀਆ) ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾ ਪੱਤਰਾ ਦਾ ਅਗਾਂਹਵਧੂ ਕਿਸਾਨ ਬੂਟਾ ਸਿੰਘ ਭੁੱਲਰ ਕੁਦਰਤੀ ਖੇਤੀ ਲਈ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਅਹਿਦ ਕਰਕੇ ਪ੍ਰਦੂਸ਼ਣ ਦੀ ਰੋਕਥਾਮ ਲਈ ਵੀ ਵੱਡਾ ਹਮਲਾ ਮਾਰ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦੀ ਲਹਿਰ ਨੂੰ ਪ੍ਰਫੁੱਲਿਤ ਕਰਨ ਵਿਚ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਯੋਗਦਾਨ ਬਦਲੇ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਕਰਵਾਏ ਗਏ

organic farmingorganic farmingਰਾਜ ਪੱਧਰੀ ਸਮਾਗਮ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇਸ ਅਗਾਂਹਵਾਧੂ ਕਿਸਾਨ ਬੂਟਾ ਸਿੰਘ ਭੁੱਲਰ ਨੂੰ  ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।   ਕਿਸਾਨ ਭੁੱਲਰ ਨੇ ਦੱਸਿਆ  ਕਿ ਕਰੀਬ 5 ਸਾਲ ਪਹਿਲਾਂ ਉਨ੍ਹਾਂ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਅ੍ਰੰਮਿਤਸਰ ਦੁਆਰਾ ਕੁਦਰਤੀ ਖੇਤੀ ਬਾਰੇ ਛਾਪੀ ਗਈ ਕਿਤਾਬ ਪੜ੍ਹ ਕੇ ਕੁਦਰਤੀ ਖੇਤੀ ਵੱਲ ਪਰਤਣ ਦੀ ਚੇਟਕ ਲੱਗੀ।

natural farmingnatural farming ਉਨ੍ਹਾਂ ਅਸਲੀ ਸਾਹੀਵਾਲ ਦੀਆਂ 2 ਗਾਵਾਂ ਖ਼ਰੀਦੀਆਂ ਅਤੇ ਇਨ੍ਹਾਂ ਦੇ ਪੇਸ਼ਾਬ ਤੇ ਗੋਬਰ ਤੋਂ ਦੇਸੀ ਰਸਾਇਣ ਤਿਆਰ ਕਰਕੇ ਜਿੱਥੇ ਜੈਵਿਕ ਖੇਤੀ ਸ਼ੁਰੂ ਕੀਤੀ ਉੱਥੇ ਹੀ ਸਾਹੀਵਾਲ ਨਸਲ ਦੀਆਂ ਗਾਂਵਾ ਦਾ ਡੇਅਰੀ ਫਾਰਮ ਤਿਆਰ ਕੀਤਾ ਇਸੇ ਤਰ੍ਹਾਂ ਉਨ੍ਹਾਂ ਵੱਲੋਂ ਜਿਸ ਵਿਚ ਗੰਨਾ, ਸਬਜ਼ੀਆਂ, ਪਸ਼ੂਆਂ ਲਈ ਚਾਰਾ, ਬਾਗ਼ਬਾਨੀ, ਕਣਕ, ਮੂੰਗੀ ਅਤੇ ਝੋਨੇ ਆਦਿ ਦੀ ਕੁਦਰਤੀ ਖੇਤੀ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਬਣਾਈ ਫਾਰਮਰਜ਼ ਹੈਲਪ ਸੁਸਾਇਟੀ ਦੇ ਕਰੀਬ 40 ਮੈਂਬਰ ਹਨ ਤੇ ਉਨ੍ਹਾਂ ਦੇ ਪਰਿਵਾਰ ਕੁਦਰਤੀ/ਜੈਵਿਕ ਖੇਤੀ ਵੱਲ ਮੁੜੇ ਹਨ।
 

Location: India, Punjab, Faisalabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement