ਅਮਨ ਅਰੋੜਾ ਨੇ ਕਿਰਨ ਬੇਦੀ ਦੇ ਬਿਆਨ ਦੀ ਕੀਤੀ ਨਿਖੇਧੀ
Published : Jun 15, 2022, 6:41 am IST
Updated : Jun 15, 2022, 6:41 am IST
SHARE ARTICLE
image
image

ਅਮਨ ਅਰੋੜਾ ਨੇ ਕਿਰਨ ਬੇਦੀ ਦੇ ਬਿਆਨ ਦੀ ਕੀਤੀ ਨਿਖੇਧੀ


12 ਵਜੇ ਸਿੱਖ ਇੱਜ਼ਤਾਂ ਬਚਾ ਕੇ ਲਿਆਉਂਦੇ ਸੀ : ਅਰੋੜਾ
ਸੁਨਾਮ, 14 ਜੂਨ (ਚਰਨਜੀਤ ਸਿੰਘ ਸੁਰਖ਼ਾਬ): ਭਾਜਪਾ ਆਗੂ ਕਿਰਨ ਬੇਦੀ ਵਲੋਂ ਸਿੱਖਾਂ ਪ੍ਰਤੀ ਦਿਤੇ ਗਏ ਇਤਰਾਜ਼ਯੋਗ ਬਿਆਨ ਨੂੰ  ਲੈ ਕੇ ਹਰ ਪਾਸੇ ਨਿਖੇਧੀ ਹੋ ਰਹੀ ਹੈ | ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਭਾਜਪਾ ਆਗੂ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਅਮਨ ਅਰੋੜਾ ਦਾ ਕਹਿਣਾ ਹੈ ਕਿ ਕਿਰਨ ਬੇਦੀ ਦਾ ਬਿਆਨ ਭਾਜਪਾ ਦੀ ਘੱਟ ਗਿਣਤੀਆਂ ਪ੍ਰਤੀ ਸੌੜੀ ਸੋਚ ਦਾ ਦਿਖਾਵਾ ਹੈ | ਦਸਣਯੋਗ ਹੈ ਕਿ ਬੀਤੇ ਦਿਨੀਂ ਭਾਜਪਾ ਆਗੂ ਕਿਰਨ ਬੇਦੀ ਵਲੋਂ ਇਕ ਕਿਤਾਬ ਦੀ ਘੁੰਡ ਚੁਕਾਈ ਮੌਕੇ ਸਿੱਖਾਂ ਪ੍ਰਤੀ ਮਜ਼ਾਕੀਆ ਟਿਪਣੀ ਕੀਤੀ ਗਈ | ਕਿਤਾਬ ਦੀ ਘੁੰਡ ਚੁਕਾਈ ਬਾਰੇ ਬੋਲਦੇ ਹੋਏ ਕਿਰਨ ਬੇਦੀ ਨੇ ਕਿਹਾ ਕਿ 12 ਵਜੇ ਕਿਤਾਬ ਜਾਰੀ ਕੀਤੀ ਜਾਵੇਗੀ, ਕੋਈ ਸਰਦਾਰ ਜੀ ਤਾਂ ਨਹੀਂ ਬੈਠੇ | ਇਸ ਟਿਪਣੀ ਤੋਂ ਬਾਅਦ ਕਿਰਨ ਬੇਦੀ ਨੇ ਹੱਸ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ  ਠੇਸ ਪਹੁੰਚਾਈ ਜਿਸ ਤੋਂ ਬਾਅਦ ਸਿੱਖ ਕੌਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਵਿਧਾਇਕ ਅਮਨ ਅਰੋੜਾ ਮੁਤਾਬਕ ਸਿੱਖਾਂ ਨਾਲ ਜੁੜੀਆਂ 12 ਵਜੇ ਦੀਆਂ ਕਹਾਣੀਆਂ ਨੇ ਧੀਆਂ-ਭੈਣਾਂ ਦੀ ਇੱਜ਼ਤ ਬਚਾਈ ਹੈ ਤੇ ਭਾਜਪਾ ਆਗੂ ਦੇ ਇਸ ਬਿਆਨ ਨੇ ਘੱਟ ਗਿਣਤੀਆਂ ਪ੍ਰਤੀ ਅਪਣੀ ਸੋਚ ਦਾ ਪ੍ਰਗਟਾਵਾ ਕੀਤਾ ਹੈ | ਵਿਧਾਇਕ ਨੇ ਕਿਹਾ ਕਿ 12 ਵਜੇ ਸਿੱਖ ਇੱਜ਼ਤਾਂ ਬਚਾ ਕੇ ਲਿਆਉਂਦੇ ਸੀ | ਅਮਨ ਅਰੋੜਾ ਨੇ ਕਿਹਾ ਕਿ ਇਸ ਬਿਆਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ  ਭਾਰੀ ਸੱਟ ਲੱਗੀ ਹੈ ਤੇ ਕਿਰਨ ਬੇਦੀ ਨੂੰ  ਮੁਆਫ਼ੀ ਮੰਗਣੀ ਚਾਹੀਦੀ ਹੈ |

 

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement