
ਕਿਹਾ, ਉਸ ਨੂੰ ਕੋਈ ਕੋਈ ਬਲੱਡ ਕੈਂਸਰ ਨਹੀਂ ਸੀ
ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਤੇ ਗਰਮਖਿਆਲੀ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਹਸਪਤਾਲ ਵਿਚ ਮੌਤ ਹੋ ਗਈ ਹੈ। ਇਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਉਸ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ ਅਤੇ ਸਵਾਲ ਚੁਕੇ ਹਨ।
ਇਹ ਵੀ ਪੜ੍ਹੋ: ਨਾਬਾਲਗ ਜਿਨਸੀ ਸ਼ੋਸ਼ਣ ਮਾਮਲਾ : ਬ੍ਰਿਜ ਭੂਸ਼ਣ ਨੂੰ ਦਿੱਲੀ ਪੁਲਿਸ ਨੇ ਦਿਤੀ ਕਲੀਨ ਚਿੱਟ
ਫੇਸਬੁੱਕ ’ਤੇ ਸਾਂਝੀ ਕੀਤੀ ਪੋਸਟ ਵਿਚ ਸਿਮਰਨਜੀਤ ਸਿੰਘ ਮਾਨ ਨੇ ਲਿਖਿਆ, “ ਇਹ ਖ਼ਬਰ ਸੁਣ ਕੇ ਬਹੁਤ ਦੁੱਖ ਲਗਿਆ ਕਿ ਅਵਤਾਰ ਸਿੰਘ ਖੰਡਾ ਇਸ ਦੁਨੀਆਂ ’ਤੇ ਨਹੀਂ ਰਹੇ। ਅਵਤਾਰ ਸਿੰਘ ਖੰਡਾ ਦਾ ਇਸ ਤਰਾਂ ਸੰਸਾਰ ਤੋਂ ਚਲੇ ਜਾਣਾ ਸਾਡੀ ਪਾਰਟੀ ਅਤੇ ਸਮੁੱਚੇ ਖਾਲਸਾ ਪੰਥ ਲਈ ਇਕ ਵੱਡਾ ਘਾਟਾ ਹੈ। ਸਿੱਖ ਸੰਘਰਸ਼ ਵਿਚ ਉਹਨਾਂ ਨੇ ਅਪਣਾ ਅਹਿਮ ਯੋਗਦਾਨ ਦਿਤਾ, ਉਹ 2011 ਤੋਂ ਇੰਗਲੈਂਡ ਵਿਚ ਰਹਿ ਰਹੇ ਸਨ ਅਤੇ ਕੋਈ ਬਲੱਡ ਕੈਂਸਰ ਦੀ ਹਿਸਟਰੀ ਨਹੀਂ ਸੀ”।
ਇਹ ਵੀ ਪੜ੍ਹੋ: ਮੋਗਾ 'ਚ ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਮੌਤਾਂ
ਅਵਤਾਰ ਸਿੰਘ ਖੰਡਾ ਦੀ ਅਚਾਨਕ ਮੌਤ ’ਤੇ ਸਵਾਲ ਚੁਕਦਿਆਂ ਮਾਨ ਨੇ ਕਿਹਾ, “ਪਿਛਲੇ ਦਿਨੀ ਚਰਚਾਵਾਂ ਵਿਚ ਰਹਿਣ ਵਾਲੇ ਅਵਤਾਰ ਸਿੰਘ ਖੰਡਾ ਦੇ ਇਸ ਤਰ੍ਹਾਂ ਸ਼ੱਕੀ ਹਲਾਤਾਂ ਵਿਚ ਚਲੇ ਜਾਣ ’ਤੇ ਬਰਤਾਨੀਆ ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਵਾਂਗ ਅਵਤਾਰ ਸਿੰਘ ਖੰਡਾ ਵੀ ਕਿਸੇ ਸਾਜ਼ਸ਼ ਦਾ ਸ਼ਿਕਾਰ ਤਾਂ ਨਹੀਂ”।