
ਭਾਰਤ ਪਾਕਿਸਤਾਨ ਸਰਹੱਦ 'ਤੇ ਤੈਨਾਤ ਬੀਐਸਐਫ਼ ਦੀ 77 ਬਟਾਲੀਅਨ ਨੇ ਤਾਰੋ ਪਾਰ ਖੇਤੀ ਕਰਨ ਲਈ ਗੇਟ ਇਕ ਕਿਸਾਨ ਨੂੰ ਟਰੈਕਟਰ ਵਿਚ ਲੁਕੋ ਕੇ ਲਿਆਂਦੀ ਅੱਧਾ ਕਿਲੋ...........
ਤਰਨਤਾਰਨ : ਭਾਰਤ ਪਾਕਿਸਤਾਨ ਸਰਹੱਦ 'ਤੇ ਤੈਨਾਤ ਬੀਐਸਐਫ਼ ਦੀ 77 ਬਟਾਲੀਅਨ ਨੇ ਤਾਰੋ ਪਾਰ ਖੇਤੀ ਕਰਨ ਲਈ ਗੇਟ ਇਕ ਕਿਸਾਨ ਨੂੰ ਟਰੈਕਟਰ ਵਿਚ ਲੁਕੋ ਕੇ ਲਿਆਂਦੀ ਅੱਧਾ ਕਿਲੋ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਦਕਿ 1 ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ਼ ਦੇ ਉੱਚ ਅਧਿਕਾਰੀਆਂ ਨੇ ਦਸਿਆ ਕਿ ਕੁਲਵੰਤ ਪੋਸਟ ਦੇ ਗੇਟ ਨੰਬਰ 176 ਤੋ ਸਵੇਰੇ ਦੋ ਵਿਅਕਤੀ ਜਿਨ੍ਹਾਂ ਵਿਚ ਇਕ ਕਿਸਾਨ ਅਤੇ ਮਜ਼ਦੂਰ ਸੀ ਇਹ ਜਦੋਂ ਖੇਤੀਬਾੜੀ ਦਾ ਕੰਮ ਨਿਬੇੜ ਕੇ ਵਾਪਸ ਆਉਣ 'ਤੇ ਗੇਟ ਤੇ ਜਦ ਬੀਐਸਐਫ਼ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ
ਤਾਂ ਕਿਸਾਨ ਮੇਜਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਕਮਲਵਾਲਾ ਨੇ ਆਪਣੇ ਮਜ਼ਦੂਰ ਗੁਰਿੰਦਰ ਸਿੰਘ ਪੁੱਤਰ ਮੰਗਲ ਸਿੰਘ ਨੂੰ ਕਿਹਾ ਕਿ ਤਲਾਸ਼ੀ ਧਿਆਨ ਨਾਲ ਕਰਵਾਈ ਇਹ ਗੱਲ ਸੁਣ ਕੇ ਮਜ਼ਦੂਰ ਮੌਕੇ 'ਤੇ ਫ਼ਰਾਰ ਹੋ ਗਿਆ। ਜਦ ਬੀਐਸਐਫ਼ ਨੇ ਟਰੈਕਟਰ ਨੰਬਰ ਪੀ ਬੀ 07 3360 ਫ਼ਾਰਮਟ੍ਰੈਕ ਦੀ ਤਲਾਸ਼ੀ ਲਈ ਤਾਂ ਸਟੇਰਿੰਗ ਦੇ ਥੱਲੇ ਲੁਕੋ ਕੇ ਰੱਖੀਂ 500 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਕਿਸਾਨ ਨੂੰ ਟਰੈਕਟਰ ਸਮੇਤ ਕਾਬੂ ਕਰ ਲਿਆ ਗਿਆ।