ਟਿਕਟਾਕ ਸਟਾਰ ਦੇ ਪਤੀ ਨੇ ਦੋ ਬੱਚਿਆਂ ਸਮੇਤ ਨਿਗਲਿਆ ਜ਼ਹਿਰ
Published : Jul 15, 2021, 6:26 am IST
Updated : Jul 15, 2021, 6:26 am IST
SHARE ARTICLE
image
image

ਟਿਕਟਾਕ ਸਟਾਰ ਦੇ ਪਤੀ ਨੇ ਦੋ ਬੱਚਿਆਂ ਸਮੇਤ ਨਿਗਲਿਆ ਜ਼ਹਿਰ

ਫਿਲੌਰ, 14 ਜੁਲਾਈ (ਸੁਰਜੀਤ ਸਿੰਘ ਬਰਨਾਲਾ) : ਫਿਲੌਰ ਦੇ ਨਜ਼ਦੀਕੀ ਪਿੰਡ ਪੰਡੋਰੀ ਵਿਖੇ ਟਿਕਟਾਕ ਸਟਾਰ ਪਤਨੀ ਤੋਂ ਦੁਖੀ ਹੋ ਕੇ ਪਤੀ ਅਤੇ ਉਸ ਦੇ ਦੋ ਬੱਚਿਆਂ ਨੇ ਜ਼ਹਿਰ ਨਿਗਲ ਲਿਆ | ਪਤੀ ਅਤੇ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਦੂਜਾ ਬੱਚਾ ਜ਼ੇਰੇ ਇਲਾਜ ਹੈ | 
ਫਿਲੌਰ ਦੇ ਨਜ਼ਦੀਕੀ ਪਿੰਡ ਪੰਡੋਰੀ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਜਿਸ ਦਾ ਵਿਆਹ 7 ਸਾਲ ਪਹਿਲਾ ਹੋਇਆ ਸੀ | ਜਿਸ ਦੇ ਦੋ ਬੱਚੇ  ਮਨਰੂਪ ਜਿਸ ਦੀ ਉਮਰ 5 ਸਾਲ  ਅਤੇ ਸਹਿਜ ਜਿਸ ਦੀ ਉਮਰ 7 ਸਾਲ ਸੀ | ਉਸ ਦੀ ਪਤਨੀ ਜੋ ਟਿਕਟਾਕ ਸਟਾਰ ਦੱਸੀ ਜਾ ਰਹੀ ਹੈ, ਸਾਰਾ-ਸਾਰਾ ਦਿਨ ਟਿਕਟਾਕ ਚਲਾਉਂਦੀ ਰਹਿੰਦੀ ਸੀ | ਜਿਸ ਕਾਰਨ ਉਹ ਅਪਣੇ ਪਤੀ ਅਤੇ ਬੱਚਿਆਂ ਵਲ ਘੱਟ ਧਿਆਨ ਦਿੰਦੀ ਸੀ | ਜਿਸ ਕਾਰਨ ਉਨ੍ਹਾਂ ਦੇ ਘਰ 'ਚ ਝਗੜਾ ਰਹਿੰਦਾ ਸੀ | ਕੁੱਝ ਦਿਨ ਪਹਿਲਾਂ ਪਤਨੀ ਚੰਡੀਗੜ੍ਹ ਚਲੀ ਗਈ | ਜਸਪ੍ਰੀਤ ਸਿੰਘ ਨੇ ਉਸ ਨੂੰ  ਵਾਪਸ ਲਿਆਉਣ ਲਈ ਪੁਲਿਸ ਨੂੰ  ਦਰਖਾਸਤ ਵੀ ਦਿਤੀ ਸੀ | ਉਸ ਦੀ ਪਤਨੀ ਨੇ ਉਥੇ ਵਿਆਹ ਕਰਵਾ ਲਿਆ ਸੀ ਅਤੇ ਹੁਣ ਜਸਪ੍ਰੀਤ ਸਿੰਘ ਤੋਂ ਜ਼ਬਰਦਸਤੀ ਤਲਾਕ ਲੈਣ ਲਈ ਦਬਾਅ ਪਾ ਰਹੀ ਸੀ | ਜਿਸ ਤਾੋ ਦੁਖੀ ਹੋ ਕੇ ਜਸਪ੍ਰੀਤ ਸਿੰਘ, ਉਸ ਦੀ ਬੱਚੀ ਜਗਰੂਪ ਅਤੇ ਸਹਿਜ ਨੇ ਜ਼ਹਿਰ ਨਿਗਲ ਲਿਆ | ਜਿਨ੍ਹਾਂ ਨੂੰ  ਇਲਾਜ ਲਈ ਨਕੋਦਰ ਲਿਜਾਇਆ ਗਿਆ | ਜਿਥੇ ਜਸਪ੍ਰੀਤ ਸਿੰਘ ਅਤੇ ਜਗਰੂਪ ਦੀ ਮੌਤ ਹੋ ਗਈ ਜਦਕਿ ਸਹਿਜ ਇਲਾਜ ਅਧੀਨ ਹੈ | ਥਾਣਾ ਨੂਰਮਹਿਲ ਦੇ ਐਸ.ਐਚ.ਓ ਗੁਰਬਿੰਦਰ ਸਿੰਘ ਨੇ ਦਸਿਆ ਕਿ ਜਸਪ੍ਰੀਤ ਸਿੰਘ ਦੀ ਪਤਨੀ, ਉਸ ਦੀ ਮਾਂ ਅਤੇ ਦੂਸਰੇ ਪਤੀ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ | 
14ਫਿਲੌਰ02ਲੋਕਲ
ਜਸਪ੍ਰੀਤ ਸਿੰਘ ਅਤੇ ਉਸ ਦੇ ਬੱਚਿਆਂ ਦੀ ਫਾਈਲ ਫ਼ੋਟੋ | ਤਸਵੀਰ: ਸੁਰਜੀਤ ਸਿੰਘ ਬਰਨਾਲਾ
 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement