ਫੂਲਕਾ ਨੇ ਬਾਦਲਾਂ ਵਿਰੁਧ ਕਾਰਵਾਈ ਨਾ ਕਰ ਕੇ ਸਰਕਾਰ ਤੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਦੋਸ਼ ਲਾਇਆ
Published : Sep 15, 2018, 11:50 am IST
Updated : Sep 15, 2018, 11:50 am IST
SHARE ARTICLE
H. S. Phoolka
H. S. Phoolka

ਧਾਰਮਕ ਬੇਅਦਬੀ ਮਾਮਲੇ 'ਤੇ ਸੁਣਵਾਈ ਮੌਕੇ, ਹਾਈ ਕੋਰਟ ਵਿਚ ਪੰਜਾਬ ਸਰਕਾਰ ਵਲੋਂਐਡਵੋਕੇਟ ਜਨਰਲ ਜਾਂ ਕਿਸੇ ਨਾਮੀ ਵਕੀਲ ਵਲੋਂ ਪੇਸ਼ ਨਾ ਹੋ ਕੇ ਕਾਂਗਰਸ ਸਰਕਾਰ...........

ਚੰਡੀਗੜ੍ਹ : ਧਾਰਮਕ ਬੇਅਦਬੀ ਮਾਮਲੇ 'ਤੇ ਸੁਣਵਾਈ ਮੌਕੇ, ਹਾਈ ਕੋਰਟ ਵਿਚ ਪੰਜਾਬ ਸਰਕਾਰ ਵਲੋਂਐਡਵੋਕੇਟ ਜਨਰਲ ਜਾਂ ਕਿਸੇ ਨਾਮੀ ਵਕੀਲ ਵਲੋਂ ਪੇਸ਼ ਨਾ ਹੋ ਕੇ ਕਾਂਗਰਸ ਸਰਕਾਰ ਨੇ ਬਾਦਲਾਂ ਵਿਰੁਧ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਮੇਤ ਹੋਰ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁਧ ਸਖ਼ਤ ਐਕਸ਼ਨ ਲੈਣ ਤੋਂ ਟਾਲ ਮਟੋਲ ਕੀਤਾ ਹੈ। ਇਸ ਨੂੰ ਲਾਪਰਵਾਹੀ, ਨਾਲਾਇਕੀ, ਨਾਕਾਮੀ ਤੇ ਬਦਨੀਅਤੀ ਗਰਦਾਨਦੇ ਹੋਏ ਸੁਪਰੀਮ ਕੋਰਟ ਦੇ ਉਘੇ ਵਕੀਲ ਤੇ ਪੰਜਾਬ ਵਿਘਾਨ ਸਭਾ ਵਿਚ ਵਿਧਾਇਕ ਸ. ਹਰਵਿੰਦਰ ਸਿੰਘ ਫੂਲਕਾ ਨੇ ਸਾਫ਼-ਸਾਫ਼ ਕਿਹਾ ਕਿ ਕਾਂਗਰਸ ਸਰਕਾਰ ਨੇਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦਾ ਪਹਿਲਾ ਅੰਕ 30 ਜੂਨ

ਨੂੰ ਪੇਸ਼ ਕਰਨ ਉਪਰੰਤ, ਫ਼ਾਈਨਲ ਰੀਪੋਰਟ ਉਸ 'ਤੇ ਵਿਧਾਨ ਸਭਾ ਵਿਚ ਦੋ ਦਿਨ ਬਹਿਸ ਕਰ ਕੇ ਸਿਰਫ਼ ਸਿਆਸੀ ਲਾਹਾ ਲਿਆ ਤੇ ਸਿੱਖ ਕੌਮ ਸਮੇਤ ਆਮ ਲੋਕਾਂ ਦਾ ਬੁੱਧੂ ਬਣਾਇਟਾਂ। ਹੁਣ ਜਦੋਂ ਦੋਸ਼ੀਆਂ ਨੂੰ ਸਜ਼ਾ ਦੁਆਣ ਦੀ ਵਾਰੀ ਆਈ ਤਾਂ ਸਰਕਾਰ ਦੇ ਵਜ਼ੀਰ, ਅਫ਼ਸਰ ਕਾਨੂੰਨਦਾਨ ਸੱਭ ਮਿਲ ਕੇ ਵੱਡੀ ਚਾਲ ਖੇਡ ਰਹੇ ਹਨ ਅਤੇ ਬਿਨਾਂ ਕਾਰਨ ਹਾਈ ਕੋਰਟ ਦੇ ਜੱਜਾਂ ਨੂੰ ਸਟੇਅ ਦੇਣ ਦਾ ਮੌਕਾ ਦੇ ਰਹੇ ਹਨ। ਮੀਡੀਆ ਨਾਲ ਅੱਜ ਪ੍ਰੈਸ ਕਲੱਬ ਵਿਚ ਗੱਲਬਾਤ ਕਰਦੇ ਹੋਏ ਸ. ਫੂਲਕਾ ਨੇ ਕਿਹਾ ਕਿ ਜਿਸ ਤਰ੍ਹਾਂ ਬੇਅਦਬੀ ਦੇ ਮਾਮਲਿਆਂ ਦੀ ਤਫ਼ਤੀਸ਼ ਇਸ ਤੋਂ ਪਹਿਲਾਂ ਜ਼ੋਰਾ ਸਿੰਘ ਕਮਿਸ਼ਨ ਨੇ ਕੀਤੀ ਸੀ ਪਰ ਬਾਦਲ ਸਰਕਾਰ ਨੇ ਪੁਲਿਸ ਅਧਿਕਾਰੀਆਂ ਵਿਰੁਧ

ਕੋਈ ਐਕਸ਼ਨ ਨਹੀਂ ਲਿਆ ਉਸੇ ਤਰ੍ਹਾਂ ਮੌਜੂਦਾ ਕਾਂਗਰਸ ਸਰਕਾਰ ਨੇ ਬਾਦਲ ਪਰਵਾਰ ਨੂੰ ਕਾਫ਼ੀ ਲਤਾੜਿਆ, ਲੋਕਾਂ ਵਿਚ ਨਫ਼ਰਤ ਆਈ ਪਰ ਕਾਨੂੰਨੀ ਤੌਰ 'ਤੇ ਇਹ ਸਰਕਾਰ ਕੁੱਝ ਨਹੀਂ ਕਰ ਰਹੀ। ਸ. ਫੂਲਕਾ ਨੇ ਸਪਸ਼ਟ ਕੀਤਾ ਜੇ ਕਾਂਗਰਸ ਸਰਕਾਰ ਦੀ ਮਨਸ਼ਾ ਦੋਸ਼ੀਆਂ ਨੂੰ ਜਲਦ ਤੇ ਸਖ਼ਤ ਸਜ਼ਾ ਦਿਵਾਉਣ ਦੀ ਹੈ ਤਾਂ ਸੁਪਰੀਮ ਕੋਰਟ ਦੇ ਕਿਸੇ ਉਘੇ ਵਕੀਲ ਨੂੰ ਹਾਈ ਕੋਰਟ ਵਿਚ ਅਗਲੀ ਤਰੀਕ ਉਤੇ ਪੈਰਵੀ ਕਰਵਾਉਣ ਲਈ ਲਿਆਵੇ। ਉਨ੍ਹਾਂ ਕਿਹਾ ਪਿਛਲੇ 40 ਸਾਲਾਂ ਦੀ ਵਕਾਲਤ ਤੋਂ

ਤਜਰਬੇ ਦਾ ਇਹੀ ਅੰਦਾਜ਼ਾ ਹੈ ਕਿ ਕਮਿਸ਼ਨ ਤਾਂ ਹਮੇਸ਼ਾ ਸ਼ਿਫ਼ਾਰਸ਼ ਕਰਦੇ ਹਨ ਅੱਗੋਂ ਕਾਰਵਾਈ ਤਾਂ ਸਰਕਾਰ ਨੇ ਕਰਨੀ ਹੁੰਦੀ ਹੈ। ਪੰਜਾਬ ਦੇ ਆਮ ਲੋਕ, ਜੋ ਬੇਅਦਬੀ ਦੀਆਂ ਘਟਨਾਵਾਂ ਤੋਂ ਪਿਛਲੇ 3 ਸਾਲਾਂ ਤੋਂ ਪੀੜਤ ਹਨ ਉਨ੍ਹਾਂ ਸਮੇਤ ਸਿੱਖ ਭਾਈਚਾਰਾ, ਦੇਸ਼-ਵਿਦੇਸ਼ ਵਿਚ ਵਸਦੇ ਸਿੱਖ, ਸ. ਫੂਲਕਾ ਅਨੁਸਾਰ, ਕਾਂਗਰਸ ਸਰਕਾਰ ਤੋਂ ਹੁਣ ਹੌਲੀ-ਹੌਲੀ ਮਾਯੂਸ ਹੋ ਰਹੇਹਨ ਕਿਉਂਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਮੰਤਰੀ ਮੰਡਲ, ਅਫ਼ਸਰ ਅਗਲਾ ਕਦਮ ਚੁਕਣਾ ਹੀ ਨਹੀਂ ਚਾਹੁੰਦੇ ਅਤੇ ਅਦਾਲਤਾਂ ਦੇ ਦਾਅ-ਪੇਚਾਂ ਦਾ ਜਾਣ ਬੁੱਝ ਕੇ ਸ਼ਿਕਾਰ ਬਣੀ ਜਾ ਰਹੇ ਹਨ।

ਆਮ ਅਦਮੀ ਪਾਰਟੀ ਦੇ ਸਿਰਕੱਢ ਨੇਤਾ ਸ. ਫੂਲਕਾ ਨੇ ਪਿਛਲੇ ਹਫ਼ਤੇ, ਉਨ੍ਹਾਂ 5 ਮੰਤਰੀਆਂ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਬਾਜਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਚੰਨੀ ਦਾ ਇਸਤੀਫ਼ਾ ਮੰਗਿਆ ਸੀ ਕਿਉਂਕਿ ਇਨ੍ਹਾਂ ਨੇ ਵਿਧਾਨ ਸਭਾ ਵਿਚ ਬਾਦਲਾਂ ਵਿਰੁਧ ਸਖ਼ਤ ਐਕਸ਼ਨ ਲੈਣ ਦਾ ਐਲਾਨ ਕੀਤਾ ਸੀ। ਸ. ਫੂਲਕਾ ਨੇ ਇਹ ਵੀ ਕਿਹਾ ਸੀ ਕਿ ਉਹ ਖ਼ੁਦ 16 ਸਤੰਬਰ ਨੂੰ ਬਤੌਰ ਵਿਧਾਇਕ ਛਡ ਦੇਣਗੇ। ਇਸ ਮੁੱਦੇ 'ਤੇ ਪੁਛੇ ਸਵਾਲ ਦਾ ਜਵਾਬ ਦਿੰਦੇ ਹੋਏ ਸ. ਫੂਲਕਾ ਨੇ ਸਪਸ਼ਟ ਕੀਤਾ ਕਿ ਕਾਂਗਰਸ ਦੀ ਟਾਲ ਮਟੋਲ ਵਾਲੀ ਨੀਤੀ ਨੂੰ ਦੇਖਦੇ ਹੋਏ ਉਨ੍ਹਾਂ ਅਪਣਾ ਅਸਤੀਫ਼ਾ ਦੇਣ ਦਾ ਫ਼ੈਸਲਾ ਇਕ ਹਫ਼ਤੇ ਲਈ ਅੱਗੇ ਪਾ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement