ਫੂਲਕਾ ਨੇ ਬਿਨਾਂ ਰਿਪੋਰਟ ਪੜ੍ਹੇ ਮਨਘੜਤ ਸਿੱਟੇ ਕੱਢੇ ਹਨ: ਅਕਾਲੀ ਦਲ
Published : Sep 5, 2018, 5:01 pm IST
Updated : Sep 5, 2018, 5:01 pm IST
SHARE ARTICLE
Shiromani Akali Dal
Shiromani Akali Dal

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਪੱਖਪਾਤੀ ਨਜ਼ਰੀਏ ਨਾਲ ਜਸਟਿਸ ਰਣਜੀਤ ਸਿੰਘ ਰਿਪੋਰਟ ਦੇ ਗਲਤ ਅਰਥ ਕੀਤੇ ਹਨ ...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਪੱਖਪਾਤੀ ਨਜ਼ਰੀਏ ਨਾਲ ਜਸਟਿਸ ਰਣਜੀਤ ਸਿੰਘ ਰਿਪੋਰਟ ਦੇ ਗਲਤ ਅਰਥ ਕੀਤੇ ਹਨ ਅਤੇ ਅਜਿਹੇ ਸਿੱਟੇ ਕੱਢੇ ਹਨ, ਜਿਹਨਾਂ ਦਾ ਰਿਪੋਰਟ ਨਾਲ ਦੂਰ ਦਾ ਵਾਸਤਾ ਨਹੀਂ ਹੈ। ਇਸ ਬਾਰੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਫੂਲਕਾ ਨੇ ਇੱਕ ਗੈਰਸਿਧਾਂਤਕ, ਗੈਰਕਾਨੂੰਨੀ ਅਤੇ ਗੈਰਸੰਵਿਧਾਨਿਕ ਸਟੈਂਡ ਲਿਆ ਹੈ ਕਿ ਸਰਕਾਰ ਜਸਟਿਸ ਰਣਜੀਤ ਸਿੰਘ ਦੀਆਂ ਸਿਫਾਰਿਸ਼ਾਂ ਦੇ ਆਧਾਰ ਉੱਤੇ ਸਾਬਕਾ ਮੁੱਖ ਮੰਤਰੀ ਖ਼ਿਲਾਫ ਕੇਸ ਦਰਜ ਕਰ ਸਕਦੀ ਹੈ।

H.S. PhoolkaH.S. Phoolka

ਇਸ ਸੰਬੰਧੀ ਦਲੀਲ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਫੂਲਕਾ ਨੇ ਦਾਅਵਾ ਕੀਤਾ ਹੈ ਕਿ ਸਪਲੀਮੈਂਟਰੀ ਰਿਪੋਰਟ ਦੇ ਆਖਰੀ ਪੰਨੇ ਉੱਤੇ ਲਿਖਿਆ ਹੈ ਕਿ ਲੱਗਦਾ ਹੈ ਕਿ ਬਹਿਬਲ ਕਲਾਂ ਵਿਖੇ ਗੋਲੀਬਾਰੀ ਦੇ ਹੁਕਮ ਦੇਣ ਵਿਚ ਉਸ ਸਮੇਂ ਦਾ ਮੁੱਖ ਮੰਤਰੀ ਸ਼ਾਮਿਲ ਸੀ। ਉਹਨਾਂ ਕਿਹਾ ਕਿ ਵਿਵਾਦਗ੍ਰਸਤ ਰਣਜੀਤ ਸਿੰਘ ਰਿਪੋਰਟ ਪੜ੍ਹੇ ਬਗੈਰ ਹੀ ਜੋ ਮਨਘੜਤ ਗੱਲਾਂ ਕਾਂਗਰਸੀ ਮੰਤਰੀ ਕਰ ਰਹੇ ਸਨ ਕਿ ਸਰਦਾਰ ਬਾਦਲ ਦੋਸ਼ੀ ਹਨ, ਫੂਲਕਾ ਨੇ ਵੀ ਉਹੀ ਕੁੱਝ ਦੁਹਰਾਇਆ ਹੈ। ਫੂਲਕਾ ਨੂੰ ਚੁਣੌਤੀ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਉਹ ਕੇਵਲ ਪਿਛਲੇ ਪੰਨੇ ਦੀ ਗੱਲ ਨਾ ਕਰੇ, ਬਹਿਬਲ ਕਲਾਂ ਵਿਖੇ ਗੋਲੀਬਾਰੀ ਬਾਰੇ ਪੂਰੀ ਸਪਲੀਮੈਂਟਰੀ ਰਿਪੋਰਟ ਵਿਚ ਕਿਤੇ ਵੀ ਚਰਚਾ ਨਹੀਂ ਹੋਈ।

ਇਸ ਸਾਰੀ ਰਿਪੋਰਟ ਵਿਚ ਤੁਹਾਨੂੰ ਬਹਿਬਲ ਕਲਾਂ ਦਾ ਕਿਤੇ ਵੀ ਜ਼ਿਕਰ ਨਹੀਂ ਲੱਭਦਾ। ਉਹਨਾਂ ਕਿਹਾ ਕਿ ਪਰ ਆਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਲਈ ਜਸਟਿਸ ਰਣਜੀਤ ਸਿੰਘ ਨੇ ਆਪਣੇ ਕਾਂਗਰਸੀ ਆਕਾਵਾਂ ਨਾਲ ਮਿਲ ਕੇ ਕੋਟਕਪੂਰਾ ਅਤੇ ਬਹਿਬਲ ਕਲਾਂ ਮੰਦਭਾਗੀਆਂ ਘਟਨਾਵਾਂ ਨੂੰ ਇਕੱਠੀਆਂ ਕਰਕੇ ਭੰਬਲਭੂਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਫੂਲਕਾ ਜੋ ਕਿ ਖੁਦ ਸੁਪਰੀਮ ਕੋਰਟ ਦੇ ਇੱਕ ਵੱਡੇ ਵਕੀਲ ਹਨ, ਨੇ  ਇਸ ਅਸਪੱਸ਼ਟ ਬਿਆਨ ਨੂੰ ਆਧਾਰ ਬਣਾ ਕੇ ਇਹ ਸਿੱਟਾ ਕੱਢ ਲਿਆ ਹੈ ਕਿ ਪੈਨਲ ਨੇ ਸਰਦਾਰ ਬਾਦਲ ਨੂੰ ਦੋਸ਼ੀ ਠਹਿਰਾਇਆ ਹੈ ਜੋ ਕਿ ਤਰਕਹੀਣ ਅਤੇ ਹਾਸੋਹੀਣੀ ਗੱਲ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਸੁਪਰੀਮ ਕੋਰਟ ਵਿਚ ਵਕਾਲਤ ਕਰ ਰਹੇ ਇੱਕ ਸੀਨੀਅਰ ਵਕੀਲ ਤੋਂ ਇਸ ਗੱਲ ਦੀ ਉਮੀਦ ਨਹੀਂ ਸੀ ਕਿ  ਉਹ ਵਿਵਾਦਗ੍ਰਸਤ ਰਿਪੋਰਟ ਵਿਚੋਂ ਮਨਮਰਜ਼ੀ ਦੇ ਅਰਥ ਕੱਢਣਗੇ। ਇਸ ਨਾਲ ਉਹਨਾਂ ਦੀ ਪੇਸ਼ਾਵਰ ਕਾਬਲੀਅਤ ਵੀ ਸਵਾਲਾਂ ਦੇ ਘੇਰੇ ਵਿਚ ਆਉਂਦੀ ਹੈ। ਉਹਨਾਂ ਕਿਹਾ ਕਿ ਫੂਲਕਾ ਨੇ ਸਿਰਫ ਸ਼ਹੀਦ ਅਖਵਾਉਣ ਲਈ ਇਹ ਧਮਕੀ ਦਿੱਤੀ ਹੈ ਕਿ ਜੇਕਰ ਸਰਦਾਰ ਬਾਦਲ ਵਿਰੁੱਧ ਕੇਸ ਦਰਜ ਨਾ ਕੀਤਾ ਤਾਂ ਉਹ ਅਸੰਬਲੀ ਵਿਚੋਂ ਅਸਤੀਫਾ ਦੇ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement