
ਅਸੀਂ ਹਾਂ ਪ੍ਰਮਾਤਮਾ ਦਾ ਇੱਕ ਵੱਖਰਾ ਤੋਹਫ਼ਾ: ਅਨਮੋਲ ਬੇਰੀ
ਫਿਰੋਜ਼ਪੁਰ: ਇੱਕ ਦਿਨ ਲਈ ਫਿਰੋਜ਼ਪੁਰ ਦੀ ਡੀ.ਸੀ ਬਣੀ ਛੋਟੇ ਕੱਦ ਪਰ ਵੱਡੇ ਹੌਂਸਲੇ ਵਾਲੀ 'ਅਨਮੋਲ ਬੇਰੀ' ਨੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜ਼ਿੰਦਗੀ ਬਹੁਤ ਕੀਮਤੀ ਹੈ ਅਤੇ ਇਸ ਨੂੰ ਨਸ਼ੇ ਦੇ ਦਲਦਲ ਵਿੱਚ ਧਕੇਲਣਾ ਨਹੀਂ ਚਾਹੀਦਾ। ਇਸ ਦੇ ਨਾਲ ਉਸ ਨੇ ਸਰੀਰਕ ਤੌਰ ਤੇ ਅਸਮਰੱਥ ਬੱਚਿਆਂ ਨੂੰ ਕਿਹਾ ਕਿ, 'ਅਸੀਂ ਪ੍ਰਮਾਤਮਾ ਦਾ ਇਕ ਅਲੱਗ ਤੋਹਫ਼ਾ ਹਾਂ, ਅਪਣੇ ਆਪ ਨੂੰ ਇਸੇ ਤੋਂ ਘੱਟ ਨਾ ਸਮਝੋ, ਬਲਕਿ ਆਪਣਾ ਹੌਂਸਲਾ ਬਰਕਰਾਰ ਰੱਖੋ ।
Small height will become DC for one day
ਇੱਕ ਗੱਲ ਤਾਂ ਹੈ ਕਿ ਉਡਾਣ ਹਮੇਸ਼ਾ ਹੌਂਸਲਿਆਂ ਨਾਲ ਹੀ ਹੁੰਦੀ ਹੈ। ਜੋ ਕਿ ਇਸ ਲੜਕੀ ਨੇ ਸਾਬਿਤ ਕਰ ਦਿਖਾਇਆ ਹੈ। ਫਿਲਹਾਲ ਅਨਮੋਲ ਨੇ IAS ਅਫਸਰ ਬਣਨ ਲਈ ਕਮਰ ਕੱਸ ਲਈ ਹੈ ਅਤੇ ਉਸ ਦੇ ਇਰਾਦੇ ਵੀ ਕਿਸੇ ਚੱਟਾਨ ਤੋਂ ਘੱਟ ਮਜ਼ਬੂਤ ਨਹੀਂ। ਹੁਣ ਦੇਖਣਾ ਇਹ ਹੈ ਕਿ ਅਨਮੋਲ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਹੜੀਆਂ ਕਿਹੜੀਆਂ ਚੁਣੌਤੀਆਂ ਨੂੰ ਸਰ ਕਰਦੀ ਹੈ
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।