
ਫ਼ਿਰੋਜ਼ਪੁਰ ਦੇ ਡੀ.ਸੀ. ਨੇ ਸਨਮਾਨ ਦੇਣ ਲਈ ਲਿਆ ਫ਼ੈਸਲਾ
ਫ਼ਿਰੋਜ਼ਪੁਰ: ਕੁਝ ਇਨਸਾਨ ਭਾਵੇਂ ਸਰੀਰਕ ਪੱਖ ਤੋਂ ਆਮ ਇਨਸਾਨਾਂ ਵਾਲੇ ਨਾ ਹੋਣ ਪਰ ਉਨ੍ਹਾਂ ਦੇ ਇਰਾਦੇ ਬਹੁਤ ਮਜ਼ਬੂਤ ਹੁੰਦੇ ਹਨ। ਇਨ੍ਹਾਂ ਇਰਾਦਿਆਂ ਦੇ ਚਲਦੇ ਹੀ ਇਹ ਇਨਸਾਨ ਵੱਡੀ ਵੱਡੀਆਂ ਮੰਜ਼ਲਾਂ ਨੂੰ ਸਰ ਕਰ ਲੈਂਦੇ ਹਨ। ਕੁਝ ਇਸੇ ਹੀ ਤਰ੍ਹਾਂ ਦਾ ਕਰ ਦਿਖਾਇਆ ਹੈ। ਫ਼ਿਰੋਜ਼ਪੁਰ ਦੀ ਰਹਿਣ ਵਾਲੀ ਅਨਮੋਲ ਬੇਰੀ ਨੇ ਜੋ ਕਿ ਕੋਲੋਮੋਟਰ ਬਿਮਾਰੀ ਤੋਂ ਪੀੜਤ ਹੈ ਅਤੇ ਉਸ ਦਾ ਕੱਦ ਮਹਿਜ਼ ੨ ਫੁੱਟ ੮ ਇੰਚ ਹੈ।
Small height will become DC for one day
ਅਪਣੀ ਇਸ ਕਮਜ਼ੋਰੀ ਦੇ ਬਾਵਜੂਦ ਅਨਮੋਲ ਨੇ ਦਸਵੀਂ ਦੇ ਇਮਤਿਹਾਨਾਂ ਵਿੱਚ ਆਪਣੇ ਸਕੂਲ ਵਿੱਚੋਂ ਪਹਿਲੀ ਪੂਜੀਸ਼ਨ ਹਾਸਲ ਕਰਕੇ ਸਾਰਿਆਂ ਨੂੰ ਦੰਗ ਕਰ ਦਿੱਤਾ ਹੈ। ਅਨਮੋਲ ਅੱਗੇ ਪੜ੍ਹ ਲਿਖ ਕੇ ਇੱਕ ਆਈ.ਏ.ਐੱਸ. ਅਫ਼ਸਰ ਬਣ ਦੀ ਇੱਛਾ ਰੱਖ ਦੀ ਹੈ, ਪਰ ਅਨਮੋਲ ਦੀ ਕਾਬਲੀਅਤ ਤੋਂ ਪ੍ਰਭਾਵਿਤ ਹੋ ਕੇ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਭ ਨੂੰ ਹੈਰਾਨ ਕਰ ਦੇਣ ਵਾਲਾ ਫੈਸਲਾ ਲਿਆ ਹੈ।
Small height will become DC for one day
ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਅਨਮੋਲ ਨੂੰ ਇੱਕ ਦਿਨ ਲਈ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਬਣਾ ਕੇ ਸਨਮਾਨਿਤ ਕੀਤਾ ਜਾਵੇਗਾ। ਫਿਰੋਜ਼ਪੁਰ ਦੇ ਡੀ.ਸੀ. ਵੱਲੋਂ ਅਨਮੋਲ ਬੇਰੀ ਦੇ ਸਨਮਾਨ ਵਿੱਚ ਕੀਤਾ ਗਿਆ ਫੈਸਲਾ ਵਾਕਿਆ ਹੀ ਪ੍ਰਸ਼ੰਸਾਂਯੋਗ ਹੈ। ਲੋੜ ਹੈ ਇਸ ਤਰ੍ਹਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅੱਗੇ ਵੱਧਣ ਲਈ ਇਸ ਤਰ੍ਹਾਂ ਦੀ ਹੱਲਾਸ਼ੇਰੀ ਦਿੰਦੇ ਰਹਿਣ ਦੀ ਤਾਂ ਇਨ੍ਹਾਂ ਲੋਕਾਂ ਵਿੱਚ ਆਤਿਮਵਿਸ਼ਵਾਸ਼ ਦਾ ਵਾਧਾ ਹੋ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।