ਭਾਖੜਾ ਨਹਿਰ 'ਚੋਂ ਮਿਲੀ ਬਨੂੜ ਦੇ ਲਾਪਤਾ ਨੌਜਵਾਨ ਦੀ ਲਾਸ਼ 
Published : Sep 15, 2023, 9:04 am IST
Updated : Sep 15, 2023, 9:04 am IST
SHARE ARTICLE
Jagdeep singh
Jagdeep singh

ਬੀਤੇ ਐਤਵਾਰ ਮੈਚ ਖੇਡਣ ਗਿਆ ਨੌਜਵਾਨ ਨਹੀਂ ਪਰਤਿਆ ਸੀ ਘਰ

ਬਨੂੜ : ਨੇੜਲੇ ਪਿੰਡ ਖਲੌਰ ਦੇ ਐਤਵਾਰ ਨੂੰ ਲਾਪਤਾ ਹੋਏ 24 ਸਾਲਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲੀ ਹੈ। ਜਾਂਚ ਅਧਿਕਾਰੀ ਏਐੱਸਆਈ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਖਲੌਰ ਦੇ ਵਸਨੀਕ ਹਾਕਮ ਸਿੰਘ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ 24 ਸਾਲਾ ਪੁੱਤ ਜਗਦੀਪ ਸਿੰਘ ਜੋ ਕਿ ਬੀਤੇ ਐਤਵਾਰ ਨੇੜਲੇ ਪਿੰਡ ਖ਼ਾਸਪੁਰ ਵਿਚ ਵਾਲੀਵਾਲ ਦਾ ਮੈਚ ਖੇਡਣ ਗਿਆ ਸੀ, ਪਰ ਵਾਪਸ ਘਰ ਨਹੀਂ ਪਰਤਿਆ।

ਇਹ ਵੀ ਪੜ੍ਹੋ - ਨੂਹ ਹਿੰਸਾ ਮਾਮਲਾ: ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫ਼ਤਾਰ

ਜਦੋਂ ਰਾਤ ਉਸ ਨੂੰ ਫੋਨ ਕੀਤਾ ਗਿਆ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਤੇ ਹੋਰ ਥਾਵਾਂ 'ਤੇ ਭਾਲ ਕੀਤੀ ਪਰ ਕੁੱਝ ਪਤਾ ਨਾ ਲੱਗਾ। ਜਿਸ ਤੋਂ ਬਾਅਦ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਲਾਪਤਾ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਰਾਤ ਨੂੰ ਉਸਦਾ ਮੋਟਰਸਾਈਕਲ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਦੇ ਕਿਨਾਰੇ ਪਿੰਡ ਮੰਡੋਲੀ ਕੋਲੋਂ ਮਿਲਿਆ ਸੀ ਪਰ ਉਸ ਬਾਰੇ ਕੁਝ ਪਤਾ ਨਾ ਲੱਗਾ। ਜਿਸ ਤੋਂ ਬਾਅਦ ਵੀਰਵਾਰ ਨੂੰ ਨੌਜਵਾਨ ਜਗਦੀਪ ਸਿੰਘ ਦੀ ਲਾਸ਼ ਸਵੇਰੇ ਨਹਿਰ 'ਚੋਂ ਜਨਸੂਈ ਹੈੱਡ ਵਿਚ ਤੈਰਦੀ ਹੋਈ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

Tags: #punjabinews

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement