
ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜਨਪਦ ਦੇ ਝਿੰਝਾਨਾ ਥਾਨਾ ਖੇਤਰ ਦੇ ਪਿੰਡ ਰੰਗਾਨਾ ਵਿਚ ਦੇਰ ਰਾਤ ਹੋਏ ਪੁਲਿਸ ਏਨਕਾਉਂਟਰ..
ਨਵੀਂ ਦਿੱਲੀ (ਪੀਟੀਆਈ) : ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜਨਪਦ ਦੇ ਝਿੰਝਾਨਾ ਥਾਨਾ ਖੇਤਰ ਦੇ ਪਿੰਡ ਰੰਗਾਨਾ ਵਿਚ ਦੇਰ ਰਾਤ ਹੋਏ ਪੁਲਿਸ ਏਨਕਾਉਂਟਰ ਵਿਚ ਫੜੇ ਗਏ ਬਦਮਾਸ਼ਾਂ ਤੋਂ ਜਿੱਥੇ ਪੁਲਸ ਕਰਮਚਾਰੀਆਂ ਵਲੋਂ ਲੁੱਟੀ ਹੋਈ ਥਰੀ ਨੋਟ ਥਰੀ ਦੀ ਇੰਸਾਸ ਰਾਇਫਲ ਬਰਾਮਦ ਕੀਤੀ ਹੈ ਉਥੇ ਹੀ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਹੈ। ਫੜੇ ਗਏ ਬਦਮਾਸ਼ਾਂ ਨੇ ਖੁਲਾਸਾ ਕਰਨ ਵਿਚ ਦੱਸਿਆ ਕਿ ਉਨ੍ਹਾਂ ਦਾ ਮਕਸਦ ਆਉਣ ਵਾਲੇ ਸਮੇ ਵਿਚ ਲੁੱਟ ਦੇ ਹਥਿਆਰਾਂ ਨਾਲ ਪੰਜਾਬ ਦੇ ਸਾਬਾਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿੱਚ ਅੱਤਵਾਦ ਫੈਲਾਉਣਾ ਅਤੇ ਉਨ੍ਹਾਂ ਦੀ ਹੱਤਿਆ ਕਰਨ ਦਾ ਮਕਸਦ ਸੀ।
ADGP
ਏਡੀਜੀ ਮੇਰਠ ਨੇ ਦੱਸਿਆ ਕਿ ਬਦਮਾਸ਼ਾਂ ਤੋਂ ਪੁੱਛਗਿਛ ਵਿਚ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਾਨ ਨੂੰ ਖ਼ਤਰਾ ਬਣਾ ਹੋਇਆ ਸੀ ਤਾਂ ਉਥੇ ਹੀ ਫੜੇ ਗਏ ਬਦਮਾਸ਼ਾਂ ਦਾ ਮਾਸਟਰ ਮਾਇੰਡ ਜਰਮਨ ਨਾਮ ਦਾ ਦੋਸ਼ੀ ਹੁਣ ਵੀ ਫਰਾਰ ਹੈ ਜਿਸ ਦੀ ਫੇਸਬੁਕ ਆਈਡੀ ਤੋਂ ਖਾਲਿਸਤਾਨ ਅਤਿਵਾਦੀ ਸੰਗਠਨ ਦਾ ਸੰਪਰਕ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਮਾਮਲੇ ਦਾ ਖੁਲਾਸਾ ਹੁੰਦਿਆ ਹੀ। ਅਸੀਂ ਲੋਕਾਂ ਅਤੇ ਦੇਸ਼ ਦੀਆਂ ਸਾਰੀਆਂ ਏਜੇਂਸੀਆਂ ਨੂੰ ਸੂਚਨਾ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੂਚਿਕ ਕਰ ਦਿਤਾ ਹੈ।
Khalistan Terrorist
ਜਦੋਂ ਕਿ ਘਟਨਾ ਦੇ ਇਸ ਮਾਮਲੇ ਵਿਚ ਫਰਾਰ ਚੱਲ ਰਹੇ ਫੜੇ ਗਏ ਬਦਮਾਸ਼ਾਂ ਦੇ ਮਾਸਟਰ ਮਾਇੰਡ ਜਰਮਨ ਦੀ ਵੀ ਤਲਾਸ਼ ਹੈ। ਅਤੇ ਭਾਲ ਤੇਜ ਕਰ ਦਿਤੀ ਹੈ ਘਟਨਾ ਦਾ ਖੁਲਾਸਾ ਕਰਨ ਵਾਲੀ ਪੁਲਿਸ ਟੀਮ ਨੂੰ ਏਡੀਜੀ ਮੇਰਠ ਨੇ ਨਗਦ 50, 000 ਦਾ ਇਨਾਮ ਦਿਤਾ ਹੈ ਉਥੇ ਹੀ ਡੀਜੀਪੀ ਵੱਲੋਂ ਨਗਦ ਰਾਸ਼ੀ ਅਤੇ ਹੋਰ ਨਾਮ ਦੇਣ ਦੀ ਪੇਸ਼ਕਾਰੀ ਭੇਜ ਦਿੱਤੀ ਹੈ