ਵਿਨੇ ਹੈਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਨਾਕਾਮ 
Published : Nov 15, 2019, 6:16 pm IST
Updated : Nov 15, 2019, 6:25 pm IST
SHARE ARTICLE
Vinay Harry
Vinay Harry

ਉਲਟਾ ਸ਼ਿਕਾਇਤ ਕਰਤਾ ਤੇ ਹੀ ਹੋਇਆ ਮੁਕੱਦਮਾ ਦਰਜ 

ਚੰਡੀਗੜ੍ਹ- ਇਮੀਗ੍ਰੇਸ਼ਨ ਦੀ ਮੰਨੀ ਪਰਮੰਨੀ ਹਸਤੀ ਵਿਨੇ ਹੈਰੀ ਇਨੀਂ ਦਿਨੀਂ ਸੁਰਖੀਆਂ ਵਿਚ ਹੈ ਕਿਉਂਕਿ ਇਕਸੋ ਸੰਸਥਾ ਦੇ ਪ੍ਰਧਾਨ ਵਲੋਂ ਵਿਨੇ  ਹੈਰੀ 'ਤੇ ਵਿਦਿਆਰਥੀਆਂ ਨਾਲ ਧੋਖਾ ਧੜੀ  ਕਰਨ  ਦੇ ਇਲਜ਼ਾਮ ਲਗਾਏ ਗਏ ਸਨ ਪ੍ਰੰਤੂ ਪੁਲਿਸ ਜਾਂਚ ਤੋਂ ਬਾਅਦ ਇਹ ਸਾਰੇ ਦੋਸ਼ ਬੇਬੁਨਿਆਦ ਸਾਬਿਤ ਹੋਏ ਨੇ ਤੇ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਟ੍ਰੈਵਲ ਏਜੰਟਾਂ ਦੀ ਸੰਸਥਾ (ਏਕੋਸ) ਦੇ ਪ੍ਰਧਾਨ  ਹਰਦੀਪ ਸਿੰਘ ਦੇ ਖਿਲਾਫ਼  ਹੀ ਕੇਸ ਦਰਜ ਕਰ ਲਿਆ ਹੈ

Hardeep singhHardeep singh

ਦਰਅਸਲ ਏਂਜਲ ਇਮੀਗ੍ਰੇਸ਼ਨ ਦੇ ਮਾਲਕ ਵਿਨੇ ਹੈਰੀ ਦੇ ਅਕਸ ਅਤੇ ਕਾਰੋਬਾਰ ਖ਼ਰਾਬ ਕਰਨ 'ਤੇ ਪੁਲਸ ਨੂੰ ਝੂਠੀ ਸ਼ਿਕਾਇਤ ਦੇਣ ਦੇ ਦੋਸ਼ 'ਚ ਕਮਿਸ਼ਨਰੇਟ ਪੁਲਿਸ ਨੇ ਟ੍ਰੈਵਲ ਏਜੰਟਾਂ ਦੀ ਸੰਸਥਾ (ਏਕੋਸ) ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਅਮਨ ਨਗਰ ਸੋਡਲ ਰੋਡ ਦੇ ਖਿਲਾਫ਼ 182 ਦੇ ਅਧੀਨ ਮਾਮਲਾ ਦਰਜ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਹਰਦੀਪ ਸਿੰਘ ਨੇ ਦੋਸ਼ ਲਗਾਇਆ ਸੀ ਕਿ ਵਿਨੇ ਹੈਰੀ ਨੇ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨਾਲ ਲੱਖਾਂ-ਕਰੋੜਾਂ ਦੀ ਠੱਗੀ ਕੀਤੀ ਹੈ ਤੇ ਇਸ ਲਈ ਬਕਾਇਦਾ ਹਰਦੀਪ ਸਿੰਘ ਵਲੋਂ ਜਲੰਧਰ ਦੇ ਡੀਜੀਪੀ ਨੂੰ ਲਿਖ਼ਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੂੰ ਸੌਂਪੀ ਗਈ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਟ੍ਰੈਵਲ ਏਜੰਟਾਂ ਦੀ ਸੰਸਥਾ (ਏਕੋਸ) ਦੇ ਪ੍ਰਧਾਨ ਹਰਦੀਪ ਸਿੰਘ ਵਲੋਂ ਦਿੱਤੀ ਗਈ ਸ਼ਿਕਾਇਤ 'ਚ ਸਾਰੇ ਦੋਸ਼ ਬੇਬੁਨਿਆਦ ਨੇ ਤੇ ਵਿਨੇ ਹੈਰੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਅਜਿਹਾ ਕੀਤਾ ਗਿਆ ਹੈ

Vinay HarryVinay Harry

ਜਿਸ ਤੋਂ ਬਾਅਦ ਵਿਨੇ ਹੈਰੀ ਤੇ ਮੁਕੱਦਮਾ ਦਰਜ ਕਰਨ ਦੀ ਥਾਂ ਤੇ ਸ਼ਿਕਾਇਤ ਕਰਤਾ ਤੇ ਹੀ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਦੀ ਜਾਂਚ 'ਚ ਪਤਾ ਲੱਗਾ ਕਿ ਵਿਨੇ ਹੈਰੀ ਕੋਲ ਪੰਜਾਬ ਸਰਕਾਰ ਦਾ ਮਾਨਤਾ ਪ੍ਰਾਪਤ ਲਾਇਸੰਸ ਹੈ ਅਤੇ ਉਸ ਦੇ ਅਕਸ ਅਤੇ ਕਾਰੋਬਾਰ ਨੂੰ ਖ਼ਰਾਬ ਕਰਨ ਦੀ ਨੀਅਤ ਨਾਲ ਉਸ ਦੇ ਖਿਲਾਫ਼ ਪੁਲਿਸ ਨੂੰ ਝੂਠੀ ਸ਼ਿਕਾਇਤ ਕੀਤੀ ਗਈ ਹੈ।

ਓਥੇ ਹੀ ਜਦੋਂ ਇਸ ਸੰਬੰਧੀ ਏਂਜਲ ਇਮੀਗ੍ਰੇਸ਼ਨ ਦੇ ਐੱਮ. ਡੀ. ਵਿਨੇ ਹੈਰੀ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਕਿਸੇ ਵੀ ਅਰਜ਼ੀ ਨਾਲ ਕੋਈ ਅਡਵਾਂਸ ਪੈਸਾ ਨਹੀਂ ਲਿਆ ਜਾਂਦਾ ਅਤੇ ਉਸ ਦਾ ਕਾਰੋਬਾਰ ਅਤੇ ਅਕਸ ਖ਼ਰਾਬ ਕਰਨ ਲਈ ਹਰਦੀਪ ਸਿੰਘ ਨੇ ਉਨ੍ਹਾਂ ਦੇ ਖਿਲਾਫ਼ ਝੂਠੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਏਕੋਸ ਦੇ ਪ੍ਰਧਾਨ ਹਰਦੀਪ ਸਿੰਘ ਦੇ ਖਿਲਾਫ਼ 182 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement