ਬਰਗਾੜੀ ਇਨਸਾਫ ਮੋਰਚਾ ਆਪਹੁਦਰੇ ਢੰਗ ਨਾਲ਼ ਸਮਾਪਤ ਕੀਤਾ ਗਿਆ : ਯੂਨਾਈਟਿਡ ਸਿੱਖ ਮੂਵਮੈਂਟ
Published : Dec 15, 2018, 5:04 pm IST
Updated : Apr 10, 2020, 11:14 am IST
SHARE ARTICLE
United Sikh Movement
United Sikh Movement

ਜਿਵੇਂ ਕਿ ਡੇਰਾ ਸਿਰਸਾ ਸਾਧ ਦੇ ਇਸ਼ਾਰੇ ਤੇ ਪ੍ਰੇਮੀਆਂ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ...

ਚੰਡੀਗੜ੍ਹ (ਭਾਸ਼ਾ) : ਜਿਵੇਂ ਕਿ ਡੇਰਾ ਸਿਰਸਾ ਸਾਧ ਦੇ ਇਸ਼ਾਰੇ ਤੇ ਪ੍ਰੇਮੀਆਂ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਬਰਗਾੜੀ ਵਿੱਚ ਪਹਿਲਾਂ ਪੋਸਟਰ ਲਾਕੇ ਸਿੱਖ ਕੌਮ ਨੂੰ ਵੰਗਾਰਿਆ ਅਤੇ ਫਿਰ 12 ਅਕਤੂਬਰ ਨੂੰ  ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਪੱਤਰੇ ਗਲੀਆਂ  ਵਿੱਚ ਖਿਲਾਰ ਦਿੱਤੇ ਗਏ। ਪਰ ਉਸ ਵੇਲੇ ਦੀ ਬਾਦਲ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਲਈ ਅੰਮ੍ਰਿਤਧਾਰੀ ਸਿੰਘਾਂ ਨੂੰ ਫੜ ਕੇ ਉਹਨਾਂ ਤੇ ਅੰਨ੍ਹਾ ਤਸ਼ੱਦਦ ਢਾਹਿਆ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਗੋਲੀਆਂ ਅਤੇ ਲਾਠੀਆਂ ਨਾਲ ਹਮਲੇ ਕਰਕੇ ਦੋ ਸਿੱਖ ਸ਼ਹੀਦ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ।

ਨਵੀਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵੀ ਜਦ ਇਨਸਾਫ਼ ਨਹੀਂ ਮਿਲਿਆ ਤਾਂ ਸਿੱਖਾਂ ਵਿੱਚ ਘੋਰ ਮਾਯੂਸੀ ਛਾ ਰਹੀ ਸੀ।  ਅਜਿਹੇ ਸਮੇਂ ਬੇਅਦਬੀ ਕਾਂਡ ਦੀ ਤੀਜੀ ਬਰਸੀ ਮੌਕੇ 1ਜੂਨ 2018 ਨੂੰ ਸਰਬੱਤ ਖਾਲਸਾ ਵੱਲੋਂ ਚੁਣੇ ਜਥੇਦਾਰਾਂ ਨੇ ਬਰਗਾੜੀ ਮੰਡੀ ਵਿੱਚ ਇਨਸਾਫ਼ ਮਿਲਣ ਤੱਕ, ਪੱਕਾ ਧਰਨਾ ਮਾਰਕੇ ਬੈਠਣ ਦਾ ਐਲਾਨ ਕਰ ਦਿੱਤਾ। ਜਿਸ ਨੂੰ ਬਰਗਾੜੀ ਇਨਸਾਫ ਮੋਰਚੇ ਦਾ ਨਾਮ ਦਿੱਤਾ ਗਿਆ। ਭਾਵੇਂ ਕਿ ਮੋਰਚੇ ਨੂੰ ਸ਼ੁਰੂ ਕਰਨ ਵੇਲੇ ਸੂਝਵਾਨ ਪੰਥਕ ਧਿਰਾਂ ਜਾਂ ਬੁਧੀਜੀਵੀਆਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਸੀ ਕੀਤਾ ਗਿਆ ਪਰ ਕਿਉਂਕਿ ਜਥੇਦਾਰ ਅਕਾਲ ਤਖ਼ਤ ਸਿੱਖਾਂ ਲਈ ਕੌਮੀ ਆਗੂ ਦਾ ਰੋਲ ਅਦਾ ਕਰਦਾ ਹੈ ।

ਇਸ ਲਈ ਸਮੁੱਚੀ ਕੌਮ ਵੱਲੋਂ ਇਸ ਫੈਸਲੇ ਨੂੰ ਸਿਰ ਮੱਥੇ ਪ੍ਰਵਾਨ ਕਰ ਲਿਆ। ਮੋਰਚੇ ਵੱਲੋਂ ਰੱਖੀਆਂ ਤਿੰਨੇ ਮੰਗਾਂ ਪੂਰੀ ਤਰ੍ਹਾਂ ਜਾਇਜ ਅਤੇ ਸੰਵਿਧਾਨਿਕ ਹਨ।  ਇਸੇ ਕਰਕੇ ਸਿੱਖਾਂ ਤੋਂ ਇਲਾਵਾ ਪੰਜਾਬ ਦੇ ਹਰ ਵਰਗ ਵੱਲੋਂ ਮੋਰਚੇ ਨੂੰ ਤਨ ਮਨ ਅਤੇ ਧਨ ਨਾਲ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਸੀ। ਇਥੋਂ ਤੱਕ ਕਿ 7 ਅਕਤੂਬਰ ਨੂੰ ਬਾਦਲਕਿਆਂ ਅਤੇ ਸਰਕਾਰੀ ਰੈਲੀਆਂ ਨੂੰ ਠੁੱਠ ਵਿਖਾ ਕੇ ਲੋਕਾਂ ਨੇ ਲੱਖਾਂ ਦੀ ਗਿਣਤੀ ਵਿੱਚ ਬਰਗਾੜੀ ਇਨਸਾਫ ਮੋਰਚੇ ਵਿੱਚ ਹਾਜਰੀ ਲੁਆਈ ਸੀ।

ਇਸੇ ਮੋਰਚੇ ਸਦਕਾ ਹੀ ਬਾਦਲ ਦਲ ਵਿੱਚ ਭਾਜੜਾਂ ਪੈ ਗਈਆਂ ਸਨ ਕਿ ਲੋਕਾਂ ਵੱਲੋਂ ਜੁੱਤੀ ਸੁੱਟੇ ਜਾਣ ਤੇ 307 ਦੇ ਪਰਚੇ ਦਰਜ ਕਰਾਉਣ ਵਾਲੇ ਬਾਦਲ ਪਿਓ ਪੁਤਰ, ਲੋਕਾਂ ਦੀਆਂ ਜੁੱਤੀਆਂ ਝਾੜਨ ਲਈ ਮਜਬੂਰ ਹੋ ਗਏ ਸਨ। ਅਤੇ ਸਰਕਾਰਾਂ ਕੋਲ ਵੀ ਕੋਈ ਰਾਹ ਨਹੀਂ ਬਚਿਆ ਸੀ ਕਿ ਉਹ ਸਿੱਖਾਂ ਦੀਆਂ ਇਹ ਹੱਕੀ ਮੰਗਾਂ ਮੰਨਣ ਤੋਂ ਹੋਰ ਇਨਕਾਰੀ ਹੁੰਦੀ। ਫਿਰ ਅਜਿਹਾ ਕੀ ਵਾਪਰਿਆ ਕਿ ਮੋਰਚਾ ਆਗੂਆਂ ਨੂੰ ਇਸ ਤਰ੍ਹਾਂ ਆਪਹੁਦਰੇ ਢੰਗ ਨਾਲ਼ ਮੋਰਚਾ ਖਤਮ ਕਰਨਾ ਪਿਆ। ਮੋਰਚੇ ਨਾਲ ਪੂਰੀ ਸਿੱਖ ਕੌਮ ਹੀ ਨਹੀਂ ਗੁਰਬਾਣੀ ਸਭਿਆਚਾਰ ਨੂੰ ਪਰਣਾਏ ਹਰ ਪੰਜਾਬੀ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ।

ਜਿਸ ਕਰਕੇ ਹਰ ਇੱਕ ਨੇ ਮੋਰਚੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਫਿਰ ਮੋਰਚਾ ਖਤਮ ਕਰਨ ਲੱਗਿਆਂ ਵੀ ਸਾਰਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਸੀ। ਭਾਵੇਂ ਕਿ ਮੋਰਚੇ ਨੇ ਕਈ ਪ੍ਰਾਪਤੀਆਂ ਵੀ ਕੀਤੀਆਂ ਪਰ ਇਸ ਤਰ੍ਹਾਂ ਭੇਦ ਭਰੇ ਢੰਗ ਨਾਲ ਮੋਰਚੇ ਦਾ ਖਤਮ ਹੋਣਾ ਕਈ ਸਵਾਲ ਵੀ ਖੜ੍ਹੇ ਕਰਦਾ ਹੈ। ਯੂਨਾਈਟਿਡ ਸਿਂਖ ਮੂਵਮੈਂਟ ਦੇ ਆਗੂ ਡਾਕਟਰ ਭਗਵਾਨ ਸਿੰਘ, ਕੈਪਟਨ ਚੰਨਣ ਸਿੰਘ ਸਿੱਧੂ, ਸ ਗੁਰਨਾਮ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇਨਸਾਫ਼ ਮੋਰਚੇ ਦੀ ਅਸਫਲਤਾ ਨਹੀਂ ਸਗੋਂ ਉਥੇ ਬੈਠ ਕੇ ਅਗਵਾਈ ਕਰਨ ਵਾਲੇ ਅਤੇ ਸਰਕਾਰਾਂ ਨਾਲ ਗੱਲ ਕਰਨ ਵਾਲੇ ਆਗੂਆਂ ਦੀ ਅਸਫਲਤਾ ਹੈ।

ਜੋ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ੀ ਹਨ। ਜੇ ਉਹਨਾਂ ਨੇ ਅਜਿਹਾ, ਕਿਸੇ ਵੱਡੀ ਸਾਜਿਸ਼ ਅਧੀਨ ਨਹੀਂ ਕੀਤਾ ਤਾਂ ਉਹਨਾਂ ਨੂੰ ਆਪਣੇ ਸਾਰੇ ਅਹੁਦੇ ਤਿਆਗ ਕੇ ਸਮੁੱਚੀ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ। ਮੂਵਮੈਂਟ ਆਗੂਆਂ ਨੇ ਸਿੱਖ ਕੌਮ ਨੂੰ ਯਕੀਨ ਦੁਆਉਂਦਿਆਂ ਕਿਹਾ ਕਿ ਜਲਦੀ ਹੀ ਬੁਧੀਜੀਵੀ ਅਤੇ ਪੰਥਕ ਦਰਦੀਆਂ ਦੀ ਇੱਕ ਮੀਟਿੰਗ ਬੁਲਾ ਕੇ ਅਗਲੀ ਰਣਨੀਤੀ ਬਣਾਈ ਜਾਵੇਗੀ ਕਿ ਕੌਮ ਨੂੰ ਇਸ ਨਮੋਸ਼ੀ ਦੀ ਹਾਲਾਤ ਵਿੱਚੋਂ ਕਿਵੇਂ ਕੱਢਿਆ ਜਾਵੇ। ਅਤੇ ਬਾਦਲ ਪਿਓ ਪੁਤਰ ਅਤੇ ਸੁਮੇਧ ਸੈਣੀ ਦੀ ਗ੍ਰਿਫਤਾਰੀ ਤੱਕ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement