
ਚੋਰ ਨੂੰ ਕੁੱਟਣ ਦੀ ਜਗ੍ਹਾ ਲੋਕਾਂ ਨੇ ਖੰਭੇ ਨਾਲ ਬੰਨ੍ਹ ਪਿਆਈ ਚਾਹ
ਕਪੂਰਥਲਾ: ਕੀ ਤੁਸੀਂ ਕਦੇ ਸੁਣਿਆ ਕੀ ਕੋਈ ਚੋਰ ਤੁਹਾਡੇ ਘਰ ਜਾਂ ਦੁਕਾਨ ਤੇ ਚੋਰੀ ਕਰਨ ਆਵੇ ਤੇ ਤੁਸੀਂ ਉਸ ਨੂੰ ਕੁੱਟਣ ਦੀ ਬਜਾਏ ਚਾਹ ਪਿਲਾਓ। ਜੀ ਹਾਂ, ਬਿਲਕੁਲ ਸਹੀ ਸੁਣਿਆ ਤੁਸੀਂ। ਅਜਿਹਾ ਹੀ ਹੋਇਆ ਸ਼ਹਿਰ ਕਪੂਰਥਲਾ ਦੇ ਬਾਜ਼ਾਰ ਵਿਚ ਜਿਥੇ ਲੋਕਾਂ ਨੇ ਇੱਕ ਚੋਰ ਫੜਿਆ ਅਤੇ ਉਸ ਨੂੰ ਖੰਭੇ ਨਾਲ ਬੰਨ੍ਹ ਲਿਆ। ਪਰ ਚੋਰ ਨੇ ਚੋਰੀ ਦੇ ਨਾਲ ਨਾਲ ਨਸ਼ੇ ਦਾ ਆਦਿ ਹੋਣ ਦਾ ਵੀ ਸੱਚ ਕਬੂਲ ਲਿਆ। ਉਸ ਨੇ ਸਾਫ ਕਹਿ ਦਿੱਤਾ ਕਿ ਚਿੱਟਾ ਪੀਂਦਾ ਹੈ ਅਤੇ ਚੋਰੀ ਵੀ ਓਸੇ ਨੇ ਕੀਤੀ ਹੈ।
Photo ਉਧਰ ਲੋਕਾਂ ਨੇ ਵੀ ਇਸ ਚੋਰ ਬਾਰੇ ਜਾਣਕਾਰੀ ਦਿੱਤੀ ਕਿ ਇਹ ਅਕਸਰ ਚੋਰੀ ਕਰਨ ਰਿਕਸ਼ੇ ਤੇ ਆਉਂਦਾ ਸੀ ਅਤੇ ਜੋ ਵੀ ਦੁਕਾਨਾਂ ਦੇ ਬਾਹਰ ਸਮਾਨ ਪਿਆ ਹੁੰਦਾ ਸੀ ਉਸ ਨੂੰ ਚੁੱਕ ਕੇ ਲੈ ਜਾਂਦਾ ਸੀ। ਪਰ ਅੱਜ ਇਹ ਚੋਰ ਬਜ਼ਾਰ ਵਾਲਿਆਂ ਦੇ ਧੱਕੇ ਚੜ੍ਹ ਹੀ ਗਿਆ ਜਿਸ ਨੂੰ ਖੰਭੇ ਨਾਲ ਬੰਨ੍ਹ ਲਿਆ ਗਿਆ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਚੋਰ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਅਤੇ ਦੁਕਾਨਦਾਰਾਂ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ।
Photo ਫਿਲਹਾਲ ਇਹ ਚੋਰ ਹੁਣ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਲੋਕਾਂ ਵਲੋਂ ਇਸ ਚੋਰ ਨੂੰ ਇਨਸਾਨੀਅਤ ਦੇ ਨਾਤੇ ਚਾਹ ਪਿਲਾਉਣ ਦੀ ਗੱਲ ਤੇ ਕਪੂਰਥਲੇ ਦੇ ਬਜ਼ਾਰ ਵਾਲੇ ਲੋਕ ਦੀ ਤਾਰੀਫ ਵੀ ਹੋ ਰਹੀ ਹੈ ਅਤੇ ਉਨ੍ਹਾਂ ਲਈ ਵੀਡੀਓ ਤੇ ਤਰਾਂ ਤਰਾਂ ਦੇ ਕਮੈਂਟ ਆ ਰਹੇ ਹਨ। ਦਸ ਦਈਏ ਕਿ ਭਾਦਸੋਂ 'ਚ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਜਾਣਕਾਰੀ ਮੁਤਾਬਕ ਵਾਰਡ ਨੰ.11 ਦੇ ਸੰਜੀਵ ਕੁਮਾਰ ਪੁੱਤਰ ਸੁਰਜਨ ਰਾਮ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੀ ਭਤੀਜੀ ਦੇ ਵਿਆਹ ਲਈ ਗਏ ਹੋਏ ਸਨ ਤਾਂ ਚੋਰਾਂ ਨੇ ਉਨ੍ਹਾਂ ਦੇ ਘਰ ਵਿਚ ਵੜ ਕੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ।
Photoਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਵਾਪਸ ਘਰ ਆ ਕੇ ਜਦੋਂ ਉਨ੍ਹਾਂ ਦੇਖਿਆ ਤਾਂ ਘਰ 'ਚ ਸਾਰੇ ਕਮਰਿਆਂ ਦੇ ਜਿੰਦਰੇ ਤੋੜੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਨ੍ਹਾਂ ਅਲਮਾਰੀ ਅਤੇ ਪੇਟੀ ਦੇਖੀ ਤਾਂ, ਉਸ ਦੇ ਤਾਲੇ ਖੋਲ੍ਹ ਕੇ ਚੋਰੀ ਕੀਤੀ ਗਈ ਸੀ। ਸੰਜੀਵ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ 35 ਹਜ਼ਾਰ ਰਪੁਏ ਦੇ ਕਰੀਬ ਨਗਦੀ ਅਤੇ ਸੋਨੇ, ਚਾਂਦੀ ਦੇ ਗਹਿਣੇ ਜਿਨ੍ਹਾਂ 'ਚ 1 ਸੋਨੇ ਦਾ ਸੈੱਟ, 2 ਰਿੰਗ, 1 ਜੋੜਾ ਸੋਨੇ ਦੀਆਂ ਵਾਲੀਆਂ, ਚਾਂਦੀ ਦੀਆਂ ਝਾਂਜਰਾਂ, ਕੜੇ ਅਤੇ ਚਾਂਦੀ ਦੇ ਕੁਝ ਬਰਤਨ ਚੋਰੀ ਕਰ ਲਏ ਗਏ।
Photo ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਥਾਣਾ ਭਾਦਸੋਂ ਨੂੰ ਇਤਲਾਹ ਕਰ ਦਿੱਤੀ ਹੈ। ਇਸ ਦੌਰਾਨ ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।