Parliament security Case: ਸੰਸਦ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲੇ 'ਚ ਮਾਸਟਰਮਾਈਂਡ ਲਲਿਤ ਝਾਅ ਤੇ ਮੁਕੇਸ਼ ਨੇ ਕੀਤਾ ਆਤਮ ਸਮਰਪਣ

By : GAGANDEEP

Published : Dec 15, 2023, 10:39 am IST
Updated : Dec 15, 2023, 1:51 pm IST
SHARE ARTICLE
photo
photo

Parliament security Case: ਮਾਸਟਰਮਾਈਂਡ ਲਲਿਤ ਝਾਅ ਦਿੱਲੀ ਤੋਂ ਸਿੱਧਾ ਰਾਜਸਥਾਨ ਦੇ ਨਾਗੌਰ ਭੱਜ ਗਿਆ ਸੀ।

Masterminds Lalit Jha and Mukesh surrendered in the case of lapse in Parliament security: 13 ਦਸੰਬਰ ਨੂੰ ਧੂੰਏਂ ਵਾਲੇ ਬੰਬ ਨਾਲ ਸੰਸਦ ਭਵਨ 'ਤੇ ਹਮਲੇ ਦੇ ਮਾਮਲੇ 'ਚ ਦੋਸ਼ੀ ਲਲਿਤ ਝਾਅ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਲਲਿਤ ਝਾਅ ਉਹ ਵਿਅਕਤੀ ਹੈ ਜੋ ਧੂੰਏਂ ਦੇ ਪਟਾਕੇ ਹਮਲੇ ਦੇ ਸਮੇਂ ਸੰਸਦ ਭਵਨ ਦੇ ਬਾਹਰ ਖੜ੍ਹਾ ਸੀ ਅਤੇ ਨੀਲਮ ਅਤੇ ਅਮੋਲ ਦੇ ਵਿਰੋਧ ਦੀ ਵੀਡੀਓ ਬਣਾ ਰਿਹਾ ਸੀ। ਚਾਰਾਂ ਮੁਲਜ਼ਮਾਂ ਦੇ ਫੋਨ ਲਲਿਤ ਝਾਅ ਕੋਲ ਸਨ, ਜਿਸ ਨਾਲ ਉਹ ਫਰਾਰ ਹੋ ਗਿਆ ਸੀ। ਲਲਿਤ ਝਾਅ ਨੂੰ ਇਸ ਘਟਨਾ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਸੀ ਪਰ ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਇਹ ਉਹ ਨਹੀਂ ਸਗੋਂ ਮਹੇਸ਼ ਕੁਮਾਵਤ ਨਾਂ ਦਾ ਵਿਅਕਤੀ ਹੈ ਜੋ ਮਾਸਟਰਮਾਈਂਡ ਹੈ।

ਇਹ ਵੀ ਪੜ੍ਹੋ: Deep Singh From Bir Khalsa Group Arrested: ਤਰਨਤਾਰਨ ਤੋਂ ਬੀਰ ਖਾਲਸਾ ਗਰੁੱਪ ਦਾ ਦੀਪ ਸਿੰਘ ਗ੍ਰਿਫਤਾਰ  

ਪੁਲਿਸ ਮੁਤਾਬਕ ਮਾਸਟਰਮਾਈਂਡ ਲਲਿਤ ਝਾਅ ਦਿੱਲੀ ਤੋਂ ਸਿੱਧਾ ਰਾਜਸਥਾਨ ਦੇ ਨਾਗੌਰ ਭੱਜ ਗਿਆ ਸੀ। ਇੱਥੇ ਉਹ ਮਹੇਸ਼ ਨਾਂ ਦੇ ਵਿਅਕਤੀ ਦੇ ਛੁਪਣਗਾਹ 'ਤੇ ਪਹੁੰਚ ਗਿਆ। ਮਹੇਸ਼ ਨੇ ਵੀ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਆਉਣਾ ਸੀ। ਮਹੇਸ਼ ਨੂੰ ਇਸ ਸਾਜ਼ਿਸ਼ ਦੀ ਪੂਰੀ ਜਾਣਕਾਰੀ ਸੀ। ਲਲਿਤ ਨੇ ਮਹੇਸ਼ ਦੇ ਨਾਲ ਸਿੱਧੇ ਦਿੱਲੀ ਪਹੁੰਚ ਕੇ ਆਤਮ ਸਮਰਪਣ ਕੀਤਾ।

ਇਹ ਵੀ ਪੜ੍ਹੋ: Punjab Weather Update : ਪੰਜਾਬ 'ਚ ਠੰਢ ਨਾਲ ਦੋ ਵਿਅਕਤੀਆਂ ਦੀ ਹੋਈ ਮੌਤ

 ਇਕ ਅਧਿਕਾਰੀ ਨੇ ਦੱਸਿਆ ਕਿ ਲਲਿਤ ਝਾਅ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਮਹੇਸ਼ ਹਿਰਾਸਤ 'ਚ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement