ਫ਼ੌਜੀ ਦਿਵਸ ਮੌਕੇ ਐਸਐਸਪੀ ਚਾਹਲ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਪੋਸਟਰ ਜਾਰੀ
Published : Jan 16, 2019, 11:18 am IST
Updated : Jan 16, 2019, 11:18 am IST
SHARE ARTICLE
The Army Day, SSP Chahal Released The poster
The Army Day, SSP Chahal Released The poster

ਡਿਪਟੀ ਕਮਿਸ਼ਨਰ-ਕਮ-ਪ੍ਰੈਜ਼ੀਡੈਂਟ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਐਸ.ਏ.ਐਸ. ਨਗਰ ਗੁਰਪ੍ਰੀਤ ਕੌਰ  ਅਤੇ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ...

ਐਸ.ਏ.ਐਸ. ਨਗਰ : ਡਿਪਟੀ ਕਮਿਸ਼ਨਰ-ਕਮ-ਪ੍ਰੈਜ਼ੀਡੈਂਟ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਐਸ.ਏ.ਐਸ. ਨਗਰ ਗੁਰਪ੍ਰੀਤ ਕੌਰ  ਅਤੇ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਵਲੋਂ ਆਰਮੀ ਡੇਅ ਮੌਕੇ ਜ਼ਿਲ੍ਹੇ ਦੇ ਸਾਰੇ ਨੌਜਵਾਨਾਂ ਨੂੰ ਇੰਡੀਅਨ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਐਸ.ਏ.ਐਸ. ਨਗਰ ਵਲੋਂ ਆਮ ਜਨਤਾ, ਬੇਸਹਾਰਾ ਲੋਕਾਂ ਅਤੇ ਲੋੜਵੰਦਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਵਿਚ ਯੋਗਦਾਨ ਪਾਉਣ ਲਈ ਪੋਸਟਰ ਜਾਰੀ ਕੀਤਾ ਅਤੇ ਖ਼ੁਦ ਵੀ ਯੋਗਦਾਨ ਪਾਇਆ।

ਇਸ ਮੌਕੇ ਆਨਰੇਰੀ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਯਸ਼ਪਾਲ ਸ਼ਰਮਾ ਅਤੇ ਅਸਿਸਟੈਂਟ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਮਲੇਸ਼ ਕੌਸ਼ਲ ਵੱਲੋਂ ਦਸਿਆ ਗਿਆ ਕਿ ਇਹ ਪੋਸਟਰ ਜ਼ਿਲ੍ਹੇ ਦੇ ਮੁੱਖ ਸਥਾਨਾਂ ਜਿਵੇਂ ਸ਼ਾਪਿੰਗ ਮੌਲਜ/ ਕਾਲਜਾਂ/ ਪ੍ਰੋਫੈਸ਼ਨਲ ਇੰਸਚਿਊਟ, (ਇਟਿੰਗ ਹੱਬ) ਜਿੰਮ ਆਦਿ ਤੇ ਨੌਜਵਾਨਾਂ ਦੀ ਜਾਣਕਾਰੀ ਲਈ ਚਿਪਕਾ ਦਿਤੇ ਜਾਣਗੇ। ਇੰਡੀਅਨ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ 'ਚ ਜਨ ਔਸ਼ਧੀ ਸਟੋਰਾਂ ਰਾਹੀਂ ਬੀਮਾਰ ਅਤੇ ਹੋਰ ਮਰੀਜ਼ਾਂ ਲਈ ਜੈਨਰਿਕ ਦਵਾਈਆਂ ਸਸਤੇ ਰੇਟ 'ਤੇ ਮੁਹਈਆ ਕਰਵਾਉਣ ਸਮੇਤ ਫ਼ਸਟ ਏਡ ਸਕੀਮ ਤਹਿਤ ਸਨਅਤੀ ਕਾਮਿਆਂ

ਡਰਾਇਵਰਾਂ, ਕੰਡਕਟਰਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਲੜੀਵਾਰ ਟ੍ਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਬਲੱਡ ਡੋਨੇਸ਼ਨ ਕੈਂਪ, ਬੇਬੀ ਕੇਅਰ ਅਤੇ ਪੇਸ਼ੈਂਟ ਕੇਅਰ ਸਕੀਮ ਅਧੀਨ ਅਟੈਡੈਂਟ ਜ਼ਰੂਰਤਮੰਦਾਂ ਲਈ ਮੁਹੱਈਆ ਕਰਵਾਏ ਜਾਂਦੇ ਹਨ। ਰੈੱਡ ਕਰਾਸ ਸੋਸਾਇਟੀ ਇਹ ਸਾਰੇ ਕੰਮ ਲੋਕਾਂ ਵਲੋਂ ਦਿਤੇ ਵਿਤੀ ਯੋਗਦਾਨ ਨਾਲ ਹੀ ਕਰਦੀ ਹੈ ਕਿਉਂਜੋ ਇਸ ਜ਼ਿਲ•ੇ ਵਿਚ ਇਸ ਦਾ ਆਪਣਾ ਹੋਰ  ਕੋਈ ਆਮਦਨ ਦਾ ਸਾਧਨ ਨਹੀਂ ਹੈ। ਇਸ ਲਈ ਬਿਮਾਰ ਬਜ਼ੁਰਗਾਂ, ਲੋੜਬੰਦ ਬੱਚਿਆਂ ਅਤੇ ਹੋਰ ਜ਼ਰੂਰਤਮੰਦਾਂ ਦੀ ਭਲਾਈ ਲਈ ਜ਼ਿਲ੍ਹਾ ਰੈਡ ਕਰਾਸ ਬਰਾਂਚ ਵਲੋਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਜਨਤਕ ਅਪੀਲ ਕੀਤੀ ਜਾਂਦੀ ਹੈ  

ਕਿ ਸੁਸਾਇਟੀ ਦੇ ਇਸ  ਉਦੇਸ਼ ਲਈ ਆਪ ਦੀ ਮਦਦ ਲੋੜੀਂਦੀ ਹੈ। ਇਸ ਲਈ ਜ਼ਿਲ੍ਹੇ ਦੇ ਖਾਸ ਤੌਰ ਤੇ ਨੌਜਵਾਨਾਂ ਨੂੰ ਇਹ ਜਨਤਕ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੱਧ ਚੜ੍ਹ ਕੇ ਇਸ ਸਮਾਜਕ ਭਲਾਈ ਦੇ ਉਪਰਾਲੇ ਵਿਚ ਅਪਣਾ ਯੋਗਦਾਨ ਪਾਉਣ। ਉਹ ਆਪਣੀਆਂ ਡੋਨੇਸ਼ਨਜ਼ ਅਪਣੀ ਇੱਛਾ ਅਨੁਸਾਰ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ ।

 ਯਸ਼ਪਾਲ ਸ਼ਰਮਾ ਨੇ ਦਸਿਆ ਕਿ ਇਸ ਮੰਤਵ ਲਈ 100 ਨੌਜਵਾਨਾਂ ਨੂੰ ਗਣਤੰਤਰ ਦਿਵਸ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਸੱਦਾ ਦਿਤਾ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਵਿੱਖ ਵਿਚ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਮੇਲਿਆਂ ਆਦਿ ਵਿਚ ਵੀ ਉਨ੍ਹਾਂ ਨੂੰ ਵਿਸ਼ੇਸ਼ ਮਹੱਤਤਾ ਦਿਤੀ ਜਾਵੇਗੀ। ਦੇਸ਼ ਦੇ ਨੌਜਵਾਨ ਹੀ ਦੇਸ਼ ਦੇ ਬੇਹਤਰ ਭਵਿੱਖ ਲਈ ਆਪਣਾ ਯੋਗਦਾਨ ਪਾ ਕੇ ਸਹਾਈ ਹੋ ਸਕਦੇ ਹਨ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement