
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰਾਜਭਵਨ ਘੇਰਨ ਜਾ ਰਹੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਲਿਆ ਹਿਰਾਸਤ 'ਚ
ਲਖਨਉ, 15 ਜਨਵਰੀ : ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼ੁਕਰਵਾਰ ਨੂੰ ਰਾਜਭਵਨ ਘੇਰਣ ਜਾ ਰਹੇ ਉਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਅਤੇ ਪਾਰਟੀ ਦੇ ਹੋਰ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ | ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨੇ ਦਸਿਆ ਕਿ ਪਾਰਟੀ ਦੇ 'ਕਿਸਾਨ ਅਧਿਕਾਰ ਪ੍ਰੋਗਰਾਮ' ਦੇ ਤਹਿਤ ਪ੍ਰਦੇਸ਼ ਪ੍ਰਧਾਨ ਲੱਲੂ ਸ਼ੁਕਰਵਾਰ ਦੁਪਹਿਰ ਬਾਅਦ ਪਾਰਟੀ ਵਰਕਰਾਂ ਨਾਲ ਰਾਭਵਨ ਘੇਰਣ ਜਾ ਰਹੇ ਸਨ ਉਦੋਂ ਹੀ ਡਾਲੀਬਾਗ ਦੇ ਨੇੜੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ | ਰਾਭਵਨ ਵਲ ਮਾਰਚ ਕਰਦੇ ਹੋਏ ਜਾ ਰਹੇ ਪਾਰਟੀ ਵਰਕਰ 'ਜੈ ਜਵਾਨ ਜੈ ਕਿਸਾਨ' ਦਾ ਨਾਹਰਾ ਲਗਾ ਰਹੇ ਸਨ | ਬੁਲਾਰੇ ਨੇ ਦਸਿਆ ਕਿ ਨਵੇਂ ਕਾਨੂੰਨਾਂ ਦੇ ਵਿਰੋਧ 'ਚ ਅੱਜ ਪੂਰੇ ਦੇਸ਼ 'ਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਅਪਣੇ ਅਪਣੇ ਪ੍ਰਦੇਸ਼ 'ਚ ਰਾਜਭਵਨ ਦਾ ਘੇਰਾਉ ਕੀਤਾ | (ਪੀਟੀਆਈ)